Para Shooting World Cup: ਭਾਰਤ ਦੀ ਅਵਨੀ ਲੇਖਾਰਾ ਨੇ ਜਿੱਤਿਆ ਸੋਨ ਤਮਗਾ, ਬਣਾਇਆ ਵਿਸ਼ਵ ਰਿਕਾਰਡ
Published : Jun 7, 2022, 9:37 pm IST
Updated : Jun 7, 2022, 9:37 pm IST
SHARE ARTICLE
Avani Lekhara wins gold with world record in Para Shooting World Cup
Avani Lekhara wins gold with world record in Para Shooting World Cup

ਅਵਨੀ ਲੇਖਾਰਾ ਨੇ ਪੈਰਿਸ ਪੈਰਾ ਓਲੰਪਿਕ ਵਿਚ ਪੱਕੀ ਕੀਤੀ ਆਪਣੀ ਥਾਂ


ਫਰਾਂਸ: ਪੈਰਾ ਸ਼ੂਟਿੰਗ ਵਿਸ਼ਵ ਕੱਪ ਵਿਚ ਭਾਰਤ ਦੀ ਅਵਨੀ ਲੇਖਾਰਾ ਨੇ ਸੋਨ ਤਮਗਾ ਜਿੱਤਿਆ ਹੈ। ਜੈਪੁਰ ਦੀ ਅਵਨੀ ਲੇਖਾਰਾ ਨੇ 10 ਮੀਟਰ ਏਅਰ ਰਾਈਫਲ ਵਰਗ 'ਚ 250.6 ਦੇ ਸਕੋਰ ਨਾਲ ਵਿਸ਼ਵ ਰਿਕਾਰਡ ਬਣਾ ਕੇ ਤਮਗਾ ਜਿੱਤਿਆ ਹੈ। ਗੋਲਡ ਮੈਡਲ ਮਿਲਣ ਨਾਲ ਜਿੱਥੇ ਦੇਸ਼ ਵਿਚ ਖੁਸ਼ੀ ਦੀ ਲਹਿਰ ਹੈ। ਇਸ ਦੇ ਨਾਲ ਹੀ ਅਵਨੀ ਲੇਖਾਰਾ ਨੇ ਅਗਲੇ ਪੈਰਾ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ।

Avani LekharaAvani Lekhara

ਦੱਸ ਦੇਈਏ ਕਿ 3 ਦਿਨ ਪਹਿਲਾਂ ਤੱਕ ਅਵਨੀ ਦੀ ਮਾਂ ਸ਼ਵੇਤਾ ਜਵੇਰੀਆ ਅਤੇ ਕੋਚ ਰਾਕੇਸ਼ ਮਨਪਤ ਦਾ ਵੀਜ਼ਾ ਜਾਰੀ ਨਹੀਂ ਹੋਇਆ ਸੀ। ਇਸ ਤੋਂ ਬਾਅਦ ਅਵਨੀ ਲੇਖਾਰਾ ਨੇ ਟਵੀਟ ਕਰਕੇ ਖੇਡ ਅਤੇ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਸੀ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਮੰਤਰਾਲੇ ਨੇ ਤੁਰੰਤ ਵੀਜ਼ਾ ਜਾਰੀ ਕਰ ਦਿੱਤਾ ਸੀ। ਅੱਜ ਦੇ ਮੁਕਾਬਲੇ ਤੋਂ ਬਾਅਦ ਅਵਨੀ ਹੁਣ 9 ਜੂਨ ਨੂੰ 10 ਮੀਟਰ ਪ੍ਰੋਨ, 11 ਜੂਨ ਨੂੰ 50 ਮੀਟਰ 3 ਪੁਜ਼ੀਸ਼ਨ ਅਤੇ 12 ਜੂਨ ਨੂੰ 50 ਮੀਟਰ ਫਾਈਨਲ ਵਿਚ ਹਿੱਸਾ ਲਏਗੀ। ਉਹ 13 ਜੂਨ ਨੂੰ ਦਿੱਲੀ ਪਰਤਣਗੇ। ਉਹਨਾਂ ਦੇ ਪਿਤਾ ਪ੍ਰਵੀਨ ਲੇਖਾਰਾ ਨੇ ਦੱਸਿਆ ਕਿ ਪੈਰਾ ਓਲੰਪਿਕ ਜਿੱਤਣ ਤੋਂ ਬਾਅਦ ਅਵਨੀ ਨੂੰ ਲੋਕਾਂ ਦਾ ਪਿਆਰ ਮਿਲਿਆ। ਇਸ ਨਾਲ ਉਹਨਾਂ ਦੇ ਹੌਸਲੇ ਵਧੇ ਹਨ।

Avani LekharaAvani Lekhara

ਟੋਕੀਓ ਪੈਰਾ ਓਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਵਨੀ ਲੇਖਾਰਾ ਨੇ 10 ਮੀਟਰ ਏਅਰ ਰਾਈਫਲ ਐੱਸ.ਐੱਚ.-1 ਈਵੈਂਟ 'ਚ ਗੋਲਡ ਮੈਡਲ 'ਤੇ ਨਿਸ਼ਾਨਾ ਸਾਧਿਆ ਸੀ। ਜਦਕਿ ਇਸ ਤੋਂ ਬਾਅਦ ਉਸ ਨੇ 50 ਮੀਟਰ ਰਾਈਫਲ 'ਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਅਵਨੀ ਨੇ ਟੋਕੀਓ ਪੈਰਾ ਓਲੰਪਿਕ 'ਚ ਕੁੱਲ 2 ਮੈਡਲ ਜਿੱਤੇ। ਉਹ ਪੈਰਾ ਓਲੰਪਿਕ ਵਿਚ 2 ਤਗਮੇ ਜਿੱਤਣ ਵਾਲੀ ਭਾਰਤ ਦੀ ਪਹਿਲੀ ਪੈਰਾ ਐਥਲੀਟ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement