ਮੈਡਮ ਤੁਸਾਦ ਨੇ ਆਈਸੀਸੀ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਮੋਮ ਦੇ ਪੁਤਲੇ ਦਾ ਇਥੇ ਲਾਰਡਜ਼ ਵਿਚ ਉਦਘਾਟਨ ਕੀਤਾ ਹੈ।
ਨਵੀਂ ਦਿੱਲ਼ੀ:ਕ੍ਰਿਕੇਟ ਵਿਸ਼ਵ ਕੱਪ 2019 ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ। ਗੂਗਲ ਵੱਲੋਂ ਵਰਲਡ ਕੱਪ ਲਈ ਅਨੌਖੇ ਢੰਗ ਨਾਲ ਡੂਡਲ ਬਣਾਇਆ ਗਿਆ ਹੈ। ਇਸੇ ਦੌਰਾਨ ਮੋਮ ਦੇ ਪੁਤਲੇ ਬਨਾਉਣ ਲਈ ਮਸ਼ਹੂਰ ਮੈਡਮ ਤੁਸਾਦ ਨੇ ਆਈਸੀਸੀ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਮੋਮ ਦੇ ਪੁਤਲੇ ਦਾ ਇਥੇ ਲਾਰਡਜ਼ ਵਿਚ ਉਦਘਾਟਨ ਕੀਤਾ ਹੈ। ਵਰਲਡ ਕੱਪ ਤੋਂ ਪਹਿਲਾਂ ਵਿਰਾਟ ਕੋਹਲੀ ਲਈ ਇਹ ਬਹੁਤ ਵੱਡਾ ਸਨਮਾਨ ਹੈ।
ਵਿਸ਼ਵ ਦੇ ਪ੍ਰਸਿੱਧ ਬੱਲੇਬਾਜ਼ ਦਾ ਮੋਮ ਦਾ ਪੁਤਲਾ ਵੀਰਵਾਰ ਤੋਂ ਲੈ ਕੇ 15 ਜੁਲਾਈ ਤੱਕ ਮੈਡਮ ਤੁਸਾਦ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ। ਮੈਡਮ ਤੁਸਾਦ ਲੰਡਨ ਦੇ ਜਨਰਲ ਮੈਨੇਜਰ ਸਟੀਵ ਡੈਵਿਸ ਨੇ ਕਿਹਾ ਕਿ ਅਗਲੇ ਕੁੱਝ ਹਫਤਿਆਂ ਤੱਕ ਦੇਸ਼ ਭਰ ਵਿਚ ਕ੍ਰਿਕੇਟ ਦਾ ਬੁਖਾਰ ਹਾਵੀ ਰਹੇਗਾ। ਇਸ ਲਈ ਉਹਨਾਂ ਦੇ ਗੁਆਂਢੀ ਲਾਰਡਜ਼ ਦੀ ਮਦਦ ਨਾਲ ਵਿਰਾਟ ਕੌਹਲੀ ਦੇ ਪੁਤਲੇ ਦਾ ਉਦਘਾਟਨ ਕਰਨ ਦਾ ਇਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ ਸੀ।
Indian cricket team
ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਕ੍ਰਿਕੇਟ ਦੇ ਫੈਨਜ਼ ਨਾ ਸਿਰਫ ਅਪਣੇ ਹੀਰੋ ਨੂੰ ਖੇਡਦੇ ਹੋਏ ਦੇਖ ਕੇ ਉਸਦਾ ਮਜ਼ਾ ਲੈਣਗੇ ਬਲਕਿ ਇੱਥੇ ਮੈਡਮ ਤੁਸਾਦ ਵਿਚ ਉਹਨਾਂ ਨਾਲ ਮਜ਼ੇ ਵੀ ਲੈਣਗੇ। ਕੋਹਲੀ ਦੇ ਪੁਤਲੇ ‘ਤੇ ਭਾਰਟੀ ਕ੍ਰਿਕੇਟ ਟੀਮ ਦੀ ਵਰਦੀ ਪਹਿਨੀ ਹੋਈ ਹੈ। ਪੁਤਲੇ ਵਿਚ ਜੋ ਬੂਟ ਅਤੇ ਦਸਤਾਨੇ ਪਹਿਨੇ ਹੋਏ ਹਨ, ਉਹਨਾਂ ਨੂੰ ਖੁਦ ਕੋਹਲੀ ਨੇ ਮੁਹੱਇਆ ਕਰਵਾਇਆ ਸੀ। ਵੀਰਵਾਰ ਤੋਂ ਬਾਅਦ ਕੋਹਲੀ ਨਾਲ ਮੈਡਮ ਤੁਸਾਦ ਵਿਚ ਉਸੈਨ ਬੋਲਟ, ਸਰ ਮੌ ਫਰਾਹ ਅਤੇ ਸਚਿਨ ਤੇਂਦੂਲਕਰ ਨਾਲ ਮੌਜੂਦ ਰਹਿਣਗੇ।
ਵਿਸ਼ਵ ਦੇ ਪ੍ਰਸਿੱਧ ਬੱਲੇਬਾਜ਼ ਦਾ ਮੋਮ ਦਾ ਪੁਤਲਾ ਵੀਰਵਾਰ ਤੋਂ ਲੈ ਕੇ 15 ਜੁਲਾਈ ਤੱਕ ਮੈਡਮ ਤੁਸਾਦ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ। ਮੈਡਮ ਤੁਸਾਦ ਲੰਡਨ ਦੇ ਜਨਰਲ ਮੈਨੇਜਰ ਸਟੀਵ ਡੈਵਿਸ ਨੇ ਕਿਹਾ ਕਿ ਅਗਲੇ ਕੁੱਝ ਹਫਤਿਆਂ ਤੱਕ ਦੇਸ਼ ਭਰ ਵਿਚ ਕ੍ਰਿਕੇਟ ਦਾ ਬੁਖਾਰ ਹਾਵੀ ਰਹੇਗਾ। ਇਸ ਲਈ ਉਹਨਾਂ ਦੇ ਗੁਆਂਢੀ ਲਾਰਡਜ਼ ਦੀ ਮਦਦ ਨਾਲ ਵਿਰਾਟ ਕੌਹਲੀ ਦੇ ਪੁਤਲੇ ਦਾ ਉਦਘਾਟਨ ਕਰਨ ਦਾ ਇਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ ਸੀ।
Indian cricket team
ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਕ੍ਰਿਕੇਟ ਦੇ ਫੈਨਜ਼ ਨਾ ਸਿਰਫ ਅਪਣੇ ਹੀਰੋ ਨੂੰ ਖੇਡਦੇ ਹੋਏ ਦੇਖ ਕੇ ਉਸਦਾ ਮਜ਼ਾ ਲੈਣਗੇ ਬਲਕਿ ਇੱਥੇ ਮੈਡਮ ਤੁਸਾਦ ਵਿਚ ਉਹਨਾਂ ਨਾਲ ਮਜ਼ੇ ਵੀ ਲੈਣਗੇ। ਕੋਹਲੀ ਦੇ ਪੁਤਲੇ ‘ਤੇ ਭਾਰਟੀ ਕ੍ਰਿਕੇਟ ਟੀਮ ਦੀ ਵਰਦੀ ਪਹਿਨੀ ਹੋਈ ਹੈ। ਪੁਤਲੇ ਵਿਚ ਜੋ ਬੂਟ ਅਤੇ ਦਸਤਾਨੇ ਪਹਿਨੇ ਹੋਏ ਹਨ, ਉਹਨਾਂ ਨੂੰ ਖੁਦ ਕੌਹਲੀ ਨੇ ਮੁਹੱਇਆ ਕਰਵਾਇਆ ਸੀ। ਵੀਰਵਾਰ ਤੋਂ ਬਾਅਦ ਵਿਰਾਟ ਕੋਹਲੀ ਨਾਲ ਮੈਡਮ ਤੁਸਾਦ ਵਿਚ ਉਸੈਨ ਬੋਲਟ, ਸਰ ਮੌ ਫਰਾਹ ਅਤੇ ਸਚਿਨ ਤੇਂਦੂਲਕਰ ਨਾਲ ਮੌਜੂਦ ਰਹਿਣਗੇ।