airstrike : ਭਾਰਤੀ ਕ੍ਰਿਕਟਰਾਂ ਨੇ ਦਿੱਤੀ ਪਾਕਿਸਤਾਨ ਨੂੰ ਚਿਤਾਵਨੀ
Published : Feb 26, 2019, 2:45 pm IST
Updated : Feb 26, 2019, 2:45 pm IST
SHARE ARTICLE
Air Strike by IAF
Air Strike by IAF

ਨਵੀਂ ਦਿੱਲੀ : ਪਾਕਿਸਤਾਨੀ ਸਰਹੱਦ ਅੰਦਰ ਅੱਤਵਾਦੀ ਕੈਂਪਾਂ 'ਤੇ ਭਾਰਤੀ ਹਵਾਈ ਫ਼ੌਜ ਵੱਲੋਂ ਕੀਤੀ ਗਈ ਕਾਰਵਾਈ 'ਤੇ...

ਨਵੀਂ ਦਿੱਲੀ : ਪਾਕਿਸਤਾਨੀ ਸਰਹੱਦ ਅੰਦਰ ਅੱਤਵਾਦੀ ਕੈਂਪਾਂ 'ਤੇ ਭਾਰਤੀ ਹਵਾਈ ਫ਼ੌਜ ਵੱਲੋਂ ਕੀਤੀ ਗਈ ਕਾਰਵਾਈ 'ਤੇ ਭਾਰਤੀ ਕ੍ਰਿਕਟਰਾਂ ਨੇ ਖ਼ੁਸ਼ੀ ਪ੍ਰਗਟਾਈ ਹੈ। ਐਲਓਸੀ ਪਾਰ ਕੀਤੀ ਵੱਡੀ ਕਾਰਵਾਈ 'ਤੇ ਵਰਿੰਦਰ ਸਹਿਵਾਗ, ਗੌਤਮ ਗੰਭੀਰ, ਸੁਰੇਸ਼ ਰੈਣਾ, ਅਜਿੰਕਯਾ ਰਹਾਣੇ ਅਤੇ ਮੁਹੰਮਦ ਕੈਫ਼ ਨੇ ਟਵੀਟ ਕੀਤੇ ਹਨ।


ਵਰਿੰਦਰ ਸਹਿਵਾਗ ਨੇ ਰਾਹੁਲ ਦ੍ਰਾਵਿੜ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਦੋਵੇਂ ਫ਼ੌਜੀ ਵਰਦੀ 'ਚ ਨਜ਼ਰ ਆ ਰਹੇ ਹਨ। ਸਹਿਵਾਗ ਨੇ ਲਿਖਿਆ, "ਲੜਕਿਆਂ ਨੇ ਬਹੁਤ ਵਧੀਆ ਕੰਮ ਕੀਤਾ। ਸੁਧਰ ਜਾਓ ਨਹੀਂ ਤਾਂ ਸੁਧਾਰ ਦਿਆਂਗੇ #airstrike"




ਗੌਤਮ ਗੰਭੀਰ ਨੇ ਲਿਖਿਆ, "ਜੈ ਹਿੰਦ ਆਈਏਐਫ਼"




ਮੁਹੰਮਦ ਕੈਫ਼ ਨੇ ਵੀ ਸੋਸ਼ਲ ਮੀਡੀਆਂ ਰਾਹੀਂ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, "ਭਾਰਤੀ ਹਵਾਈ ਫ਼ੌਜ ਨੂੰ ਸਲਾਮ, ਸ਼ਾਨਦਾਰ।"




ਸੁਰੇਸ਼ ਰੈਣਾ ਨੇ ਭਾਰਤੀ ਹਵਾਈ ਫ਼ੌਜ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਤਵਾਦੀਆਂ ਨੂੰ ਕਰਾਰਾ ਜਵਾਬ ਦਿੱਤਾ। ਉਨ੍ਹਾਂ ਨੇ ਪਿੱਠ ਪਿਛਿਓਂ ਹਮਲਾ ਕੀਤਾ ਸੀ ਅਤੇ ਅਸੀਂ ਸਾਹਮਣਿਓਂ।




ਅਜਿੰਕਯਾ ਰਹਾਣੇ ਨੇ ਟਵੀਟ ਕੀਤਾ, "ਭਾਰਤੀ ਹਵਾਈ ਫ਼ੌਜ ਦੀ ਕਾਰਵਾਈ ਨੂੰ ਸਲਾਮ। ਇਸ ਹਮਲੇ ਰਾਹੀਂ ਅੱਤਵਾਦੀਆਂ ਨੂੰ ਕਰਾਰਾ ਜਵਾਬ ਦਿੱਤਾ। ਸਾਨੂੰ ਉਨ੍ਹਾਂ 'ਤੇ ਮਾਣ ਹੈ। ਜੈ ਹਿੰਦ।"




ਆਕਾਸ਼ ਚੋਪੜਾ ਨੇ ਟਵੀਟ ਕੀਤਾ, "ਜੈ ਹਿੰਦ। ਅਸੀ ਅਗਲੀ ਵਾਰ ਪੁਲਵਾਮਾ ਜਾਂ ਉੜੀ ਜਿਹੇ ਹਮਲਿਆਂ ਨੂੰ ਨਹੀਂ ਹੋਣ ਦਿਆਂਗੇ। ਅੱਤਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿਆਂਗੇ।"




ਸ਼ਿਖ਼ਰ ਧਵਨ ਨੇ ਟਵੀਟ ਕੀਤਾ, "ਹਵਾਈ ਫ਼ੌਜ ਦੇ ਲੜਾਕਿਆਂ ਦੀ ਬਹਾਦਰੀ, ਜਜਬੇ ਅਤੇ ਜਵਾਬੀ ਕਾਰਵਾਈ ਨੂੰ ਸਲਾਮ।"




ਆਰ.ਪੀ. ਸਿੰਘ ਨੇ ਟਵੀਟ ਕੀਤਾ, "ਭਾਰਤੀ ਹਵਾਈ ਫ਼ੌਜ ਦੀ ਕਾਰਵਾਈ ਅੱਤਵਾਦੀ ਹਮਲੇ ਦਾ ਮੂੰਹਤੋੜ ਜਵਾਬ ਹੈ। ਹਮਲੇ ਨਾਲ ਅੱਤਵਾਦੀਆਂ ਨੂੰ ਦੱਸ ਦਿੱਤਾ ਗਿਆ ਹੈ ਕਿ ਅੱਤਵਾਦ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। IAF ਨੂੰ ਸਲਾਮ।"

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement