
ਪਟਨਾ ਵਿੱਚ ਖੇਡੇ ਗਏ ਪ੍ਰੋ ਕਬੱਡੀ ਲੀਗ ਸੀਜ਼ਨ ਸੱਤ ਦੇ 30ਵੇਂ ਮੈਚ 'ਚ ਹਰਿਆਣਾ ਸਟੀਲਰਸ ਨੇ ਪਟਨਾ ਪਾਇਰੇਟਸ ...
ਪਟਨਾ : ਪਟਨਾ ਵਿੱਚ ਖੇਡੇ ਗਏ ਪ੍ਰੋ ਕਬੱਡੀ ਲੀਗ ਸੀਜ਼ਨ ਸੱਤ ਦੇ 30ਵੇਂ ਮੈਚ 'ਚ ਹਰਿਆਣਾ ਸਟੀਲਰਸ ਨੇ ਪਟਨਾ ਪਾਇਰੇਟਸ ਨੂੰ 35 - 26 ਨਾਲ ਹਰਾ ਕੇ ਆਪਣੀ ਦੂਜੀ ਜਿੱਤ ਦਰਜ਼ ਕੀਤੀ। ਪਰਦੀਪ ਨਰਵਾਲ ਨੇ 900 ਅੰਕਾਂ ਦਾ ਰਿਕਾਰਡ ਪਾਰ ਕੀਤਾ ਅਤੇ ਪ੍ਰੋ ਕਬੱਡੀ ਦੇ ਇਤਿਹਾਸ ਵਿੱਚ ਰਾਹੁਲ ਚੌਧਰੀ ਤੋਂ ਬਾਅਦ ਅਜਿਹਾ ਕਰਨ ਵਾਲੇ ਦੂਜੇ ਖਿਡਾਰੀ ਬਣੇ। ਪਰਦੀਪ ਨੇ ਨਾਲ ਹੀ ਰੇਡਿੰਗ 'ਚ 900 ਅੰਕ ਵੀ ਪੂਰੇ ਕੀਤੇ ਅਤੇ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਬਣੇ ਪਰ ਟੀਮ ਨੂੰ ਲਗਾਤਾਰ ਤੀਜੀ ਹਾਰ ਤੋਂ ਨਾ ਬਚਾ ਸਕੇ। ਪਹਿਲੇ ਹਾਫ ਤੋਂ ਬਾਅਦ ਹਰਿਆਣਾ ਸਟੀਲਰਸ 17 - 9 ਨਾਲ ਅੱਗੇ ਸੀ।
Pro kabaddi league 2019
ਹਰਿਆਣਾ ਦੇ ਵੱਲੋਂ ਪਹਿਲੇ ਹਾਫ 'ਚ ਵਿਨੈ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੰਜ ਅੰਕ ਹਾਸਲ ਕੀਤੇ।ਵਿਕਾਸ ਖੰਡੋਲਾ ਅਤੇ ਧਰਮਰਾਜ ਚੇਰਾਲਾਥਨ ਨੇ ਵੀ ਤਿੰਨ - ਤਿੰਨ ਅੰਕ ਲੈ ਕੇ ਟੀਮ ਦੇ ਵਿਚ ਵਾਧਾ ਲਿਆਉਣ 'ਚ ਅਹਿਮ ਯੋਗਦਾਨ ਦਿੱਤਾ। ਪਟਨਾ ਦੇ ਵੱਲੋਂ ਪਰਦੀਪ ਨੇ ਪਹਿਲੇ ਹਾਫ ਦੇ ਅੰਤਿਮ ਸਮੇਂ 'ਚ ਇੱਕ ਸੁਪਰ ਰੇਡ ਕੀਤਾ ਪਰ ਹਰਿਆਣਾ ਨੇ ਆਪਣੇ ਵਾਧੇ ਨੂੰ ਬਰਕਰਾਰ ਰੱਖਿਆ। ਦੂਜੇ ਹਾਫ 'ਚ ਪਰਦੀਪ ਨਰਵਾਲ ਨੇ 900 ਰੇਡ ਅੰਕਾਂ ਦਾ ਅਨੋਖਾ ਰਿਕਾਰਡ ਆਪਣੇ ਨਾਮ ਕੀਤਾ ਪਰ ਹਰਿਆਣਾ ਸਟੀਲਰਸ ਦੇ ਵਾਧੇ ਨੂੰ ਘੱਟ ਨਾ ਕਰ ਸਕੇ। ਹਰਿਆਣਾ ਸਟੀਲਰਸ ਦੇ ਵੱਲੋਂ ਵਿਕਾਸ ਖੰਡੋਲਾ ਨੇ ਮੈਚ ਵਿੱਚ 10 ਅਤੇ ਵਿਨੈ ਨੇ 6 ਅੰਕ ਹਾਸਲ ਕੀਤੇ।
Pro kabaddi league 2019
ਡਿਫੈਂਸ ਵਿੱਚ ਕਪਤਾਨ ਚੇਰਾਲਾਥਨ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਤਿੰਨ ਅੰਕ ਹਾਸਲ ਕੀਤੇ ਅਤੇ ਉਨ੍ਹਾਂ ਤੋਂ ਇਲਾਵਾ ਰਵੀ ਕੁਮਾਰ ਅਤੇ ਸੁਨੀਲ ਨੇ ਚਾਰ - ਚਾਰ ਅੰਕ ਹਾਸਲ ਕੀਤੇ। ਦੂਜੇ ਪਾਸੇ ਪਟਨਾ ਦੇ ਵੱਲੋਂ ਪਰਦੀਪ ਦੇ ਸੁਪਰ 10 ਤੋਂ ਇਲਾਵਾ ਕਿਸੇ ਨੇ ਬਹੁਤ ਯੋਗਦਾਨ ਨਹੀਂ ਦਿੱਤਾ। ਪਰਦੀਪ ਨੇ ਮੈਚ 'ਚ 14 ਅੰਕ ਲਏ ਪਰ ਕਿਸੇ ਨੇ ਚਾਰ ਤੋਂ ਜ਼ਿਆਦਾ ਅੰਕ ਨਾ ਲਏ। ਪਟਨਾ ਦੀ ਟੀਮ ਮੈਚ 'ਚ ਦੋ ਵਾਰ ਆਲ ਆਊਟ ਵੀ ਹੋਈ। ਦੂਜੇ ਹਾਫ ਦੇ ਅੰਤਿਮ ਸਮੇਂ 'ਚ ਹਰਿਆਣਾ ਸਟੀਲਰਸ ਵੀ ਆਲ ਆਊਟ ਹੋਈ ਪਰ ਇਸ ਤੋਂ ਪਟਨਾ ਨੂੰ ਕੋਈ ਫਾਇਦਾ ਨਾ ਹੋਇਆ।
Pro kabaddi league 2019
ਹਰਿਆਣਾ ਦੇ ਇਹ ਪੰਜ ਮੈਚਾਂ 'ਚ ਸਿਰਫ ਦੂਜੀ ਜਿੱਤ ਹੈ ਅਤੇ ਉਹ 11 ਅੰਕਾਂ ਦੇ ਨਾਲ ਪਟਨਾ ਪਾਇਰੇਟਸ ਦੇ ਮੁਕਾਬਲੇ 'ਤੇ ਪਹੁੰਚ ਗਏ ਹਨ। ਪਟਨਾ ਪਾਇਰੇਟਸ ਦੇ 6 ਮੈਚਾਂ 'ਚ ਇਹ ਚੌਥੀ ਹਾਰ ਹੈ ਅਤੇ ਅੰਕ ਤਾਲਿਕਾ ਵਿੱਚ ਉਪਰ ਜਾਣ ਲਈ ਉਨ੍ਹਾਂ ਨੂੰ ਜਬਰਦਸਤ ਵਾਪਸੀ ਦੀ ਜ਼ਰੂਰਤ ਹੈ। ਪਟਨਾ ਪਾਇਰੇਟਸ ਦਾ ਅਗਲਾ ਮੈਚ ਹੋਮ ਲੇਗ 'ਚ 9 ਅਗਸਤ ਨੂੰ ਯੂਪੀ ਜੋਧਾ ਨਾਲ ਹੋਵੇਗਾ, ਉਥੇ ਹੀ ਹਰਿਆਣਾ ਸਟੀਲਰਸ ਦਾ ਅਗਲਾ ਮੁਕਾਬਲਾ 11 ਅਗਸਤ ਨੂੰ ਅਹਿਮਦਾਬਾਦ ਲੇਗ 'ਚ ਬੇਂਗਲੁਰੂ ਬੁਲਸ ਨਾਲ ਹੋਵੇਗਾ।