
ਰਾਂਚੀ : ਭਾਰਤੀ ਕ੍ਰਿਕਟ ਟੀਮ ਨੇ ਰਾਂਚੀ ਦੇ ਜੇ.ਐਸ.ਸੀ.ਏ. ਸਟੇਡੀਅਮ 'ਚ ਆਸਟ੍ਰੇਲੀਆ ਵਿਰੁੱਧ ਤੀਜੇ ਇੱਕ ਰੋਜ਼ਾ ਮੈਚ ਤੋਂ ਪਹਿਲਾਂ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ...
ਰਾਂਚੀ : ਭਾਰਤੀ ਕ੍ਰਿਕਟ ਟੀਮ ਨੇ ਰਾਂਚੀ ਦੇ ਜੇ.ਐਸ.ਸੀ.ਏ. ਸਟੇਡੀਅਮ 'ਚ ਆਸਟ੍ਰੇਲੀਆ ਵਿਰੁੱਧ ਤੀਜੇ ਇੱਕ ਰੋਜ਼ਾ ਮੈਚ ਤੋਂ ਪਹਿਲਾਂ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ਼. ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਭਾਰਤੀ ਟੀਮ ਇਸ ਮੈਚ 'ਚ ਆਰਮੀ ਕੈਪ ਪਹਿਨ ਕੇ ਮੈਚ ਖੇਡਣ ਉਤਰੀ। ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸਾਰਿਆਂ ਨੂੰ ਟੋਪੀਆਂ ਦਿੱਤੀਆਂ। ਧੋਨੀ ਨੂੰ ਕਪਤਾਨ ਵਿਰਾਟ ਕੋਹਲੀ ਨੇ ਟੋਪੀ ਦਿੱਤੀ। ਭਾਰਤੀ ਟੀਮ ਮੈਨੇਜਮੈਂਟ ਨੇ ਮੈਚ ਫ਼ੀਸ ਸ਼ਹੀਦਾਂ ਦੇ ਪਰਵਾਰਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ।
Indian cricket team wear army caps-1
ਵਿਰਾਟ ਕੋਹਲੀ ਵੀ ਟਾਸ ਲਈ ਇਹੀ ਟੋਪੀ ਪਹਿਨ ਕੇ ਮੈਦਾਨ 'ਚ ਆਏ ਸਨ। ਇਸ ਟੋਪੀ 'ਤੇ ਬੀਸੀਸੀਆਈ ਦਾ ਲੋਗੋ ਵੀ ਲੱਗਾ ਹੈ। ਵਿਰਾਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਸ਼ਹੀਦ ਜਵਾਨਾਂ ਦੇ ਪਰਵਾਰਾਂ ਲਈ ਨੈਸ਼ਨਲ ਡਿਫੈਂਸ ਫੰਡ 'ਚ ਪੈਸੇ ਜਮਾਂ ਕਰਵਾਉਣ। ਵਿਰਾਟ ਨੇ ਕਿਹਾ, "ਇਹ ਖ਼ਾਸ ਟੋਪੀ ਹੈ, ਜੋ ਜਵਾਨਾਂ ਦੇ ਸਨਮਾਨ 'ਚ ਪਹਿਨੀ ਹੈ। ਅਸੀ ਸਾਰਿਆਂ ਨੇ ਆਪਣੀ ਮੈਚ ਫੀਸ ਨੈਸ਼ਨਲ ਡਿਫੈਂਸ ਫੰਡ 'ਚ ਜਮਾਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ।"
#TeamIndia will be sporting camouflage caps today as mark of tribute to the loss of lives in Pulwama terror attack and the armed forces
— BCCI (@BCCI) March 8, 2019
And to encourage countrymen to donate to the National Defence Fund for taking care of the education of the dependents of the martyrs #JaiHind pic.twitter.com/fvFxHG20vi
ਜ਼ਿਕਰਯੋਗ ਹੈ ਕਿ 14 ਫ਼ਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਅਤਿਵਾਦੀਆਂ ਨੇ ਆਤਮਘਾਤੀ ਹਮਲਾ ਕੀਤਾ ਸੀ। ਇਸ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ।