ਆਈਪੀਐਲ ਅੱਜ ਤੋਂ ਸ਼ੁਰੂ, ਪਹਿਲੇ ਮੁਕਾਬਲੇ 'ਚ ਧੋਨੀ ਤੇ ਰੋਹਿਤ ਆਹਮੋਂ ਸਾਹਮਣੇ
Published : Apr 7, 2018, 12:46 pm IST
Updated : Apr 7, 2018, 12:46 pm IST
SHARE ARTICLE
mumbai vs channai
mumbai vs channai

ਅੱਜ ਯਾਨੀ ਸਨਿਚਰਵਾਰ ਨੂੰ ਆਈਪੀਐਲ ਦਾ ਆਗਾਜ ਹੋਵੇਗਾ। ਲੋਕਾਂ ਦੇ ਇੰਤਜ਼ਾਰ ਦੀ ਘੜੀ ਖ਼ਤਮ ਹੋ ਚੁਕੀ ਹੈ। ਆਈਪੀਐਲ ਦਾ ਪਹਿਲਾ ਮੈਚ ਆਈਪੀਐਲ...

ਮੁੰਬਈ : ਅੱਜ ਯਾਨੀ ਸਨਿਚਰਵਾਰ ਨੂੰ ਆਈਪੀਐਲ ਦਾ ਆਗਾਜ ਹੋਵੇਗਾ। ਲੋਕਾਂ ਦੇ ਇੰਤਜ਼ਾਰ ਦੀ ਘੜੀ ਖ਼ਤਮ ਹੋ ਚੁਕੀ ਹੈ। ਆਈਪੀਐਲ ਦਾ ਪਹਿਲਾ ਮੈਚ ਆਈਪੀਐਲ ਦੀਆਂ ਚੈਂਪੀਅਨ ਟੀਮਾਂ ਵਿਚਾਲੇ ਖੇਡਿਆ ਜਾਣਾ ਹੈ। ਮੁੰਬਈ ਤੇ ਚੇਨਈ ਦਾ ਵਿਚਕਾਰ ਅੱਜ ਓਪਨਿੰਗ ਮੈਚ ਖੇਡਿਆ ਜਾਵੇਗਾ। ਦੋ ਸਾਲ ਦੇ ਬੈਨ ਤੋਂ ਬਾਅਦ ਇਸ ਸਾਲ ਆਈਪੀਐਲ ਵਿਚ ਵਾਪਸੀ ਕਰਨ ਵਾਲੀ ਚੇਨਈ ਦੀ ਟੀਮ ਤੋਂ ਉਸ ਦੇ ਚਹੇਤਿਆਂ ਨੂੰ ਕਾਫ਼ੀ ਉਮੀਦਾਂ ਹਨ। ਚੇਨਈ ਨੂੰ ਸੱਟੇਬਾਜ਼ੀ ਤੇ ਸਪਾਟ ਫਿਕਸਿੰਗ ਕਾਰਨ ਦੋ ਸਾਲਾਂ ਲਈ ਰਾਜਸਥਾਨ ਰਾਇਲਜ਼ ਨਾਲ ਪਾਬੰਦੀਸ਼ੁਦਾ ਕਰ ਦਿਤਾ ਸੀ।

mumbai vs channaimumbai vs channai

 ਦੋਹੇ ਟੀਮਾਂ ਅਪਣੇ ਬੈਨ ਖ਼ਤਮ ਕਰਨ ਤੋਂ ਬਾਅਦ ਇਸ ਸਾਲ ਆਈਪੀਐਲ ਦੇ 11ਵੇਂ ਸੀਜ਼ਨ ਵਿਚ ਆਈਆਂ ਹਨ। ਧੋਨੀ ਸਾਹਮਣੇ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਦੇ ਉਪ-ਕਪਤਾਨ ਰੋਹਿਤ ਦੀ ਚੁਣੌਤੀ ਰਹੇਗੀ, ਜਿਸ ਨੇ ਪਿਛਲੇ ਸਾਲ ਮੁੰਬਈ ਨੂੰ ਚੈਂਪੀਅਨ ਬਣਾਇਆ ਸੀ। ਮੁੰਬਈ ਨੇ ਇਸ ਸੈਸ਼ਨ  ਲਈ ਰੋਹਿਤ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਯਾ ਨੂੰ ਰਿਟੇਨ ਕੀਤਾ ਸੀ। ਰੋਹਿਤ ਦੀ ਅਗਵਾਈ 'ਚ ਭਾਰਤ ਨੇ ਹਾਲ ਹੀ 'ਚ ਸ਼੍ਰੀਲੰਕਾ ਵਿਚ ਆਯੋਜਿਤ ਟੀ-20 ਮੈਚਾਂ ਦੀ ਨਿਦਹਾਸ ਟਰਾਫੀ ਜਿੱਤੀ ਸੀ।

mumbai vs channaimumbai vs channai

ਆਈ.ਪੀ.ਐਲ. ਦੇ ਇਤਿਹਾਸ 'ਚ ਚੇਨਈ ਨੇ 8 ਸੈਸ਼ਨਾਂ 'ਚ 132 ਮੈਚਾਂ 'ਚੋਂ 79 ਜਿੱਤੇ ਹਨ ਅਤੇ 51 ਹਾਰੇ ਹਨ, ਜਦਕਿ ਮੁੰਬਈ ਨੇ 10 ਸੈਸ਼ਨਾਂ 'ਚ 157 ਮੈਚਾਂ 'ਚੋਂ 91 ਜਿੱਤੇ ਹਨ ਤੇ 65 ਹਾਰੇ ਹਨ। ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਚੇਨਈ ਦਾ ਰੈਨਾ ਹੈ, ਜਿਸ ਨੇ 161 ਮੈਚਾਂ 'ਚ 4540 ਦੌੜਾਂ ਬਣਾਈਆਂ ਹਨ, ਜਦਕਿ ਰੋਹਿਤ ਦੇ ਖਾਤੇ 'ਚ 159 ਮੈਚਾਂ 'ਚ 4207 ਦੌੜਾਂ ਹਨ। ਖੁਦ ਧੋਨੀ ਨੇ 127 ਮੈਚਾਂ ਵਿਚ 3561 ਦੌੜਾਂ ਬਣਾਈਆਂ ਹਨ।

mumbai vs channaimumbai vs channai

ਇਸ ਤੋਂ ਬਾਅਦ ਦੂਜਾ ਮੈਚ ਕੱਲ ਦਿੱਲੀ ਤੇ ਪੰਜਾਬ ਦਾ ਮੈਚ ਖੇਡਿਆ ਜਾਵੇਗਾ। ਇਸ ਵਾਰ ਦੀ ਸਭ ਤੋਂ ਮਹਿੰਗੀ ਟੀਮ ਪੰਜਾਬ ਦੀ ਟੀਮ ਹੈ ਤੇ ਚਹੇਤਿਆਂ ਨੂੰ ਪੰਜਾਬ ਦੀ ਟੀਮ ਤੋਂ ਬਹੁਤ ਉਮੀਦ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਪੰਜਾਬ ਦੀ ਟੀਮ ਨੂੰ ਆਈਪੀਐਲ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement