ਫਿਲੀਪੀਨਜ ਦੇ ਅਲੋਂਜੋ ਨੇ ਲਗਾਤਾਰ 12 ਘੰਟਿਆਂ 'ਚ 40,980 ਵਾਰ ਰੱਸੀ ਟੱਪ ਕੇ ਬਣਾਇਆ ਰਿਕਾਰਡ  
Published : Oct 8, 2021, 1:35 pm IST
Updated : Oct 8, 2021, 1:35 pm IST
SHARE ARTICLE
Ryan Ong Alonzo
Ryan Ong Alonzo

ਅਲੋਂਜੋ ਦੀ ਇਸ ਸਫ਼ਲਤਾ ਤੋਂ ਬਾਅਦ ਰੱਸੀ ਟਪਾਉਣ ਵਾਲੀ ਸੰਸਥਾ ਨੇ ਉਸ ਦਾ ਨਾਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਲਈ ਭੇਜਿਆ ਹੈ।

 

ਮਨੀਲਾ - ਕਹਿੰਦੇ ਹਨ ਜੇ ਕੋਈ ਬਿਨ੍ਹਾਂ ਅੱਕੇ ਤੇ ਥੱਕੇ ਲਗਾਤਾਰ ਮਿਹਨਤ ਕਰਦਾ ਰਹੇ ਤਾਂ ਉਸ ਨੂੰ ਅਪਣੀ ਮੰਜ਼ਿਲ ਜ਼ਰੂਰ ਮਿਲ ਜਾਂਦੀ ਹੈ, ਉਙ ਅਪਣੇ ਮੁਕਾਮ 'ਤੇ ਜ਼ਰੂਰ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਹੀ ਫਿਲੀਪੀਨਜ ਦੇ ਰਿਆਨ ਓਂਗ ਅਲੋਂਜੋ ਨੇ ਬਿਨ੍ਹਾਂ ਅੱਕੇ ਤੇ ਥੱਕੇ ਲਗਾਤਾਰ ਮਿਹਨਤ ਕਰ ਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਦਰਅਸਲ ਅਲੋਂਜੋ ਨੇ ਲਗਾਤਾਰ 12 ਘੰਟਿਆਂ ਵਿਚ 40,980 ਵਾਰ ਰੱਸੀ ਟੱਪ ਕੇ ਰਿਕਾਰਡ ਬਣਾਇਆ ਹੈ।

Ryan Ong Alonzo Ryan Ong Alonzo

ਅਲੋਂਜੋ 34 ਸਾਲ ਦਾ ਐਥਲੀਟ ਹੈ। ਅਲੋਂਜੋ ਦੀ ਇਸ ਸਫ਼ਲਤਾ ਤੋਂ ਬਾਅਦ ਰੱਸੀ ਟਪਾਉਣ ਵਾਲੀ ਸੰਸਥਾ ਨੇ ਉਸ ਦਾ ਨਾਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਲਈ ਭੇਜਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਲੋਂਜੋ ਨੇ ਲਗਾਤਾਰ 20 ਹਜ਼ਾਰ ਵਾਰ ਰੱਸੀ ਟੱਪ ਕੇ ਰਿਕਾਰਡ ਕਾਇਮ ਕੀਤਾ ਹੈ ਜਿਸ ਨੂੰ ਲੋਂਜੋ ਨੇ ਸਿਰਫ਼ 6 ਘੰਟਿਆਂ ਵਿਚ ਹੀ ਤੋੜ ਦਿੱਤਾ ਸੀ।

Ryan Ong Alonzo

Ryan Ong Alonzo

ਇਹ ਵੱਡੀ ਸਫ਼ਲਤਾ ਮਿਲਣ ਤੋਂ ਬਾਅਦ ਅਲੋਂਜੋ ਨੇ ਕਿਹਾ ਕਿ ਕਦੇ-ਕਦੇ ਉਸ ਦੇ ਪੈਰਾਂ ਵਿਚ ਬਹੁਤ ਦਰਦ ਹੋਣ ਲੱਗ ਜਾਂਦੀ ਸੀ ਪਰ ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ ਤੇ ਪਾਣੀ ਪੀ ਕੇ ਤੇ ਪੈਰਾਂ ਨੂੰ ਸਟ੍ਰੈਚ ਕਰ ਕੇ ਇਹ ਸਫ਼ਲਤਾ ਹਾਸਲ ਕਰ ਹੀ ਲਈ। 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement