
ਦੇਹਰਾਦੂਨ ਨੂੰ ਤਿੰਨ ਟੀ20 ਮੈਚਾਂ ਦੀ ਲੜੀ ਦੇ ਆਖ਼ਰੀ ਮੈਚ 'ਚ ਅਫ਼ਗਾਨਿਸਤਾਨ ਨੇ ਬੰਗਲਾਦੇਸ਼ ਨੂੰ ਇਕ ਦੌੜ ਨਾਲ ਹਰਾਇਆ।
ਦੇਹਰਾਦੂਨ ਨੂੰ ਤਿੰਨ ਟੀ20 ਮੈਚਾਂ ਦੀ ਲੜੀ ਦੇ ਆਖ਼ਰੀ ਮੈਚ 'ਚ ਅਫ਼ਗਾਨਿਸਤਾਨ ਨੇ ਬੰਗਲਾਦੇਸ਼ ਨੂੰ ਇਕ ਦੌੜ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫ਼ਗਾਨਿਸਤਾਨ ਨੇ 6 ਵਿਕਟਾਂ ਦੇ ਨੁਕਸਾਨ 'ਤੇ 145 ਦੌੜਾਂ ਬਣਾਈਆਂ। ਟੀਚੇ ਦਾ ਪਿਛਾ ਕਰਦਿਆਂ ਬੰਗਲਾਦੇਸ਼ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਗਵਾ ਕੇ 144 ਦੌੜਾਂ ਹੀ ਬਣਾ ਸਕੀ ਅਤੇ ਰੋਮਾਂਚਕ ਮੁਕਾਬਲੇ 'ਚ ਅਫ਼ਗਾਨਿਸਤਾਨ ਨੂੰ 1 ਦੌੜ ਨਾਲ ਜਿੱਤ ਪ੍ਰਾਪਤ ਹੋਈ।
Afghanistan defeats Bangladeshਆਖਰੀ ਟੀ20 ਕੌਮਾਂਤਰੀ ਮੈਚ 'ਚ ਬੰਗਲਾਦੇਸ਼ ਨੂੰ ਇਕ ਦੌੜ ਨਾਲ ਹਰਾ ਕੇ ਅਫ਼ਗਾਨਿਸਤਾਨ ਦੀ ਟੀਮ ਨੇ ਇਹ ਲੜੀ 3-0 ਨਾਲ ਜਿੱਤ ਲਈ। ਆਖ਼ਰੀ ਓਵਰ 'ਚ ਰਾਸ਼ਿਦ ਖ਼ਾਨ ਨੇ ਅਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਟੀਮ ਨੂੰ ਜਿੱਤ ਦਿਵਾਈ। ਬੰਗਲਾਦੇਸ਼ ਨੂੰ ਆਖ਼ਰੀ ਓਵਰ 'ਚ ਜਿੱਤ ਲਈ 9 ਦੌੜਾਂ ਚਾਹੀਦੀਆਂ ਸਨ ਪਰ ਰਾਸ਼ਿਦ ਨੇ ਆਖ਼ਰੀ ਓਵਰ 'ਚ ਨਾ ਸਿਰਫ਼ ਦੌੜਾਂ 'ਤੇ ਰੋਕ ਲਗਾਈ, ਸਗੋਂ ਦੋ ਵਿਕਟਾਂ ਵੀ ਲਈਆਂ। ਬੰਗਲਾਦੇਸ਼ ਵਲੋਂ ਸੱਭ ਤੋਂ ਜ਼ਿਆਦਾ ਦੌੜਾਂ ਮੁਸ਼ਫਿਕੁਰ ਰਹੀਮ ਨੇ ਬਣਾਈਆਂ।
Afghanistan defeats Bangladeshਉਸ ਨੇ 37 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ 46 ਦੌੜਾਂ ਦੀ ਪਾਰੀ ਖੇਡੀ, ਉਥੇ ਹੀ ਮਹਿਮੁਦਉੱਲਾਹ ਨੇ 38 ਗੇਂਦਾਂ 'ਤੇ 3 ਚੌਕਿਆਂ ਅਤੇ 2 ਛਿੱਕਿਆਂ ਦੀ ਮਦਦ ਨਾਲ 45 ਦੌੜਾਂ ਦਾ ਯੋਗਦਾਨ ਪਾਇਆ। ਬੰਦਲਾਦੇਸ਼ ਦੀ ਟੀਮ ਨੂੰ ਤਮੀਮ ਇਕਬਾਲ ਦੇ ਰੂਪ 'ਚ 61 ਦੌੜਾਂ 'ਤੇ ਪਹਿਲਾ ਝਟਕਾ ਲਗਿਆ। ਤਮੀਮ ਇਕਬਾਲ ਟੀਮ ਦੇ ਖ਼ਾਤੇ 'ਚ ਮਹਿਜ਼ 5 ਦੌੜਾਂ ਦਾ ਹੀ ਯੋਗਦਾਨ ਦੇ ਸਕਿਆ। ਅਫ਼ਗਾਨਿਸਤਾਨ ਵਲੋਂ ਮੁਜੀਬ ਉਲ ਰਹਿਮਾਨ, ਕਰੀਮ ਅਤੇ ਰਾਸ਼ਿਦ ਖ਼ਾਨ ਨੂੰ ਇਕ-ਇਕ ਵਿਕਟ ਪ੍ਰਾਪਤ ਹੋਈ।