
ਜਹਾਜ਼ ਰਾਹੀਂ 'ਕਸ਼ਮੀਰ ਲਈ ਇਨਸਾਫ਼' ਤੇ 'ਭਾਰਤ ਕਤਲੇਆਮ ਰੋਕੋ, ਕਸ਼ਮੀਰ ਨੂੰ ਆਜ਼ਾਦ ਕਰੋ' ਦੇ ਬੈਨਰ ਲਹਿਰਾਏ
ਲੀਡਜ਼ : ਆਈ.ਸੀ.ਸੀ. ਵਿਸ਼ਵ ਕੱਪ ਦੌਰਾਨ ਇਕ ਹੋਰ ਸਿਆਸੀ ਘਟਨਾਕ੍ਰਮ ਤਹਿਤ ਭਾਤਰ ਅਤੇ ਸ੍ਰੀਲੰਕਾ ਵਿਚਾਲੇ ਖੇਡੇ ਗਏ ਲੀਗ ਮੈਚ ਦੌਰਾਨ ਹੇਡਗਿਲੇ ਮੈਦਾਨ ਉੱਪਜ ਭਾਰਤ ਵਿਰੋਧੀ ਬੈਨਰ ਨਾਲ ਜਹਾਜ਼ ਨਜ਼ਰ ਆਇਆ। ਮੈਚ ਸ਼ੁਰੂ ਹੋਣ ਤੋਂ ਥੋੜੀ ਦੇਰ ਬਾਅਦ ਹੀ ਮੈਦਾਨ ਉੱਪਰੋਂ ਇਕ ਜਹਾਜ਼ ਲੰਘਿਆ ਜਿਸ ਨਾਲ ਬੈਨਰ 'ਤੇ 'ਕਸ਼ਮੀਰ ਲਈ ਇਨਸਾਫ਼' ਲਿਖਿਆ ਹੋਇਆ ਸੀ।
Anti India banner flies over India-Sri Lanka match venue
ਇਸ ਦੇ ਅੱਧੇ ਘੰਟੇ ਬਾਅਦ ਸਟੇਡੀਅਮ ਉੱਪਰੋਂ ਇਕ ਹੋਰ ਜਹਾਜ਼ ਲੰਘਿਆ ਜਿਸ ਦੇ ਬੈਨਰ 'ਤੇ ਲਿਖਿਆ ਸੀ, ''ਭਾਰਤ ਕਤਲੇਆਮ ਰੋਕੋ, ਕਸ਼ਮੀਰ ਨੂੰ ਆਜ਼ਾਦ ਕਰੋ।'' 10 ਦਿਨਾਂ ਅੰਦਰ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ ਦੌਰਾਨ ਬਲੂਚਿਸਤਾਨ ਦੇ ਸਮਰਥਨ ਵਾਲੇ ਬੈਨਰ ਲਹਿਰਾਉਂਦੇ ਹੋਏ ਜਹਾਜ਼ ਮੈਦਾਨ ਦੇ ਉੱਪਰ ਉੱਡ ਰਹੇ ਸਨ।
India vs Sri Lanka
ਇਹ ਜਹਾਜ਼ ਬਰੇਡਫ਼ੋਰਡ ਹਵਾਈ ਅੱਡੇ 'ਤੇ ਉਤਰੇ ਸਨ। ਮੈਚ ਦੌਰਾਨ ਦੋਹਾਂ ਦੇਸ਼ਾਂ ਦੇ ਪ੍ਰਸ਼ੰਸਕ ਸਟੇਡੀਅਮ ਅੰਦਰ ਆਪਸ ਵਿਚ ਭਿੜ ਗਏ। ਆਈਸੀਸੀ ਸਿਆਸੀ ਜਾਂ ਜਾਤੀਵਾਦੀ ਨਾਰਿਆਂ ਲਈ ਸਿਫ਼ਰ ਸਹਿਣਸ਼ੀਲਤਾ ਦੀ ਨੀਤੀ ਅਪਣਾਉਂਦਾ ਹੈ ਅਤੇ ਉਸ ਨੇ ਇਸ ਸੁਰੱਖਿਆ ਖਾਮੀ 'ਤੇ ਨਾਰਾਜ਼ਗੀ ਜਤਾਈ। ਆਈ.ਸੀ.ਸੀ. ਨੇ ਬਿਆਨ ਦਿਤਾ ਕਿ, ''ਅਸੀਂ ਇਸ ਗੱਲ ਤੋਂ ਕਾਫੀ ਨਿਰਾਸ਼ ਹਾਂ ਕਿ ਇਹ ਫਿਰ ਤੋਂ ਹੋਇਆ।