
ਕਿਹਾ- ਭਾਰਤੀ ਬਾਜ਼ਾਰ ਦਾ ਇਸ ਤਰ੍ਹਾਂ ਡਿੱਗਣਾ ਬੜੀ ਚਲਾਕੀ ਨਾਲ ਸੋਚੀ ਸਮਝੀ ਸਾਜ਼ਿਸ਼ ਜਾਪਦਾ ਹੈ
ਅਮਰੀਕਾ ਆਧਾਰਿਤ ਹਿੰਡਨਬਰਗ ਰਿਪੋਰਟ 24 ਜਨਵਰੀ ਨੂੰ ਸਾਹਮਣੇ ਆਈ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਡਾਨੀ ਗਰੁੱਪ ਦੇ ਕੰਜ਼ਰ ਵਪਾਰਕ ਬੁਨਿਆਦੀ ਢਾਂਚੇਅਤੇ ਸਟਾਕ ਹੇਰਾਫੇਰੀ ਅਤੇ ਲੇਖਾ ਧੋਖਾਧੜੀ ਦੇ ਇਲਜ਼ਾਮ ਲਗਾਏ ਗਏ ਸਨ।
ਇਹ ਵੀ ਪੜ੍ਹੋ:ਭਾਰਤੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਈਰਾਨ 'ਚ ਜਿੱਤਿਆ ਸੋਨ ਤਮਗ਼ਾ
ਇਸ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਸ਼ੁਰੂ ਹੋ ਗਈ। ਇਨ੍ਹਾਂ ਸਭ ਦੇ ਵਿਚ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, '' ਗੋਰਿਆਂ ਤੋਂ ਭਾਰਤ ਦੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ। ਭਾਰਤੀ ਬਾਜ਼ਾਰ ਦਾ ਇਸ ਤਰ੍ਹਾਂ ਡਿੱਗਣਾ ਬੜੀ ਚਲਾਕੀ ਨਾਲ ਸੋਚੀ ਸਮਝੀ ਸਾਜ਼ਿਸ਼ ਜਾਪਦਾ ਹੈ। ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਪਰ ਭਾਰਤ ਹਮੇਸ਼ਾ ਵਾਂਗ ਹੋਰ ਮਜ਼ਬੂਤ ਹੋਵੇਗਾ।''
ਇਹ ਵੀ ਪੜ੍ਹੋ: ਨਨਕਾਣਾ ਸਾਹਿਬ ਵਿਖੇ ਹੋਈ ਦੋ ਸਿੱਖ ਭਰਾਵਾਂ ਦੇ ਕੇਸਾਂ ਦੀ ਬੇਅਦਬੀ, ਸ਼ਿਕਾਇਤ ਮਗਰੋਂ ਦਰਜ ਹੋਈ FIR
ਜ਼ਿਕਰਯੋਗ ਹੈ ਕਿ ਹਿੰਡਨਬਰਗ ਦੀ ਰਿਪੋਰਟ ਦੇ ਜਵਾਬ ਵਿੱਚ, ਅਡਾਨੀ ਐਂਟਰਪ੍ਰਾਈਜਿਜ਼ ਨੇ ਉਸੇ ਦਿਨ ਇੱਕ ਸਪੱਸ਼ਟੀਕਰਨ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਇਹ ਰਿਪੋਰਟ ਵਿਚ ਪੇਸ਼ ਤੱਥ ਬਿਲਕੁਲ ਗਲਤ ਹਨ। ਰਿਪੋਰਟ ਦਾ ਇਸ ਸਮਾਂ ਆਉਣਾ ਅਡਾਨੀ ਐਂਟਰਪ੍ਰਾਈਜਿਜ਼ ਤੋਂ ਆਉਣ ਵਾਲੇ ਐਫਪੀਓ ਨੂੰ ਨੁਕਸਾਨ ਪਹੁੰਚਾਉਣਾ ਹੈ। ਅਡਾਨੀ ਗਰੁੱਪ ਹਮੇਸ਼ਾ ਤੋਂ ਸਾਰੇ ਕਾਨੂੰਨਾਂ ਦੀ ਪਾਲਣਾ ਕਰਦਾ ਰਿਹਾ ਹੈ ਅਤੇ ਕਾਰਪੋਰੇਟ ਗਵਰਨੈਂਸ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਦਾ ਰਿਹਾ ਹੈ।