287 ਦੌੜਾਂ ਦਾ ਟੀਚਾ ਪੂਰਾ ਕਰਦਿਆਂ ਨੀਦਰਲੈਂਡਸ ਦੀ ਪੂਰੀ ਟੀਮ 205 ਦੌੜਾਂ ’ਤੇ ਆਊਟ
ਹੈਦਰਾਬਾਦ: ਪਾਕਿਸਤਾਨ ਨੇ ਸ਼ੁਕਰਵਾਰ ਨੂੰ ਇਕ ਦਿਨਾ ਵਿਸ਼ਵ ਕੱਪ ਦੇ ਅਪਣੇ ਸ਼ੁਰੂਆਤੀ ਮੈਚ ਵਿਚ ਨੀਦਰਲੈਂਡ ਨੂੰ 81 ਦੌੜਾਂ ਨਾਲ ਹਰਾ ਦਿਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ 49 ਓਵਰਾਂ ’ਚ 286 ਦੌੜਾਂ ’ਤੇ ਆਊਟ ਹੋ ਗਈ।
ਟੀਚੇ ਦਾ ਪਿੱਛਾ ਕਰਦੇ ਹੋਏ ਨੀਦਰਲੈਂਡ ਦੀ ਪਾਰੀ 41 ਓਵਰਾਂ ’ਚ 205 ਦੌੜਾਂ ’ਤੇ ਸਿਮਟ ਗਈ। ਨੀਦਰਲੈਂਡ ਲਈ ਬਾਸ ਡਾ ਲੀਡ ਨੇ ਸਭ ਤੋਂ ਵੱਧ 67 ਦੌੜਾਂ ਦਾ ਯੋਗਦਾਨ ਪਾਇਆ, ਜਦਕਿ ਓਪਨਰ ਵਿਕਰਮਜੀਤ ਸਿੰਘ ਨੇ 52 ਦੌੜਾਂ ਬਣਾਈਆਂ। ਪਾਕਿਸਤਾਨ ਲਈ ਹੈਰਿਸ ਰੌਫ ਨੇ ਤਿੰਨ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਸ਼ੁਰੂਆਤੀ ਬੱਲੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਰਿਜ਼ਵਾਨ ਅਤੇ ਸੌਦ ਸ਼ਕੀਲ ਦੀਆਂ 68-68 ਦੌੜਾਂ ਦੀ ਬਦੌਲਤ 49 ਓਵਰਾਂ ’ਚ 286 ਦੌੜਾਂ ਦਾ ਸਕੋਰ ਖੜਾ ਕੀਤਾ ਸੀ। ਨੀਦਰਲੈਂਡਸ ਵਲੋਂ ਬਾਸ ਡਾ ਲੀਡ ਨੇ 4 ਵਿਕਟਾਂ ਲਈਆਂ ਅਤੇ ਐਕਸਮੈਨ ਨੇ 2 ਅਤੇ ਆਰਿਆਨ ਦੱਤ, ਵਿਨ ਬੇਕ, ਵੇਨ ਮੀਕੀਰਨ ਨੇ ਇਕ-ਇਕ ਵਿਕੇਟ ਲਈ।