ਫੀਫਾ ਵਿਸ਼ਵ ਕੱਪ 2018 : ਇਸ ਗੱਲ ਲਈ ਰੋਨਾਲਡੋ ਨੂੰ ਦੇਣਾ ਪਵੇਗਾ 128 ਕਰੋੜ ਦਾ ਜ਼ੁਰਮਾਨਾ 
Published : Jun 17, 2018, 2:47 pm IST
Updated : Jun 17, 2018, 2:47 pm IST
SHARE ARTICLE
Cristiano Ronaldo
Cristiano Ronaldo

ਦਰਅਸਲ, ਰੀਅਲ ਮੈਡ੍ਰਿਡ ਦੇ ਸਟਾਰ ਰੋਨਾਲਡੋ ‘ਤੇ ਟੈਕਸ ਚੋਰੀ ਦੇ ਮਾਮਲੇ ‘ਚ ਇਹ ਜ਼ੁਰਮਾਨਾ ਲੱਗਾ ਹੈ।

ਨਵੀਂ ਦਿੱਲੀ: ਫੀਫਾ ਵਿਸ਼ਵ ਕੱਪ 2018 ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਦੇ ਸ਼ੁਰੂ ਹੁੰਦਿਆਂ ਹੀ ਰੋਨਾਲਡੋ ਤੇ ਪ੍ਰਸ਼ੰਸ਼ਕਾਂ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਕਿ ਰੋਨਾਲਡੋ ਨੂੰ 2 ਸਾਲ ਦੀ ਕੈਦ ਤੋਂ ਇਲਾਵਾ 18.8 ਮਿਲੀਅਨ ਡਾਲਰ ਯਾਨੀ ਕਰੀਬ 128 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਅੱਜ ਮੈਚ ਵਿਚ ਪੁਰਤਗਾਲ ਤੇ ਸਪੇਨ ਇਕ ਦੂਜੇ ਦਾ ਸਾਹਮਣਾ ਕਰ ਰਹੇ ਹਨ ਉਥੇ ਹੀ ਮੈਚ ਤੋਂ ਪਹਿਲਾਂ ਦੁਨੀਆ ਦੇ ਸਭ ਤੋਂ ਵੱਡੇ ਸਟਾਰ ਫੁੱਟਬਾਲ ਖਿਡਾਰੀ ਕ੍ਰਿਸਿਟਆਨੋ ਰੋਨਾਲਡੋ ਨੂੰ ਲਈ ਇਹ ਖ਼ਬਰ ਆਈ। 

Cristiano RonaldoCristiano Ronaldo

ਦਸ ਦਈਏ ਕਿ ਰੋਨਾਲਡੋ ਨੇ ਆਪਣੇ ਖਿਲਾਫ ਚੱਲ ਰਹੇ ਟੈਕਸ ਫ੍ਰਾਡ ਮਾਮਲੇ ‘ਚ ਸਪੇਨ ਦੇ ਆਧਿਕਾਰੀਆਂ ਨਾਲ ਸਮਝੌਤਾ ਕਰ ਲਿਆ ਹੈ। ਦਰਅਸਲ, ਰੀਅਲ ਮੈਡ੍ਰਿਡ ਦੇ ਸਟਾਰ ਰੋਨਾਲਡੋ ‘ਤੇ ਟੈਕਸ ਚੋਰੀ ਦੇ ਮਾਮਲੇ ‘ਚ ਇਹ ਜ਼ੁਰਮਾਨਾ ਲੱਗਾ ਹੈ। ਰੋਨਲਡੋ ਨੇ ਸਪੈਨਿਸ਼ ਟੈਕਸ ਅਥਾਰਿਟੀ ਨਾਲ ਸੰਪਰਕ ਬਣਾ ਕੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਸ ਤੋਂ ਬਾਅਦ ਰੋਨਾਲਡੋ ਨੇ ਜ਼ੁਰਮਾਨਾ ਤੇ 2 ਸਾਲ ਦੀ ਸਜ਼ਾ ਦੋਵੇਂ ਮਨਜ਼ੂਰ ਕਰ ਲਏ ਹਨ।

Cristiano RonaldoCristiano Ronaldo

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਪੇਨ ਦੇ ਟੈਕਸ ਅਧਿਕਾਰੀਆਂ ਨੇ ਰੋਨਾਲਡੋ ‘ਤੇ 18.8 ਮਿਲੀਅਨ ਡਾਲਰ ਟੈਕਸ ਚੋਰੀ ਦਾ ਦੋਸ਼ ਲਾਇਆ ਸੀ। ਟੈਕਸ ਅਧਿਕਾਰੀਆਂ ਦਾ ਮੰਨਣਾ ਸੀ ਕਿ ਰੋਨਾਲਡੋ ਨੇ 2011 ਤੋਂ 2014 ਦੌਰਾਨ ਰੀਅਲ ਮੈਡ੍ਰਿਡ ਦੇ ਲਈ ਖੇਡਦਿਆਂ ਜਾਣ-ਬੁੱਝ ਕੇ ਆਪਣੀ ਆਮਦਨ ਨੂੰ ਛੁਪਾਇਆ। ਉਸ ਵੇਲੇ ਰੋਨਾਲਡੋ ‘ਤੇ ਟੈਕਸ ਚੋਰੀ ਨਾਲ ਜੁੜੇ 4 ਮਾਮਲੇ ਦਰਜ ਕੀਤੇ ਗਏ।

Cristiano RonaldoCristiano Ronaldo

ਦਸ ਦਈਏ ਕਿ ਰੋਨਾਲਡੋ ਨੂੰ ਜੇਲ੍ਹ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਸਪੇਨ ਦੇ ਕਾਨੂੰਨ ਮੁਤਾਬਕ ਪਹਿਲੀ ਵਾਰ ਦੋ ਸਾਲ ਜਾਂ ਇਸਤੋਂ ਘੱਟ ਸਜ਼ਾ ਪਾਉਣ ਵਾਲਾ ਸਖਸ਼ ਪ੍ਰੋਬੇਸ਼ਨ ‘ਚ ਵੀ ਸਜ਼ਾ ਕੱਟ ਸਕਦਾ ਹੈ। ਇਥੇ ਤੁਹਾਨੂੰ ਇਹ ਵੀ ਦਸ ਦਈਏ ਕਿ ਰਿਲਾਇੰਸ ਜਿਓ ਅਤੇ ਏਅਰਟੈੱਲ ਨੇ ਆਪਣੇ ਲਾਈਵ ਟੀ. ਵੀ. ਐਪਸ-ਜਿਓ ਟੀ. ਵੀ. ਅਤੇ ਏਅਰਟੈੱਲ ਟੀ. ਵੀ. 'ਤੇ ਫੀਫਾ ਵਿਸ਼ਵ ਕੱਪ 2018 ਦੇ ਲਾਈਵ ਸਟਰੀਮ ਬਾਰੇ ਐਲਾਨ ਕਰ ਦਿੱਤਾ ਹੈ।

Cristiano RonaldoCristiano Ronaldo

ਜੇਕਰ ਗੱਲ ਕਰੀਏ ਏਅਰਟੈੱਲ ਟੀ. ਵੀ. ਦੀ ਤਾਂ ਕਈ ਵੱਖ-ਵੱਖ ਭਾਸ਼ਾਵਾ 'ਚ ਇੱਥੇ ਫੀਫਾ ਵਿਸ਼ਵ ਕੱਪ 2018 ਨੂੰ ਲਾਈਵ ਸਟਰੀਮ ਬ੍ਰਾਂਡਕਾਸਟ ਕੀਤਾ ਜਾਵੇਗਾ। ਇਸ ਦੇ ਨਾਲ ਯੂਜ਼ਰਸ ਮੈਚ ਦੇ ਸ਼ਡਿਊਲ ਅਤੇ ਗੇਮ ਸੰਬੰਧੀ ਅਪਡੇਟ ਜਾਣ ਸਕਣਗੇ। ਇਸ ਤੋਂ ਇਲਾਵਾ ਯੂਜ਼ਰਸ ਐਕਸਕਲੂਸਿਵ ਮੈਚ 'ਚ ਹੋਈ ਘਟਨਾਵਾਂ ਨੂੰ ਵੀ ਦੇਖ ਸਕਣਗੇ। ਇਸ ਦੇ ਲਈ ਏਅਰਟੈੱਲ ਟੀ. ਵੀ. ਯੂਜ਼ਰਸ ਨੂੰ ਐਂਡਰਾਇਡ ਅਤੇ ਐਪਲ ਐਪ ਸਟੋਰ ਤੋਂ ਆਪਣੇ ਐਪ ਨੂੰ ਲੇਟੈਸਟ ਵਰਜ਼ਨ 'ਤੇ ਅਪਡੇਟ ਕਰਨਾ ਹੋਵੇਗਾ।
 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement