
ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੀਨਿਓ ਕੋਸਟਾ ਬਲਾਤਕਾਰ ਦੇ ਦੋਸ਼ ‘ਚ ਫੁਟਬਾਲ ਸਟਾਰ ਕ੍ਰਿਸਿਟਆਨੋ ਰੋਨਾਲਡੋ ਦੇ ਬਚਾਅ ਲਈ ਬੋਲੇ...
ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੀਨਿਓ ਕੋਸਟਾ ਬਲਾਤਕਾਰ ਦੇ ਦੋਸ਼ ‘ਚ ਫੁਟਬਾਲ ਸਟਾਰ ਕ੍ਰਿਸਿਟਆਨੋ ਰੋਨਾਲਡੋ ਦੇ ਬਚਾਅ ਲਈ ਬੋਲੇ। ਸਪੈਨਿਸ਼ ਆਈਲੈਂਡ ਲਾਂਗਰੋਟ ‘ਤੇ ਸਨਿਚਰਵਾਰ ਨੂੰ ਇਕ ਟੈਲੀਵਿਜ਼ਨ ਚੈਨਲ ਨਾਲ ਗੱਲ-ਬਾਤ ‘ਚ ਕੋਸਟਾ ਨੇ ਕਿਹਾ ਕਿ ਜਦੋਂ ਤਕ ਦੋਸ਼ ਨਾ ਸਾਬਿਤ ਹੋ ਜਾਂਦਾ ਉਦੋਂ ਤਕ ਰੋਨਾਲਡੋ ਨੂੰ ਬੇਕਸੂਰ ਮੰਨਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਕਿ ਜਦੋਂ ਤਕ ਕਿਸੇ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ ਉਦੋਂ ਤਕ ਉਹ ਬੇਕਸੂਰ ਹੈ। ਕਿਸੇ 'ਤੇ ਕੋਈ ਦੋਸ਼ ਲੱਗਣ ਨਾਲ ਉਹ ਦੋਸ਼ ਨਹੀਂ ਬਣ ਜਾਂਦਾ।
Cristiano Ronaldo
ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਕੋਲ ਕਿਸੇ ਚੀਜ਼ ਦਾ ਸਬੂਤ ਹੈ ਤਾਂ ਉਹ ਇਹ ਹੈ ਕਿ ਉਹ ਇਕ ਪ੍ਰਤਿਭਾਵਾਨ ਪੇਸ਼ਾਵਰ ਹੈ। ਇਕ ਅਸਰਦਾਰ ਖਿਡਾਰੀ, ਸ਼ਾਨਦਾਰ ਫੁਟਬਾਲਰ ਅਤੇ ਇਕ ਸਤਿਕਾਰਯੋਗ ਵਿਅਕਤੀ ਅਤੇ ਉਹ ਪੁਰਤਗਾਲ ਦਾ ਸਨਮਾਨ ਕਰਦਾ ਹੈ ਅਤੇ ਬੇਸ਼ੱਕ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਕੋਈ ਵੀ ਗੱਲ ਰੋਨਾਲਡੋ ਦੇ ਰਿਕਾਰਡ ‘ਤੇ ਧੱਬਾ ਨਾ ਲਗਾਏ। ਇਹ ਜ਼ਿਕਰਯੋਗ ਹੈ ਕਿ ਕੈਥਰੀਨ ਮੇਓਰਾਗਾ ਨੇ ਪਿਛਲੇ ਹਫ਼ਤੇ ਸੰਯੁਕਤ ਰਾਜ ਅਮਰੀਕਾ ‘ਚ ਇਕ ਮੁਕੱਦਮਾ ਦਾਇਰ ਕੀਤੀ ਸੀ ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ 2009 ਵਿਸ ਲਾਸ ਵੇਗਾਸ ਵਿਚ ਰੋਨਾਲਡੋ ਨੇ ਉਸ ਨਾਲ ਬਲਾਤਕਾਰ ਕੀਤਾ ਸੀ।
Cristiano Ronaldo
ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਫਿਰ ਵੀ ਰੋਨਾਲਡੋ ਨੇ ਇਨ੍ਹਾਂ ਦੋਸ਼ਾਂ ਤੋਂ ਇੰਨਕਾਰ ਕੀਤਾ ਹੈ। ਰੋਨਾਲਡੋ ਦੇ ਇਤਾਲਵੀ ਕਲੱਬ ਨੇ ਉਹਨਾਂ ਦੀ ਸਹਾਇਤਾ ਕੀਤੀ ਹੈ ਅਤੇ ਉਹਨਾਂ ਨੂੰ ਇਕ ਵੱਡਾ ਜੇਤੂ ਮੰਨਿਆ ਹੈ ਪਰ ਉਨ੍ਹਾਂ ਦੇ ਸਪਾਂਸਰ ਨਾਇਕ ਅਕੇ ਵੀਡੀਓ ਗੇਮ ਪ੍ਰੋਡਿਊਸਰ ਈ ਏ ਸਪੋਰਟਸ ਨੇ ਇਹਨਾਂ ਦੋਸ਼ਾਂ ‘ ਤੇ ਚਿੰਤਾ ਪ੍ਰਗਟ ਕੀਤੀ ਹੈ।