
ਬ੍ਰਾਜ਼ੀਲ ਕੋਪਾ ਅਮਰੀਕਾ ਦਾ 9ਵੀਂ ਵਾਰ ਚੈਂਪੀਅਨ ਬਣਿਆ
ਰਿਓ ਡੀ ਜੇਨੇਰੋ : 10 ਖਿਡਾਰੀਆਂ ਤਕ ਸੀਮਤ ਬ੍ਰਾਜ਼ੀਲ ਨੇ ਕੋਪਾ ਅਮਰੀਕਾ ਫ਼ੁਟਬਾਲ ਵਿਚ ਪੇਰੂ ਨੂੰ 3-1 ਨਾਲ ਹਰਾ ਕੇ ਖ਼ਿਤਾਬ ਜਿਤਿਆ। ਬ੍ਰਾਜ਼ੀਲ ਕੋਪਾ ਅਮਰੀਕਾ ਦਾ 9ਵੀਂ ਵਾਰ ਚੈਂਪੀਅਨ ਬਣਿਆ। ਮਾਰਾਕਾਨਾ ਸਟੇਡੀਅਮ ਵਿਚ ਖੇਡੇ ਗਏ ਇਸ ਖ਼ਿਤਾਬੀ ਮੁਕਾਬਲੇ ਵਿਚ ਗ੍ਰੇਮਿਯੋ ਫ਼ਾਰਵਰਡ ਏਵਰਟਨ ਨੇ 15ਵੇਂ ਹੀ ਮਿੰਟ ਵਿਚ ਮੇਜ਼ਬਾਨ ਟੀਮ ਲਈ ਗੋਲ ਕਰ 1-0 ਦੀ ਬੜ੍ਹਤ ਦਿਵਾ ਦਿਤੀ। ਇਸ ਤੋਂ ਬਾਅਦ ਪੇਰੂ ਦੇ ਕਪਤਾਨ ਪਾਓਲੋ ਗੁਰੇਰੋ ਨੇ 44ਵੇਂ ਮਿੰਟ ਵਿਚ ਪੈਨਲਟੀ ਸਪਾਟ ਕਰ ਸਕੋਰ 1-1 ਦੀ ਬਰਾਬਰੀ 'ਤੇ ਪਹੁੰਚਾ ਦਿਤਾ।
Copa America: Brazil beat Peru 3-1 to lift the title
ਜੀਸਸ ਨੇ ਬ੍ਰਾਜ਼ੀਲ ਲਈ ਹਾਫ਼ ਟਾਈਮ 'ਚ ਹੀ ਇਕ ਜ਼ਬਰਦਸਤ ਗੋਲ ਕਰਦਿਆਂ ਫਿਰ ਤੋਂ ਅਪਣੀ ਟੀਮ ਨੂੰ ਬੜ੍ਹਤ 'ਤੇ ਪਹੁੰਚਾ ਦਿਤਾ। ਮੁਕਾਬਲੇ ਵਿਚ ਕਾਫੀ ਰੋਮਾਂਚ ਵੀ ਦੇਖਣ ਨੂੰ ਮਿਲਿਆ ਅਤੇ ਮੇਜ਼ਬਾਨ ਟੀਮ 70ਵੇਂ ਮਿੰਟ ਤੱਕ 10 ਖਿਡਾਰੀਆਂ ਦੇ ਨਾਲ ਰਹਿ ਗਈ। ਪਰ 5 ਵਾਰ ਦੀ ਚੈਂਪੀਅਨ ਨੇ ਅਪਣੀ ਬੜ੍ਹਤ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਜਾਰੀ ਰਖਿਆ ਅਤੇ 90ਵੇਂ ਮਿੰਟ ਵਿਚ ਰਿਚਾਰਲਿਸਨ ਦੇ ਦੇਰੀ ਨਾਲ ਕੀਤੇ ਗੋਲ ਨਾਲ ਸਕੋਰ 3-1 ਤਕ ਪਹੁੰਚਾ ਦਿਤਾ ਅਤੇ ਬ੍ਰਾਜ਼ੀਲ ਦੀ ਜਿੱਤ ਪੱਕੀ ਕਰ ਦਿਤੀ।
Copa America: Brazil beat Peru 3-1 to lift the title
ਬ੍ਰਾਜ਼ੀਲ ਦੇ ਜੀਸਸ ਨੂੰ ਦੂਜੀ ਵਾਰ ਪੀਲਾ ਕਾਰਡ ਮਿਲਿਆ। ਉਸ ਨੂੰ ਕਾਰਲੋਸ ਜੰਬ੍ਰਾਨੋ ਹੱਥੋਂ ਗੇਂਦ ਖੋਹਣ ਦੀ ਕੋਸ਼ਿਸ਼ ਵਿਚ ਕੁਹਣੀ ਮਾਰਨ 'ਤੇ ਕਾਰਡ ਦਿਖਾਇਆ ਗਿਆ ਜਿਸ ਕਾਰਨ ਉਸ ਨੂੰ ਬਾਹਰ ਜਾਣਾ ਪਿਆ ਮੈਨਚੇਸਟਰ ਦਾ ਇਹ ਸਟਰਾਈਕਰ ਅੱਖਾਂ ਵਿਚ ਹੰਝੂ ਲੈ ਕੇ ਪਰਤਿਆ। ਉਸ ਨੇ ਗੁੱਸੇ ਵਿਚ ਪਾਣੀ ਦੀ ਬੋਤਲ ਨੂੰ ਕਿੱਕ ਮਾਰੀ ਅਤੇ ਹੱਥ ਨਾਲ ਅਸ਼ਲੀਲ ਇਸ਼ਾਰੇ ਵੀ ਕੀਤੇ।