
ਮਾਨਸਿਕ ਤਣਾਅ ਨਾਲ ਨਜਿੱਠਣ ਲਈ ਖਿਡਾਰੀਆਂ ਦੀ ਕਰਨਗੇ ਮਦਦ
ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਵਲੋਂ ਅਕਤੂਬਰ-ਨਵੰਬਰ ਵਿਚ ਭਾਰਤ ਵਿਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਲਈ ਇਕ ਮਨੋਵਿਗਿਆਨੀ ਭੇਜਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੀ.ਸੀ.ਬੀ. ਨੇ ਭਾਰਤ ਵਿਚ ਇੱਕ ਵੱਡੇ ਟੂਰਨਾਮੈਂਟ ਵਿਚ ਖੇਡਣ ਦੇ ਦਬਾਅ ਨਾਲ ਨਜਿੱਠਣ ਲਈ ਖਿਡਾਰੀਆਂ ਦੀ ਮਦਦ ਕਰਨ ਬਾਰੇ ਵਿਚਾਰ ਕੀਤਾ ਹੈ।
ਇਹ ਵੀ ਪੜ੍ਹੋ: ਨਿਤਿਨ ਦੇਸਾਈ ਖ਼ੁਦਕੁਸ਼ੀ ਮਾਮਲਾ : ਰਾਏਗੜ੍ਹ ਪੁਲਿਸ ਨੇ ਈ.ਸੀ.ਐਲ. ਦੇ ਐਮ.ਡੀ. ਨੂੰ ਕੀਤਾ ਤਲਬ ਕੀਤਾ
ਹਾਲਾਂਕਿ, ਪਾਕਿਸਤਾਨ ਕ੍ਰਿਕਟ ਬੋਰਡ ਦੇ ਨਵ-ਨਿਯੁਕਤ ਮੁਖੀ ਜ਼ਾਕਾ ਅਸ਼ਰਫ ਵਲੋਂ ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਨਾਲ ਮੁਲਾਕਾਤ ਤੋਂ ਬਾਅਦ ਹੀ ਪਾਕਿਸਤਾਨ ਕ੍ਰਿਕਟ ਬੋਰਡ ਕਿਸੇ ਫ਼ੈਸਲੇ 'ਤੇ ਪਹੁੰਚੇਗਾ। ਬਾਬਰ, ਚੋਟੀ ਦਾ ਦਰਜਾ ਪ੍ਰਾਪਤ ODI ਬੱਲੇਬਾਜ਼, ਅਤੇ ਉਹਨਾਂ ਦਾ ਸਰਵੋਤਮ ਖਿਡਾਰੀ, ਇਸ ਸਮੇਂ ਸ਼੍ਰੀਲੰਕਾ ਵਿਚ ਲੰਕਾ ਪ੍ਰੀਮੀਅਰ ਲੀਗ (LPL) ਵਿਚ ਕੋਲੰਬੋ ਸਟ੍ਰਾਈਕਰਜ਼ ਲਈ ਖੇਡ ਰਿਹਾ ਹੈ।
ਇਹ ਵੀ ਪੜ੍ਹੋ: ਸੰਸਦੀ ਕਮੇਟੀ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜਨ ਲਈ ਉਮਰ ਸੀਮਾ ਨੂੰ ਘਟਾ ਕੇ 18 ਸਾਲ ਕਰਨ ਦਾ ਸੁਝਾਅ ਦਿਤਾ
ਪੀ.ਸੀ.ਬੀ. ਦੇ ਇੱਕ ਅਧਿਕਾਰੀ ਨੇ ਨਿਊਜ਼ ਏਜੰਸੀਆਂ ਨਾਲ ਗਲਬਾਤ ਦੌਰਾਨ ਦਸਿਆ "ਜ਼ਾਕਾ ਦਾ ਵਿਸ਼ਵਾਸ ਹੈ ਕਿ ਖਾਸ ਤੌਰ 'ਤੇ ਜਦੋਂ ਖਿਡਾਰੀ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ ਹੋਣਗੇ ਜਾਂ ਭਾਰਤ ਦੌਰੇ ਦੇ ਬਾਹਰੀ ਦਬਾਅ ਨੂੰ ਮਹਿਸੂਸ ਕਰ ਰਹੇ ਹੋਣਗੇ ਤਾਂ ਖਿਡਾਰੀਆਂ ਦੇ ਨਾਲ ਇਕ ਮਨੋਵਿਗਿਆਨੀ ਹੋਣ ਨਾਲ ਉਨ੍ਹਾਂ ਦੀ ਮਦਦ ਹੋਵੇਗੀ। ਜਦੋਂ ਜ਼ਾਕਾ ਅਸ਼ਰਫ਼ ਪੀ.ਸੀ.ਬੀ. ਦੇ ਚੇਅਰਮੈਨ ਸਨ ਤਾਂ ਉਨ੍ਹਾਂ ਨੂੰ ਖਿਡਾਰੀਆਂ ਨਾਲ ਕੰਮ ਕਰਨ ਲਈ ਇੱਕ ਮਸ਼ਹੂਰ ਮਨੋਵਿਗਿਆਨੀ ਮਕਬੂਲ ਬਾਬਰੀ ਮਿਲਿਆ ਸੀ ਅਤੇ ਉਹ ਵੀ ਉਨ੍ਹਾਂ ਨਾਲ 2012/13 ਵਿਚ ਭਾਰਤ ਗਏ ਸਨ।
ਅਧਿਕਾਰੀ ਨੇ ਅੱਗੇ ਕਿਹਾ ਕਿ ਪਾਕਿਸਤਾਨੀ ਟੀਮ ਨੇ 2011 ਵਿਸ਼ਵ ਕੱਪ ਤੋਂ ਪਹਿਲਾਂ ਖੇਡ ਮਨੋਵਿਗਿਆਨੀ ਨਾਲ ਸੈਸ਼ਨ ਕੀਤਾ ਸੀ। ਪਾਕਿਸਤਾਨ ਪਹਿਲੀ ਵਾਰ ਰੋਡ ਸੇਫਟੀ ਵਰਲਡ ਸੀਰੀਜ਼ ਵਿਚ ਸ਼ਾਮਲ ਹੋਵੇਗਾ, ਇੰਗਲੈਂਡ ਤੀਜੇ ਸੀਜ਼ਨ ਦੀ ਮੇਜ਼ਬਾਨੀ ਕਰੇਗਾ। ਪਾਕਿਸਤਾਨ ਦਾ ਟੀਚਾ 50 ਓਵਰਾਂ ਦੇ ਵਿਸ਼ਵ ਕੱਪ 'ਚ ਭਾਰਤ ਖ਼ਿਲਾਫ਼ ਹਾਰਨ ਦੇ ਸਿਲਸਿਲੇ ਨੂੰ ਰੋਕਣਾ ਹੈ।