
ਦਿੱਗਜ ਫੁਟਬਾਲਰ ਕ੍ਰਿਸਟੀਆਨ ਰੋਨਾਲਡੋ ਨੇ ਸਪੇਨ ਵਿਚ ਟੈਕਸ ਚੋਰੀ ਦੇ ਮਾਮਲੇ ਵਿੱਚ 1.9 ਕਰੋੜ ਯੂਰੋ ( 2 . 2 ਕਰੋੜ ਡਾਲਰ , 1. 5 ਅਰਬ ਰੁਪਏ
ਮੈਡਰਿਡ: ਦਿੱਗਜ ਫੁਟਬਾਲਰ ਕ੍ਰਿਸਟੀਆਨ ਰੋਨਾਲਡੋ ਨੇ ਸਪੇਨ ਵਿਚ ਟੈਕਸ ਚੋਰੀ ਦੇ ਮਾਮਲੇ ਵਿੱਚ 1.9 ਕਰੋੜ ਯੂਰੋ ( 2 . 2 ਕਰੋੜ ਡਾਲਰ , 1. 5 ਅਰਬ ਰੁਪਏ ) ਦਾ ਭੁਗਤਾਨ ਕਰ ਕੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ । ਰੋਨਾਲਡੋ ਦੇ ਵਕੀਲ ਨੇ ਕਿਹਾ ਕਿ ਰੋਨਾਲਡੋ ਦੇ ਸਲਾਹਕਾਰਾਂ ਅਤੇ ਟੈਕਸ ਅਧਿਕਾਰੀਆਂ ਦੇ ਵਿੱਚ ਹੋਏ ਇਸ ਕਰਾਰ ਦੇ ਬਾਅਦ ਉਹ ਦੋ ਸਾਲ ਦੀ ਜੇਲ੍ਹ ਦੀ ਹੋਣ ਵਾਲੀ ਸਜ਼ਾ ਤੋਂ ਵੀ ਬਚ ਜਾਣਗੇ।
Ronaldo
ਦਸ ਦੇਈਏ ਕੇ ਸਪੇਨ ਵਿੱਚ ਦੋ ਸਾਲ ਦੀ ਸਜ਼ਾ ਪਾਉਣ ਵਾਲੇ ਅਹਿੰਸਕ ਗੁਨਾਹਾਂ ਵਿਚ ਪਹਿਲੀ ਵਾਰ ਦੇ ਮੁਲਜਮਾਂ ਨੂੰ ਆਮ ਤੌਰ ਉਤੇ ਸਜ਼ਾ ਨਹੀਂ ਦਿੱਤੀ ਜਾਂਦੀ । ਕਿਹਾ ਜਾ ਰਿਹਾ ਹੈ ਕੇ ਇਸ ਮਾਮਲੇ ਵਿੱਚ ਰੋਨਾਲਡੋ ਪਿਛਲੇ ਸਾਲ ਜੁਲਾਈ ਵਿੱਚ ਅਦਾਲਤ ਦੇ ਸਾਹਮਣੇ ਪੇਸ਼ ਵੀ ਹੋਏ ਸਨ। ਸਪੇਨ ਦੇ ਅਧਿਕਾਰੀਆਂ ਨੇ 2014 ਵਿੱਚ ਉਨ੍ਹਾਂ ਉੱਤੇ ਟੈਕਸ ਦੇਣ ਦੇ ਮਾਮਲੇ `ਚ ਹੇਰਾਫੇਰੀ ਦਾ ਇਲਜ਼ਾਮ ਲਗਾਇਆ ਸੀ।
Ronaldo
ਜਿਸ ਨਾਲ ਰੋਨਾਲਡੋ ਲਗਾਤਾਰ ਵਿਵਾਦਾਂ `ਚ ਚਲ ਰਹੇ ਸਨ। ਦੱਸਣਯੋਗ ਹੈ ਕਿ ਦੁਨੀਆ ਦੇ ਸਭ ਤੋਂ ਮਹਿੰਗੇ ਖਿਡਾਰੀਆਂ ਵਿੱਚੋਂ ਇੱਕ ਰੋਨਾਲਡੋ ਨੇ ਹਾਲ ਹੀ ਵਿਚ ਰਿਅਲ ਮੈਡਰਿਡ ਨੂੰ ਅਲਵਿਦਾ ਕਹਿ ਕੇ ਇਟਲੀ ਦੇ ਕਲੱਬ ਯੁਵੇਂਟਸ ਦੇ ਨਾਲ ਖੇਡਣ ਦਾ ਕਰਾਰ ਕੀਤਾ ਹੈ । ਯੁਵੇਂਟਸ ਨੇ ਰੋਨਾਲਡੋ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕਰਨ ਲਈ ਰਿਅਲ ਮੈਡਰਿਡ ਦੇ ਨਾਲ 11.2 ਕਰੋੜ ਯੂਰੋ ( 13 .146 ਕਰੋੜ ਡਾਲਰ ) ਦੇਣ ਦਾ ਕਰਾਰ ਕੀਤਾ ਹੈ ।
Ronaldo
ਨਾਲ ਹੀ ਇਹ ਵੀ ਦਸਿਆ ਜਾ ਰਿਹਾ ਹੈ ਕ ਕਲੱਬ ਇਸ ਕਰਾਰ ਦੇ ਤਹਿਤ ਉਨ੍ਹਾਂ ਨੂੰ ਪ੍ਰਤੀ ਸੀਜਨ 3 .1 ਕਰੋੜ ਯੂਰੋ ਦੀ ਰਾਸ਼ੀ ਦੇਵੇਗਾ। ਤੁਹਾਨੂੰ ਦਸ ਦੇਈਏ ਕੇ ਇਸ ਤੋਂ ਪਹਿਲਾ ਰੋਨਾਲਡੋ ਨੇ 2009 ਵਿੱਚ ਇੰਗਲਿਸ਼ ਕਲੱਬ ਮੈਨਚੇਸਟਰ ਯੂਨਾਇਟਡ ਨੇ ਰਿਅਲ ਮੈਡਰਿਡ ਨੂੰ 80 ਮਿਲਿਅਨ ਪਾਉਂਡ ਦੀ ਭਾਰੀ ਰਕਮ ਉੱਤੇ ਸਾਈਨ ਕੀਤਾ ਸੀ । ਕਿਹਾ ਜਾ ਰਿਹਾ ਹੈ ਕੇ ਰੋਨਾਲਡੋ ਨੇ ਇਸ ਕਲੱਬ ਲਈ ਸਭ ਤੋਂ ਜ਼ਿਆਦਾ 451 ਗੋਲ ਕੀਤੇ ਹਨ।
Ronaldo
ਸਪੈਨਿਸ਼ ਕਲੱਬ ਰਿਅਲ ਮੈਡਰਿਡ ਨੇ ਦੋ ਲਿਆ ਲੀਗਾ ਅਤੇ ਚਾਰ ਚੈਂਪੀਅੰਸ ਟਰਾਫੀ ਦੇ ਖਿਤਾਬ ਜਿੱਤੇ ਹਨ ।ਰੋਨਾਲਡੋ ਦੁਨੀਆ ਦੇ ਸਭ ਤੋਂ ਬੇਹਤਰੀਨ ਫ਼ੁਟਬਾਲ ਖਿਡਾਰੀ ਮੰਨੇ ਜਾਂਦੇ ਹਨ। ਉਹਨਾਂ ਨੇ ਬੇਹਤਰੀਨ ਪ੍ਰਦਰਸ਼ਨ ਕਰਕੇ ਦੁਨੀਆ ਦੇ ਲੋਕਾਂ ਦੇ ਦਿਲਾਂ `ਚ ਆਪਣੀ ਜਗ੍ਹਾ ਬਣਾਈ ਹੈ ਕਿਹਾ ਜਾ ਰਿਹਾ ਹੈ ਕੇ ਰੋਨਾਡੋ ਨੇ ਆਪਣੇ ਕਰੀਅਰ ਦੌਰਾਨ ਕਾਈ ਰਿਕਾਰਡ ਕਾਇਮ ਕੀਤੇ ਹਨ। ਉਹਨਾਂ ਦੀ ਖੇਡ ਨੂੰ ਪਿਆਰ ਕਰਨ ਵਾਲੇ ਦੁਨੀਆ `ਚ ਅਨੇਕਾਂ ਹੀ ਪ੍ਰਸੰਸਕ ਮੌਜੂਦ ਹਨ।