
ਸ਼ੁਭਮਨ ਗਿੱਲ (87), ਸ਼੍ਰੇਆਸ ਅੱਈਅਰ (59) ਅਤੇ ਅਕਸਰ ਪਟੇਲ (52) ਨੇ ਬਣਾਏ ਅੱਧੇ ਸੈਂਕੜੇ, ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਲੀਡ ਬਣਾਈ
ਨਾਗਪੁਰ : ਸ਼ੁਭਮਨ ਗਿੱਲ ਦੀ 87 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ ਪਹਿਲੇ ਇਕ ਰੋਜ਼ਾ ਮੈਚ ’ਚ 4 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਲੀਡ ਬਣਾ ਲਈ ਹੈ। 249 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 38.4 ਓਵਰਾਂ ’ਚ ਹੀ ਟੀਚਾ ਹਾਸਲ ਕਰ ਲਿਆ।
ਭਾਰਤ ਨੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (2) ਅਤੇ ਯਸ਼ਸਵੀ ਜੈਸਵਾਲ ਨੂੰ ਛੇਤੀ ਹੀ ਗੁਆ ਦਿਤਾ ਪਰ ਸ਼੍ਰੇਆਸ ਅਈਅਰ ਦੇ ਜਵਾਬੀ ਹਮਲੇ ’ਚ 59, ਗਿੱਲ ਦੇ 87 ਅਤੇ ਅਕਸ਼ਰ ਪਟੇਲ ਦੇ 52 ਦੌੜਾਂ ਨੇ ਟੀਮ ਨੂੰ ਜਿੱਤ ਦਿਵਾਈ। ਇੰਗਲੈਂਡ ਲਈ ਸਾਕਿਬ ਮਹਿਮੂਦ ਅਤੇ ਆਦਿਲ ਰਾਸ਼ਿਦ ਨੇ ਦੋ-ਦੋ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਭਾਰਤ ਨੇ ਹਰਸ਼ਿਤ ਰਾਣਾ (53 ਦੌੜਾਂ ’ਤੇ 3 ਵਿਕਟਾਂ) ਅਤੇ ਰਵਿੰਦਰ ਜਡੇਜਾ (26 ਦੌੜਾਂ ’ਤੇ 3 ਵਿਕਟਾਂ) ਦੀ ਮਦਦ ਨਾਲ ਇੰਗਲੈਂਡ ਨੂੰ 248 ਦੌੜਾਂ ’ਤੇ ਢੇਰ ਕਰ ਦਿਤਾ। ਇੰਗਲੈਂਡ ਦੀ ਪੂਰੀ ਪਾਰੀ 248 ਦੌੜਾਂ ਬਣਾ ਕੇ 47.4 ਓਵਰਾਂ ’ਚ ਖ਼ਤਮ ਹੋ ਗਈ। ਇੰਗਲੈਂਡ ਵਲੋਂ ਜੋਸ ਬਟਲਰ ਨੇ 52, ਜੈਕਬ ਬੇਥਲ ਨੇ 51 ਦੌੜਾਂ ਬਣਾਈਆਂ।