ਕੇਨ ਵਿਲੀਅਮਸਨ ਵਨਡੇ ਵਿਸ਼ਵ ਕੱਪ ਤੋਂ ਹੋ ਸਕਦਾ ਹੈ ਬਾਹਰ : ਚੇਨਈ ਖਿਲਾਫ IPL ਦੇ ਪਹਿਲੇ ਮੈਚ 'ਚ ਲੱਗੀ ਗੋਡੇ ’ਤੇ ਸੱਟ, ਹੋਵੇਗੀ ਸਰਜਰੀ
Published : Apr 6, 2023, 3:19 pm IST
Updated : Apr 6, 2023, 6:47 pm IST
SHARE ARTICLE
photo
photo

ਨਿਊਜ਼ੀਲੈਂਡ ਕ੍ਰਿਕਟ ਦੇ ਇਕ ਬਿਆਨ ਮੁਤਾਬਕ ਸੱਜੇ ਹੱਥ ਦੇ ਬੱਲੇਬਾਜ਼ ਦੀ ਅਗਲੇ ਤਿੰਨ ਹਫਤਿਆਂ 'ਚ ਸਰਜਰੀ ਹੋਵੇਗੀ

 

ਨਵੀਂ ਦਿੱਲੀ : ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਟਾਰ ਖਿਡਾਰੀ ਕੇਨ ਵਿਲੀਅਮਸਨ ਗੋਡੇ ਦੀ ਸੱਟ ਕਾਰਨ ਵਨਡੇ ਵਿਸ਼ਵ ਕੱਪ ਤੋਂ ਬਾਹਰ ਹੋ ਸਕਦੇ ਹਨ। ਨਿਊਜ਼ੀਲੈਂਡ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਵਿਲੀਅਮਸਨ ਸੱਟ ਨਾਲ ਆਪਣੇ ਗ੍ਰਹਿ ਦੇਸ਼ ਨਿਊਜ਼ੀਲੈਂਡ ਪਰਤਿਆ ਅਤੇ ਮੰਗਲਵਾਰ ਨੂੰ ਸਕੈਨ ਦੁਆਰਾ ਪੁਸ਼ਟੀ ਕੀਤੀ ਗਈ ਕਿ ਉਸ ਦੇ ਸੱਜੇ ਗੋਡੇ ਦੀ ਸਰਜਰੀ ਦੀ ਲੋੜ ਪਵੇਗੀ। ਨਿਊਜ਼ੀਲੈਂਡ ਕ੍ਰਿਕਟ ਦੇ ਇਕ ਬਿਆਨ ਮੁਤਾਬਕ ਸੱਜੇ ਹੱਥ ਦੇ ਬੱਲੇਬਾਜ਼ ਦੀ ਅਗਲੇ ਤਿੰਨ ਹਫਤਿਆਂ 'ਚ ਸਰਜਰੀ ਹੋਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਸ ਤੋਂ ਠੀਕ ਹੋਣ 'ਚ ਘੱਟੋ-ਘੱਟ 6 ਮਹੀਨੇ ਲੱਗ ਸਕਦੇ ਹਨ। ਹੋ ਸਕਦਾ ਹੈ ਕਿ ਇਸ ਕਾਰਨ ਉਹ ਵਿਸ਼ਵ ਕੱਪ ਲਈ ਉਪਲਬਧ ਨਾ ਹੋਵੇ।

ਇਸ ਦੇ ਨਾਲ ਹੀ ਕੇਨ ਵਿਲੀਅਮਸਨ ਨੇ ਆਪਣੀ ਸੱਟ ਤੋਂ ਬਾਅਦ ਬਿਆਨ ਦਿੱਤਾ ਹੈ। ਵਿਲੀਅਮਸਨ ਨੇ ਕਿਹਾ, ਪਿਛਲੇ ਕੁਝ ਦਿਨਾਂ 'ਚ ਮੈਨੂੰ ਕਾਫੀ ਸਮਰਥਨ ਮਿਲਿਆ ਹੈ ਅਤੇ ਇਸ ਦੇ ਲਈ ਮੈਂ ਗੁਜਰਾਤ ਟਾਈਟਨਸ ਅਤੇ ਨਿਊਜ਼ੀਲੈਂਡ ਕ੍ਰਿਕਟ ਦੋਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਕੁਦਰਤੀ ਤੌਰ 'ਤੇ ਇਸ ਤਰ੍ਹਾਂ ਦੀ ਸੱਟ ਲੱਗਣਾ ਨਿਰਾਸ਼ਾਜਨਕ ਹੈ, ਪਰ ਮੇਰਾ ਧਿਆਨ ਹੁਣ ਸਰਜਰੀ ਕਰਵਾਉਣ ਅਤੇ ਆਪਣਾ ਮੁੜ ਵਸੇਬਾ ਸ਼ੁਰੂ ਕਰਨ 'ਤੇ ਹੈ। ਇਸ 'ਚ ਕੁਝ ਸਮਾਂ ਲੱਗੇਗਾ ਪਰ ਮੈਂ ਜਲਦ ਤੋਂ ਜਲਦ ਮੈਦਾਨ 'ਤੇ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ।

ਇਹ ਵੀ ਪੜ੍ਹੋ - ਅੰਮ੍ਰਿਤਸਰ 'ਚ 6 ਦਿਨਾਂ ਬਾਅਦ ਕੱਢੀ ਲਾਸ਼ : ਘਰ 'ਚੋਂ ਪੈਸੇ ਗਾਇਬ ਹੋਣ 'ਤੇ ਕਤਲ ਦਾ ਜਤਾਇਆ ਸ਼ੱਕ  

ਵਿਲੀਅਮਸਨ ਸ਼ੁੱਕਰਵਾਰ ਨੂੰ ਆਈ.ਪੀ.ਐੱਲ. ਦੇ ਪਹਿਲੇ ਮੈਚ 'ਚ ਚੇਨਈ ਸੁਪਰ ਕਿੰਗਜ਼ ਖਿਲਾਫ ਬਾਊਂਡਰੀ ਲਾਈਨ 'ਤੇ ਕੈਚ ਲੈਣ ਦੀ ਕੋਸ਼ਿਸ਼ 'ਚ ਜ਼ਖ਼ਮੀ ਹੋ ਗਿਆ ਸੀ। ਉਸ ਦਾ ਸੱਜਾ ਗੋਡਾ ਜ਼ਖ਼ਮੀ ਹੋ ਗਿਆ ਸੀ। ਵਿਲੀਅਮਸਨ ਸੱਟ ਕਾਰਨ ਦੂਜੀ ਪਾਰੀ ਵਿੱਚ ਵੀ ਬੱਲੇਬਾਜ਼ੀ ਨਹੀਂ ਕਰ ਸਕੇ। ਉਨ੍ਹਾਂ ਦੀ ਜਗ੍ਹਾ ਸਾਈ ਸੁਦਰਸ਼ਨ ਪ੍ਰਭਾਵੀ ਖਿਡਾਰੀ ਵਜੋਂ ਆਏ।

ਇਹ ਵੀ ਪੜ੍ਹੋ - ਦੁਖਦਾਇਕ : ਅਮਰੀਕਾ ’ਚ ਵਾਪਰੇ ਸੜਕ ਹਾਦਸੇ ’ਚ ਮਾਪਿਆਂ ਦੇ ਜਵਾਨ ਪੁੱਤ ਦੀ ਮੌਤ

ਨਿਊਜ਼ੀਲੈਂਡ ਦੀ ਟੀਮ 2019 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਸੀ। ਵਿਲੀਅਮਸਨ ਪਲੇਅਰ ਆਫ ਦਿ ਟੂਰਨਾਮੈਂਟ ਬਣਿਆ। ਉਸ ਨੇ 9 ਪਾਰੀਆਂ 'ਚ 578 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਦੋ ਸੈਂਕੜੇ ਅਤੇ ਦੋ ਅਰਧ ਸੈਂਕੜੇ ਵੀ ਲਗਾਏ।
 

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement