
ਵਾਈਟ ਹਾਉਸ ਵਿਚ ਗਾਰਡਨ ਸੇਰੇਮਨੀ ਦੌਰਾਨ ਪਰੇਜ਼ੀਡੈਂਸ਼ਿਅਲ ਮੈਡਲ ਆਫ਼ ਫਰੀਡਮ ਦਿਤਾ ਗਿਆ
ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੈਂਪੀਅਨ ਗੋਲਫਰ ਟਾਈਗਰ ਵੁਡਸ ਨੂੰ ਅਮਰੀਕਾ ਦਾ ਸੱਭ ਤੋਂ ਉੱਚਾ ਨਾਗਰਿਕ ਸਨਮਾਨ ਦਿੰਦੇ ਹੋਏ ਉਨ੍ਹਾਂ ਨੂੰ ਖੇਡਾਂ ਦੇ ਇਤਿਹਾਸ ਦਾ 'ਲੀਜੈਂਡ' ਕਰਾਰ ਦਿਤਾ ਹੈ। ਵੁਡਸ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਪਿਛਲੇ ਮਹੀਨੇ ਆਗਸਟਾ ਮਾਸਟਰਜ਼ ਖ਼ਿਤਾਬ ਜਿੱਤਿਆ ਜਿਹੜਾ ਪਿਛਲੇ 11 ਸਾਲ ਵਿਚ ਉਨ੍ਹਾਂ ਦਾ ਪਹਿਲਾ ਖ਼ਿਤਾਬ ਸੀ।
Tiger Woods receives highest civilian award from Donald Trump
ਉਨ੍ਹਾਂ ਨੂੰ ਵਾਈਟ ਹਾਉਸ ਵਿਚ ਗਾਰਡਨ ਸੇਰੇਮਨੀ ਦੌਰਾਨ ਪਰੇਜ਼ੀਡੈਂਸ਼ਿਅਲ ਮੈਡਲ ਆਫ਼ ਫਰੀਡਮ ਦਿਤਾ ਗਿਆ। ਇਸ ਮੌਕੇ ਲੋਕਾਂ ਨੇ ਖੜੇ ਹੋ ਕੇ ਉਨ੍ਹਾਂ ਦਾ ਅਭਿਨੰਦਨ ਕੀਤਾ।
Tiger Woods
ਉਹ ਦੇਸ਼ ਦਾ ਸੱਭ ਤੋਂ ਉੱਚਾ ਨਾਗਰਿਕ ਸਨਮਾਨ ਲੈਣ ਵਾਲੇ ਚੌਥੇ ਅਤੇ ਸੱਭ ਤੋਂ ਨੌਜਵਾਨ ਗੋਲਫਰ ਹਨ। ਟਰੰਪ ਨੇ ਉਨ੍ਹਾਂ ਨੂੰ ਮਹਾਨਤਮ ਖਿਡਾਰੀਆਂ ਵਿਚੋਂ ਇਕ ਦਸਿਆ। ਵੁਡਸ ਨੇ ਅਪਣੀ ਮਾਂ, ਬੱਚਿਆਂ ਅਤੇ ਕੈਡੀ ਦਾ ਧੰਨਵਾਦ ਕੀਤਾ।