
ਭਾਰਤੀ ਜਵਾਨ ਨਿਸ਼ਾਨੇਬਾਜ਼ ਹਿਰਦਿਆ ਹਜਾਰਿਕਾ ਨੇ ਇੱਥੇ ਚੱਲ ਰਹੀ ਆਈਐਸਐਸਐਫ
ਚਾਂਗਵਾਨ : ਭਾਰਤੀ ਜਵਾਨ ਨਿਸ਼ਾਨੇਬਾਜ਼ ਹਿਰਦਿਆ ਹਜਾਰਿਕਾ ਨੇ ਇੱਥੇ ਚੱਲ ਰਹੀ ਆਈਐਸਐਸਐਫ ਵਿਸ਼ਵ ਚੈਂਪੀਅਨਸ਼ਿਪ ਵਿਚ ਜੂਨੀਅਰ 10 ਮੀਟਰ ਏਅਰ ਰਾਇਫਲ ਮੁਕਾਬਲੇ ਦਾ ਗੋਲਡ ਮੈਡਲ ਜਿੱਤ ਲਿਆ, ਜਦੋਂ ਕਿ ਮਹਿਲਾਟੀਮ ਨੇ ਨਵੇਂ ਵਿਸ਼ਵ ਰਿਕਾਰਡ ਦੇ ਨਾਲ ਸੋਨੇ ਦਾ ਤਮਗ਼ਾ ਹਾਸਲ ਕੀਤਾ। ਫਾਈਨਲ `ਚ ਪਹੁੰਚਣ ਵਾਲੇ ਇਕੱਲੇ ਭਾਰਤੀ ਹਜਾਰਿਕਾ ਨੇ 627.3 ਦਾ ਸਕੋਰ ਕੀਤਾ।
Listਫਾਈਨਲ ਵਿਚ ਉਨ੍ਹਾਂ ਦਾ ਅਤੇ ਈਰਾਨ ਦੇ ਮੋਹੰਮਦ ਆਮਿਰ ਨੇਕੂਨਾਮ ਦਾ ਸਕੋਰ 250 .1 ਰਿਹਾ । ਹਜਾਰਿਕਾ ਨੇ ਸ਼ੂਟ ਆਫ ਵਿਚ ਬਾਜੀ ਮਾਰੀ ਅਤੇ ਗੋਲ੍ਡ ਮੈਡਲ ਉੱਤੇ ਨਿਸ਼ਾਨਾ ਲਗਾਇਆ। ਇਸ ਦੇ ਨਾਲ ਹੀ ਜੂਨੀਅਰ 10 ਮੀਟਰ ਏਅਰ ਰਾਇਫਲ ਇਵੇਂਟ ਵਿਚ ਰੂਸ ਦੇ ਗਰਿਗੋਰੀ ਸ਼ਾਮਾਕੋਵ ਨੂੰ ਬਰਾਂਜ ਮੈਡਲ ਮਿਲਿਆ। ਭਾਰਤੀ ਟੀਮ 1872 . 3 ਅੰਕ ਲੈ ਕੇ ਚੌਥੇ ਸਥਾਨ ਉੱਤੇ ਰਹੀ, ਜਿਸ ਵਿਚ ਹਜਾਰਿਕਾ , ਦਿਵਿਆਂਸ਼ ਪੰਵਾਰ ਅਤੇ ਅਰਜੁਨ ਬਾਬੁਟਾ ਸ਼ਾਮਿਲ ਸਨ। ਨਾਲ ਹੀ ਭਾਰਤੀ ਮਹਿਲਾ 10 ਮੀਟਰ ਏਅਰ ਰਾਇਫਲ ਟੀਮ ਨੇ 188.7 ਦੇ ਸਕੋਰ ਦੇ ਨਾਲ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਗੋਲ੍ਡ ਮੈਡਲ ਆਪਣੇ ਨਾਮ ਕੀਤਾ।
A thrilling shoot-off decided the gold medalist of the 10m Air Rifle Men Junior event. #ISSFWCH pic.twitter.com/D8h3fpzoRX
— ISSF (@ISSF_Shooting) September 7, 2018
ਭਾਰਤੀ ਟੀਮ ਵਿਚ ਸ਼ਾਮਿਲ ਇਲਾਵੇਨਿਲ ਵਾਲਾਰਿਵਾਨ ( 631 ) , ਸ਼ਰੇਆ ਅਗਰਵਾਲ ( 628 .5 ) ਅਤੇ ਮਾਨਿਨੀ ਕੌਸ਼ਿਕ ( 621.5 ) ਨੇ ਬੇਹਤਰੀਨ ਪ੍ਰਦਰਸ਼ਨ ਕੀਤਾ। ਜੂਨੀਅਰ ਵਰਲਡ ਕਪ ਗੋਲਡ ਮੈਡਲਿਸਟ ਇਲਾਵੇਨਿਲ ਨੇ ਨਵਾਂ ਜੂਨੀਅਰ ਵਿਸ਼ਵ ਰਿਕਾਰਡ ਵੀ ਬਣਾਇਆ। ਭਾਰਤ ਦੇ ਹੀ ਨਾਮ ਰਿਹਾ ਏਅਰ ਪਿਸਟਲ ਦਾ ਗੋਲਡ ਇਸ ਤੋਂ ਇੱਕ ਦਿਨ ਪਹਿਲਾਂ ਏਸ਼ੀਅਨ ਗੇੰਸ ਦੇ ਗੋਲਡ ਮੈਡਲਿਸਟ ਸੌਰਭ ਚੌਧਰੀ ਨੇ ਵਿਸ਼ਵ ਰਿਕਾਰਡ ਦੇ ਨਾਲ ਇਸ ਚੈਂਪੀਅਨਸ਼ਿਪ ਵਿਚ ਜੂਨੀਅਰ 10 ਮੀਟਰ ਏਅਰ ਪਿਸਟਲ ਦਾ ਗੋਲਡ ਜਿੱਤਿਆ, ਜਦੋਂ ਕਿ ਸੀਨੀਅਰ ਨਿਸ਼ਾਨੇਬਾਜ਼ਾ ਦੀ ਟੀਮ ਨੇ ਸਿਲਵਰ ਮੈਡਲ ਹਾਸਲ ਕੀਤਾ।
Congratulations Hriday! This is no mean feat. Keep shining. pic.twitter.com/XmSnd7TXzc
— ManuheManuhorBabe (@manuhemanuhorb1) September 7, 2018
ਦਸਿਆ ਜਾ ਰਿਹਾ ਹੈ ਕਿ ਇਸ ਟੂਰਨਾਮੈਂਟ `ਚ ਸਾਰੇ ਹੀ ਖਿਡਾਰੀ ਬੇਹਤਰੀਨ ਪ੍ਰਦਰਸ਼ਨ ਕਰ ਰਹੇ ਹਨ। ਕੱਲ ਸੌਰਵ ਚੌਧਰੀ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਸੌਰਵ ਚੌਧਰੀ ਨੇ ਅਪਣਾ ਸ਼ਲਾਘਾਯੋਗ ਪ੍ਰਦਰਸ਼ਨ ਦਿਖਾਉਂਦਿਆਂ ਮੁੜ ਤੋਂ ਗੋਲਡ ਮੈਡਲ 'ਤੇ ਨਿਸ਼ਾਨਾ ਲਗਾ ਲਿਆ ਹੈ। ਕੋਰੀਆ ਚ 16 ਸਾਲ ਦੇ ਸੌਰਵ ਨੇ ਆਈਐਸਐਸਐਫ ਵਿਸ਼ਵ ਚੈਂਪੀਅਨਸ਼ਿੱਪ ਦੀ 10 ਮੀਟਰ ਏਅਰ ਪਿਸਟੱਲ ਦੇ ਜੂਨੀਅਰ ਮੁਕਾਬਲੇ ਵਿਚ ਗੋਲਡ ਮੈਡਲ 'ਤੇ ਕਬਜ਼ਾ ਜਮਾਇਆ।