
ਜਮੈਕਾ ਦੀ ਤੇਜ਼ ਦੌੜਾਕ ਸ਼ੈਲੀ ਐਨ ਫਰੇਜ਼ਰ-ਪ੍ਰਾਈਸ ਨੇ 100 ਮੀਟਰ ਵਿਚ ਚੌਥਾ ਖ਼ਿਤਾਬ ਜਿੱਤਿਆ।
ਦੋਹਾ: ਜਮੈਕਾ ਦੀ ਤੇਜ਼ ਦੌੜਾਕ ਸ਼ੈਲੀ ਐਨ ਫਰੇਜ਼ਰ-ਪ੍ਰਾਈਸ ਨੇ 100 ਮੀਟਰ ਵਿਚ ਚੌਥਾ ਖ਼ਿਤਾਬ ਜਿੱਤਿਆ, ਜਦਕਿ ਅਮਰੀਕਾ ਦੀ ਦੌੜਾਕ ਐਲੀਸਨ ਫੈਲਿਕਸ ਨੇ ਓਸੇਨ ਬੋਲਟ ਦਾ ਸੋਨ ਤਗ਼ਮਿਆਂ ਦਾ ਰਿਕਾਰਡ ਤੋੜਿਆ, ਜਿਸ ਨਾਲ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿਚ ਮਾਂ ਬਣਨ ਮਗਰੋਂ ਵਾਪਸੀ ਕਰ ਰਹੀਆਂ ਇਹ ਦੋਵੇਂ ਖਿਡਾਰਨਾਂ ਛਾਈਆਂ ਰਹੀਆਂ। ਮਾਂ ਬਣਨ ਮਗਰੋਂ ਫਰੇਜ਼ਰ-ਪ੍ਰਾਈਸ ਅਤੇ ਫੈਲਿਕਸ ਪਹਿਲੀ ਵਾਰ ਕਿਸੇ ਵੱਡੇ ਟੂਰਨਾਮੈਂਟ ਵਿਚ ਹਿੱਸਾ ਲੈ ਰਹੀਆਂ ਸਨ। ਅਪਣੇ ਪਹਿਲੇ ਬੱਚੇ ਦੇ ਜਨਮ ਕਾਰਨ ਲੰਡਨ-2017 ਵਿਸ਼ਵ ਅਥਲੈਟਿਕਸ ਮੀਟ ਤੋਂ ਬਾਹਰ ਰਹਿਣ ਵਾਲੀ 32 ਸਾਲ ਦੀ ਫਰੇਜ਼ਨ ਨੇ 10.71 ਸੈਕਿੰਡ ਦੇ ਨਾਲ 100 ਮੀਟਰ ਦਾ ਖ਼ਿਤਾਬ ਜਿੱਤਿਆ ਹੈ।
shelly-ann fraser-pryce
ਫਰੇਜ਼ਰ ਇਸ ਤੋਂ ਪਹਿਲਾਂ 2009, 2013 ਅਤੇ 2015 ਵਿਚ ਵੀ ਵਿਸ਼ਵ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਚੁੱਕੀ ਹੈ। ਸਟੈਡੀਅਮ ਵਿਚ ਜਿੱਤ ਤੋਂ ਬਾਅਦ ਉਸ ਦਾ 2 ਸਾਲ ਦਾ ਲੜਕਾ ਜਿਯੋਨ ਵੀ ਉਹਨਾਂ ਦੇ ਨਾਲ ਹੀ ਸੀ। ਮਾਂ ਬਣਨ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲੀ ਉਹ ਇਕਲੌਤੀ ਔਰਤ ਹੈ। ਇਸ ਦੇ ਨਾਲ ਹੀ ਅਮਰੀਕਾ ਦੀ 33 ਸਾਲਾ ਫੱਰਾਟਾ ਦੌੜਾਕ ਮਿਚੇਲ ਐਲੀਸਨ ਫੈਲਿਕਸ ਨੇ ਦਸ ਮਹੀਨੇ ਪਹਿਲਾਂ ਬੇਟੀ ਨੂੰ ਜਨਮ ਦੇਣ ਤੋਂ ਬਾਅਦ ਦੋਹਾ ਵਿਖੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤਿਆ ਹੈ। ਫੈਲਿਕਸ ਨੇ ਦੋਹਾ ਮੀਟ 'ਚ ਇਹ ਸੋਨ ਤਗਮਾ 4x400 ਮੀਟਰ ਮਿਕਸਡ ਰਿਲੇਅ 'ਚ ਹਾਸਲ ਕੀਤਾ। ਮਿਚੇਲ ਐਲੀਸਨ ਨੇ ਲੰਡਨ-2015 ਆਲਮੀ ਅਥਲੈਟਿਕਸ ਮੀਟ 'ਚ ਵੀ ਦੋ ਗੋਲਡ ਮੈਡਲ ਜਿੱਤੇ ਸਨ।
Allyson Felix
ਸ਼ੈਲੀ ਵਲੋਂ ਵਿਸ਼ਵ ਅਥਲੈਟਿਕਸ ਮੀਟ 'ਚ ਜਿੱਤਿਆ ਗਿਆ ਇਹ 8ਵਾਂ ਸੋਨ ਤਗਮਾ ਹੈ। ਸ਼ੈਲੀ ਜਮੈਕਾ ਦੀ ਪਹਿਲੀ ਮਹਿਲਾ ਦੌੜਾਕ ਹੈ, ਜਿਸ ਨੇ ਵਿਸ਼ਵ ਟੂਰਨਾਮੈਂਟ 'ਚ 8 ਸੋਨ ਤਗਮੇ ਹਾਸਲ ਕੀਤੇ। ਬੋਲਟ ਓਸੇਨ ਤੋਂ ਬਾਅਦ ਉਹ ਦੂਜੀ ਅਥਲੀਟ ਹੈ, ਜਿਸ ਨੇ ਆਲਮੀ ਅਥਲੈਟਿਕਸ ਚੈਂਪੀਅਨਸ਼ਿਪ ਦੇ ਅੱਠ ਗੋਲਡ ਮੈਡਲ ਜਿੱਤੇ ਹਨ। ਬੋਲਟ ਵਿਸ਼ਵ ਅਥਲੈਟਿਕਸ 'ਚ 11 ਗੋਲਡ ਮੈਡਲਾਂ ਨਾਲ ਪਹਿਲੇ ਨੰਬਰ 'ਤੇ ਹੈ। ਸ਼ੈਲੀ ਨੇ ਜਦੋਂ 27 ਦਸੰਬਰ 1986 ਨੂੰ ਜਨਮ ਲਿਆ ਤਾਂ ਉਸ ਦੀ ਮਾਂ ਮੈਕਿਸਨ ਕਿੰਗਸਟਨ 'ਚ ਸੜਕ 'ਤੇ ਰੇਹੜੀ ਲਗਾ ਕੇ ਤਿੰਨ ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ ਸੀ। ਸ਼ੈਲੀ ਇਨ੍ਹਾਂ ਜਿੱਤਾਂ ਦਾ ਸਿਹਰਾ ਆਪਣੀ ਮਾਂ ਨੂੰ ਦਿੰਦੀ ਹੈ।
In 2009 we knew her as Pocket Rocket, in 2019 she’s Mommy Rocket!
— Television Jamaica (@televisionjam) September 29, 2019
We say a big congratulations to Shelly-Ann Fraser-Pryce as she wins her 4th World Championship title!
Jamaica could not be prouder of you Shelly-Ann ??! #TVJDOHA #TVJDOHA2019 pic.twitter.com/binYkPT1Nd
100 ਮੀਟਰ 'ਚ ਦੋ ਵਾਰ ਓਲੰਪਿਕ ਚੈਂਪੀਅਨ ਰਹੀ ਸ਼ੈਲੀ ਨੂੰ ਜਮੈਕਾ 'ਚ ਲੇਡੀ ਓਸੈਨ ਬੋਲਟ ਕਿਹਾ ਜਾਂਦਾ ਹੈ। ਉਸ ਨੇ 2012 'ਚ ਆਪਣੇ ਬਚਪਨ ਦੇ ਮਿੱਤਰ ਜੇਸਨ ਪਰਾਇਸ ਨਾਲ ਵਿਆਹ ਕਰਵਾਇਆ। ਆਪਣੇ ਰੰਗ-ਬਿਰੰਗੇ ਹੇਅਰ ਸਟਾਈਲ ਕਾਰਨ ਉਹ ਚਰਚਾ 'ਚ ਰਹਿੰਦੀ ਹੈ। ਬੀਜਿੰਗ ਓਲੰਪਿਕ 'ਚ ਸ਼ੈਲੀ ਉਦੋਂ ਸੁਰਖ਼ੀਆਂ 'ਚ ਆਈ ਜਦੋਂ ਉਸ ਨੇ 100 ਮੀਟਰ 'ਚ ਸੋਨ ਤਗਮਾ ਜਿੱਤਿਆ। ਸ਼ੈਲੀ ਸੰਸਾਰ ਦੀ ਤੀਜੀ ਮਹਿਲਾ ਅਥਲੀਟ ਹੈ, ਜਿਸ ਨੇ ਬੀਜਿੰਗ ਤੇ ਲੰਡਨ ਓਲੰਪਿਕ 'ਚ 100 ਮੀਟਰ ਈਵੈਂਟ 'ਚ ਦੋ ਵਾਰ ਗੋਲਡ ਮੈਡਲ ਜਿੱਤਣ ਦਾ ਕਰਿਸ਼ਮਾ ਦਿਖਾਇਆ। ਸ਼ੈਲੀ ਦੁਨੀਆਂ ਦੀ ਇਕੋ ਇਕ ਸਪਰਿੰਟਰ ਹੈ ਜਿਸ ਨੇ ਲਗਾਤਾਰ ਦੋ ਓਲੰਪਿਕ ਬੀਜਿੰਗ ਤੇ ਲੰਡਨ ਅਤੇ ਦੋ ਵਿਸ਼ਵ ਟਾਈਟਲਜ਼ ਬਰਲਿਨ ਤੇ ਬੀਜਿੰਗ ਜਿੱਤਣ ਦਾ ਰਿਕਾਰਡ ਕਾਇਮ ਕੀਤਾ।
Shelly-Ann Fraser-Pryce of Jamaica is the 100m GOAT:
— Ato Boldon (@AtoBoldon) September 30, 2019
4th-fastest ever, with an unmatched 100m medal collection: FOUR 100m world titles in 10 years, along with TWO consecutive Olympic 100m golds and a bronze: https://t.co/RDVs1fFdja
ਅਮਰੀਕਾ ਦੀ ਗੇਲ ਡੇਵਰਸ ਤੋਂ ਬਾਅਦ ਸ਼ੈਲੀ ਦੂਜੀ ਅਥਲੀਟ ਹੈ, ਜਿਸ ਨੇ ਬੀਜਿੰਗ ਓਲੰਪਿਕ ਤੋਂ ਬਾਅਦ ਬਰਲਿਨ ਵਿਸ਼ਵ ਅਥਲੈਟਿਕਸ ਮੀਟ ਦੇ ਦੋਵੇਂ ਖ਼ਿਤਾਬ ਆਪਣੇ ਨਾਂ ਕੀਤੇ। ਉਹ ਆਈਏਏਐੱਫ ਵਰਲਡ ਚੈਂਪੀਅਨਸ਼ਿਪ ਦੇ 60, 100, 200 ਤੇ 4x100 ਮੀਟਰ ਰੀਲੇਅ ਦੇ ਚਾਰ ਖ਼ਿਤਾਬਾਂ 'ਤੇ ਕਬਜ਼ਾ ਕਰਨ ਵਾਲੀ ਪਹਿਲੀ ਅਥਲੀਟ ਨਾਮਜ਼ਦ ਹੋਈ। ਉਹ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਬਰਲਿਨ, ਮਾਸਕੋ ਤੇ ਬੀਜਿੰਗ ਦੇ ਲਗਾਤਾਰ ਤਿੰਨ ਟਾਈਟਲ ਹਾਸਲ ਕਰਨ ਵਾਲੀ ਦੁਨੀਆ ਦੀ ਇਕੋ ਇਕ ਖਿਡਾਰਨ ਹੈ। ਓਲੰਪਿਕ ਤੇ ਆਲਮੀ ਅਥਲੈਟਿਕਸ ਟੂਰਨਾਮੈਂਟਾਂ 'ਚ 16 ਸੋਨੇ, 6 ਚਾਂਦੀ ਤੇ 2 ਤਾਂਬੇ ਦੇ ਤਗਮਿਆਂ ਸਦਕਾ ਉਹ ਖੇਡ ਨਕਸ਼ੇ 'ਤੇ ਛਾਈ ਹੋਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।