
ਆਈਸੀਸੀ ਕ੍ਰਿਕੇਟ ਵਿਸ਼ਵ ਕੱਪ ਦਾ ਅੱਠਵਾਂ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਗਿਆ।
ਸਾਊਥ ਹੈਮਟਨ: ਆਈਸੀਸੀ ਕ੍ਰਿਕੇਟ ਵਿਸ਼ਵ ਕੱਪ ਦਾ ਅੱਠਵਾਂ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਗਿਆ। ਭਾਰਤੀ ਕ੍ਰਿਕੇਟ ਟੀਮ ਨੇ ਆਈਸੀਸੀ ਕ੍ਰਿਕੇਟ ਵਰਲਡ ਕੱਪ 2019 ਦੇ ਪਹਿਲੇ ਮੈਚ ਵਿਚ ਸਾਊਥ ਅਫਰੀਕਾ ‘ਤੇ 6 ਵਿਕਟਾਂ ਨਾਲ ਧਮਾਕੇਦਾਰ ਜਿੱਤ ਦਰਜ ਕੀਤੀ ਹੈ। ਭਾਰਤੀ ਗੇਂਦਬਾਜ਼ਾਂ ਨੇ ਇਸ ਮੈਚ ਵਿਚ ਦੱਖਣੀ ਅਫਰੀਕਾ ਨੂੰ 50 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ‘ਤੇ 227 ਦੋੜਾਂ ‘ਤੇ ਰੋਕ ਲਗਾ ਦਿੱਤੀ ਸੀ। ਇਸ ਟੀਚੇ ਨੂੰ ਭਾਰਤ ਨੇ 47.3 ਓਵਰਾਂ ਵਿਚ ਚਾਰ ਵਿਕਟਾਂ ਗੁਆ ਕੇ ਹਾਸਿਲ ਕਰ ਲਿਆ।
India vs South Africa, World Cup 2019
ਭਾਰਤ ਲਈ ਰੋਹਿਤ ਸ਼ਰਮਾ ਨੇ ਸੈਂਕੜੇ ਦੀ ਪਾਰੀ ਖੇਡੀ। ਉਹਨਾਂ ਨੇ 144 ਗੇਂਦਾਂ ‘ਤੇ 13 ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ ਨਾਬਾਦ 122 ਦੌੜਾਂ ਬਣਾਈਆਂ। ਵਿਸ਼ਵ ਕੱਪ ਵਿਚ ਇਹ ਉਹਨਾਂ ਦਾ ਦੂਜਾ ਸੈਂਕੜਾ ਹੈ। ਰੋਹਿਤ ਤੋਂ ਇਲਾਵਾ ਭਾਰਤ ਲਈ ਮਹਿੰਦਰ ਸਿੰਘ ਧੋਨੀ ਨੇ 34 ਅਤੇ ਲੋਕੇਸ਼ ਰਾਹੁਲ ਨੇ 28 ਦੌੜਾਂ ਬਣਾਈਆਂ। ਸਾਊਥ ਅਫਰੀਕਾ ਦੀ ਇਹ ਲਗਾਤਾਰ ਤੀਜੀ ਹਾਰ ਹੈ, ਜਿਸ ਨਾਲ ਉਸ ਦਾ ਅੱਗੇ ਦਾ ਰਸਤਾ ਮੁਸ਼ਕਿਲ ਹੋ ਗਿਆ ਹੈ। ਇਸ ਤੋਂ ਪਹਿਲਾਂ ਸਾਊਥ ਅਫਰੀਕਾ ਨੂੰ ਇੰਗਲੈਡ ਅਤੇ ਬਾਂਗਲਾਦੇਸ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।