
ਰੋਹਿਤ ਨੇ ਬਣਾਇਆ ਨਵਾਂ ਰਿਕਾਰਡ
ਮੈਨਚੈਸਟਰ : ਦੁਨੀਆਂ ਦੇ ਨੰਬਰ-1 ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੀਆਂ ਪ੍ਰਾਪਤੀਆਂ ਦੇ ਖ਼ਜ਼ਾਨੇ 'ਚ ਇਕ ਹੋਰ ਵਿਸ਼ਵ ਰਿਕਾਰਡ ਦਾ ਵਾਧਾ ਕਰ ਲਿਆ ਹੈ। ਐਤਵਾਰ ਨੂੰ ਮੈਨਚੈਸਟਰ ਦੇ ਓਲਡ ਟ੍ਰੈਫਡ ਮੈਦਾਨ 'ਚ ਪਾਕਿਸਤਾਨ ਵਿਰੁੱਧ ਖੇਡੇ ਗਏ ਵਿਸ਼ਵ ਕੱਪ 2019 ਦੇ ਮੁਕਾਬਲੇ 'ਚ ਕੋਹਲੀ ਨੇ ਸਚਿਨ ਤੇਂਦੁਲਕਰ ਦੇ ਰਿਕਾਰਡ ਨੂੰ ਤੋੜ ਦਿੱਤਾ।
Virat Kohli
ਕਪਤਾਨ ਵਿਰਾਟ ਕੋਹਲੀ ਨੇ ਇਸ ਮੈਚ 'ਚ ਆਪਣੇ ਕਰਿਅਰ ਦੇ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਸਚਿਨ ਨੂੰ ਪਿੱਛੇ ਛੱਡਦੇ ਹੋਏ ਵਿਰਾਟ ਕੋਹਲੀ ਨੇ ਇਕ ਰੋਜ਼ਾ ਮੈਚਾਂ 'ਚ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
Virat Kohli
ਸਭ ਤੋਂ ਘੱਟ ਪਾਰੀਆਂ 'ਚ 11 ਹਜ਼ਾਰ ਦੌੜਾਂ :
222 ਪਾਰੀਆਂ - ਵਿਰਾਟ ਕੋਹਲੀ
276 ਪਾਰੀਆਂ - ਸਚਿਨ ਤੇਂਦੁਲਕਰ
286 ਪਾਰੀਆਂ - ਰਿਕੀ ਪੋਂਟਿੰਗ
288 ਪਾਰੀਆਂ - ਸੌਰਵ ਗਾਂਗੂਲੀ
293 ਪਾਰੀਆਂ - ਜੈਕ ਕੈਲਿਸ
318 ਪਾਰੀਆਂ - ਕੁਮਾਰ ਸੰਗਾਕਾਰਕ
324 ਪਾਰੀਆਂ - ਇੰਜਮਾਮ ਉਲ ਹੱਕ
354 ਪਾਰੀਆਂ - ਸਨਥ ਜੈਸੂਰਿਆ
Rohit Sharma
ਰੋਹਿਤ ਨੇ ਬਣਾਇਆ ਨਵਾਂ ਰਿਕਾਰਡ :
ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਪਣੇ ਇਕ ਰੋਜ਼ਾ ਕਰਿਅਰ ਦਾ 24ਵਾਂ ਸੈਕੜਾਂ ਲਗਾ ਕੇ ਸਚਿਨ ਤੇਦਲਕਰ ਦਾ ਵੱਡਾ ਰਿਕਾਰਡ ਤੋੜਿਆ। ਰੋਹਿਤ ਨੇ 24ਵਾਂ ਸੈਂਕੜਾਂ ਲਗਾਉਣ ਲਈ 203 ਪਾਰੀਆਂ ਖੇਡੀਆਂ ਹਨ ਜਦ ਕਿ ਸਚਿਨ ਨੇ ਇਹ ਕਾਰਨਾਮਾ 219 ਪਾਰੀਆਂ 'ਚ ਕੀਤਾ ਸੀ। ਰੋਹਿਤ ਨੇ ਇਸ ਮੈਚ 'ਚ ਆਪਣਾ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਪੂਰਾ ਕੀਤਾ। ਤਿੰਨ ਦੋਹਰੇ ਸੈਂਕੜੇ ਲਗਾਉਣ ਵਾਲੇ ਰੋਹਿਤ ਨੇ ਪਾਕਿਸਤਾਨ ਵਿਰੁੱਧ ਲਗਾਤਾਰ ਤਿੰਨ ਵਾਰ 50+ ਸਕੋਰ ਬਣਾਇਆ।
Rohit Sharma
24ਵਾਂ ਸੈਂਕੜਾਂ ਸਭ ਤੋਂ ਘੱਟ ਪਾਰੀਆਂ :
142 ਪਾਰੀਆਂ - ਹਾਸ਼ਿਮ ਆਮਲਾ
161 ਪਾਰੀਆਂ - ਵਿਰਾਟ ਕੋਹਲੀ
192 ਪਾਰੀਆਂ - ਏ. ਬੀ. ਡਿਵਿਲੀਅਰਸ
203 ਪਾਰੀਆਂ - ਰੋਹਿਤ ਸ਼ਰਮਾ
219 ਪਾਰੀਆਂ - ਸਚਿਨ ਤੇਂਦੁਲਕਰ