Paris Olympics 2024: ਫਾਈਨਲ ਨਹੀਂ ਪਹੁੰਚ ਸਕੀ ਭਾਰਤੀ ਹਾਕੀ ਟੀਮ, ਸੈਮੀਫਾਈਨਲ 'ਚ ਜਰਮਨੀ ਤੋਂ ਮਿਲੀ ਹਾਰ
Published : Aug 7, 2024, 7:49 am IST
Updated : Aug 7, 2024, 7:49 am IST
SHARE ARTICLE
 Indian hockey team could not reach the final! Defeated by Germany in the semi-final Paris Olympics 2024
Indian hockey team could not reach the final! Defeated by Germany in the semi-final Paris Olympics 2024

Paris Olympics 2024: ਭਾਰਤ ਹੁਣ ਕਾਂਸੀ ਤਮਗਾ ਜਿੱਤਣ ਲਈ ਸਪੇਨ ਦਾ ਸਾਹਮਣਾ ਕਰੇਗਾ।

 Indian hockey team could not reach the final! Defeated by Germany in the semi-final Paris Olympics 2024: ਭਾਰਤ ਪੈਰਿਸ ਓਲੰਪਿਕ 'ਚ ਹਾਕੀ ਦਾ ਸੈਮੀਫਾਈਨਲ ਮੈਚ ਹਾਰ ਗਿਆ ਹੈ। ਟੀਮ ਨੂੰ ਜਰਮਨੀ ਨੇ 3-2 ਨਾਲ ਹਰਾਇਆ ਸੀ। ਭਾਰਤ ਹੁਣ ਕਾਂਸੀ ਤਮਗਾ ਜਿੱਤਣ ਲਈ ਸਪੇਨ ਦਾ ਸਾਹਮਣਾ ਕਰੇਗਾ। ਇਹ ਮੈਚ 8 ਅਗਸਤ ਨੂੰ ਸ਼ਾਮ 5:30 ਵਜੇ ਤੋਂ ਖੇਡਿਆ ਜਾਵੇਗਾ।

ਜਰਮਨੀ ਲਈ ਗੋਂਜ਼ਾਲੋ ਪਿਲਾਟ ਨੇ 18ਵੇਂ ਮਿੰਟ, ਕ੍ਰਿਸਟੋਫਰ ਰੁਹਰ ਨੇ 27ਵੇਂ ਮਿੰਟ ਅਤੇ ਮਾਰਕੋ ਮਿਲਟਕਾਊ ਨੇ 54ਵੇਂ ਮਿੰਟ ਵਿੱਚ ਗੋਲ ਕੀਤੇ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 7ਵੇਂ ਮਿੰਟ ਅਤੇ ਸੁਖਜੀਤ ਸਿੰਘ ਨੇ 36ਵੇਂ ਮਿੰਟ ਵਿੱਚ ਗੋਲ ਕੀਤੇ। ਸੋਨ ਤਗਮੇ ਦਾ ਮੁਕਾਬਲਾ ਜਰਮਨੀ ਅਤੇ ਨੀਦਰਲੈਂਡ ਵਿਚਾਲੇ 8 ਅਗਸਤ ਨੂੰ ਰਾਤ 10:30 ਵਜੇ ਹੋਵੇਗਾ।

ਮੈਚ ਵਿੱਚ 3 ਮਿੰਟ ਬਾਕੀ ਸਨ। ਭਾਰਤ ਦੇ ਗੋਲਕੀਪਰ ਪੀਆਰ ਸ਼੍ਰੀਜੇਸ਼ ਮੈਦਾਨ ਛੱਡ ਕੇ ਚਲੇ ਗਏ ਸਨ। ਉਸ ਦੀ ਥਾਂ ਭਾਰਤ ਨੇ ਮੈਦਾਨੀ ਖਿਡਾਰੀ ਨੂੰ ਸ਼ਾਮਲ ਕੀਤਾ। ਆਖਰੀ ਮਿੰਟਾਂ ਵਿੱਚ ਗੋਲ ਕਰਨ ਦਾ ਮੌਕਾ ਮਿਲਿਆ, ਪਰ ਭਾਰਤ ਗੋਲ ਨਹੀਂ ਕਰ ਸਕਿਆ। ਪੂਰੇ ਸਮੇਂ ਦੀ ਸੀਟੀ ਵੱਜੀ ਅਤੇ ਭਾਰਤ ਨੇ ਲਗਾਤਾਰ ਦੂਜੀ ਵਾਰ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਦਾ ਮੌਕਾ ਗੁਆ ਦਿੱਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement