ਅਸ਼ਵਿਨ ਨੇ ਕਿੰਗਸ ਇਲੈਵਨ ਪੰਜਾਬ ਨੂੰ ਕਿਹਾ ਅਲਵਿਦਾ
Published : Nov 7, 2019, 8:35 pm IST
Updated : Nov 7, 2019, 8:35 pm IST
SHARE ARTICLE
Ravichandran Ashwin
Ravichandran Ashwin

ਦਿੱਲੀ ਕੈਪੀਟਲਸ ਨੇ ਆਰ. ਅਸ਼ਵਿਨ ਨੂੰ ਆਪਣੀ ਟੀਮ 'ਚ ਸ਼ਾਮਲ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ।

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਕਿੰਗਜ਼ ਇਲੈਵਨ ਪੰਜਾਬ ਟੀਮ ਨੂੰ ਅਲਵਿਦਾ ਆਖ ਦਿਤਾ ਹੈ। ਖਬਰਾਂ ਅਨੁਸਾਰ ਟੀਮ ਦੇ ਕਪਤਾਨ ਰਹੇ ਆਰ. ਅਸ਼ਵਿਨ ਹੁਣ ਦਿੱਲੀ ਕੈਪੀਟਲਸ ਨਾਲ ਜੁੜਣ ਜਾ ਰਹੇ ਹਨ। ਇਨ੍ਹਾਂ ਅਟਕਲਾਂ 'ਤੇ ਕਿੰਗਜ਼ ਇਲੈਵਨ ਪੰਜਾਬ ਦੇ ਸਹਿ-ਮਾਲਕ ਨੇਸ ਵਾਡੀਆ ਨੇ ਰੋਕ ਲਗਾ ਦਿਤੀ ਸੀ ਪਰ ਹੁਣ ਇੰਝ ਲੱਗ ਰਿਹਾ ਹੈ ਕਿ ਜਲਦੀ ਹੀ ਇਸ ਖਬਰ 'ਤੇ ਮੋਹਰ ਲੱਗਣ ਵਾਲੀ ਹੈ।

KXIP captain R. AshwinR. Ashwin

ਮੀਡੀਆ ਰਿਪੋਰਟਸ ਮੁਤਾਬਕ ਦਿੱਲੀ ਕੈਪੀਟਲਸ ਨੇ ਆਰ. ਅਸ਼ਵਿਨ ਨੂੰ ਆਪਣੀ ਟੀਮ 'ਚ ਸ਼ਾਮਲ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਦਿੱਲੀ ਕੈਪੀਟਲਸ ਦੇ ਸੂਤਰਾਂ ਨੇ ਮੀਡੀਆ ਨੂੰ ਦਸਿਆ ਕਿ ਫ੍ਰੈਂਚਾਇਜ਼ੀ ਨੇ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਜਲਦੀ ਹੀ ਇਸ ਦਾ ਐਲਾਨ ਕਰ ਦਿਤਾ ਜਾਵੇਗਾ।

R AshwinR Ashwin

ਇਸ ਡੀਲ ਦੇ ਬਾਰੇ ਦੱਸਦਿਆਂ ਇਕ ਬੀ. ਸੀ. ਸੀ. ਆਈ (ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ) ਦੇ ਅਧਿਕਾਰੀ ਨੇ ਦਸਿਆ, ਹਾਂ ਅਸ਼ਵਿਨ ਦਿੱਲੀ ਕੈਪੀਟਲਸ 'ਚ ਸ਼ਾਮਲ ਹੋ ਰਹੇ ਹਨ। ਪਹਿਲਾਂ ਇਹ ਡੀਲ ਇਸ ਕਰਕੇ ਨਹੀਂ ਹੋ ਸਕੀ ਸੀ, ਕਿਉਂਕਿ ਤਦ ਕਿੰਗਜ਼ ਇਲੈਵਨ ਪੰਜਾਬ ਇਸ ਗੱਲ ਦਾ ਫੈਸਲਾ ਨਹੀਂ ਕਰ ਸਕੀ ਸੀ ਕਿ ਟ੍ਰੇਡ 'ਚ ਉਸ ਨੂੰ ਕਿਹੜੇ ਦੋ ਖਿਡਾਰੀ ਚਾਹੀਦੇ ਹਨ। ਹਾਲਾਂਕਿ ਹੁਣ ਉਨ੍ਹਾਂ ਨੇ ਇਸ ਦਾ ਫੈਸਲਾ ਕਰ ਲਿਆ ਹੈ ਅਤੇ ਕੰਮ 99 ਫ਼ੀਸਦੀ ਹੋ ਚੁੱਕਿਆ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement