ਹਾਂਗਜ਼ੂ ਏਸ਼ੀਅਨ ਖੇਡਾਂ ਰੰਗਾਰੰਗ ਸਮਾਰੋਹ ਨਾਲ ਸਮਾਪਤ, ਸ਼੍ਰੀਜੇਸ਼ ਨੇ ਫੜਿਆ ਭਾਰਤੀ ਝੰਡਾ
Published : Oct 8, 2023, 8:46 pm IST
Updated : Oct 8, 2023, 8:46 pm IST
SHARE ARTICLE
Asian Games 2023 Closing Ceremony
Asian Games 2023 Closing Ceremony

ਖੇਡਾਂ ਦੌਰਾਨ 13 ਵਿਸ਼ਵ ਰੀਕਾਰਡ, 26 ਏਸ਼ੀਅਨ ਰੀਕਾਰਡ ਅਤੇ 97 ਖੇਡ ਰੀਕਾਰਡ ਟੁੱਟੇ

ਹਾਂਗਜ਼ੂ: ਐਥਲੀਟਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਚੀਨ ਦੀ ਸਭਿਆਚਾਰਕ ਵਿਰਾਸਤ ਦਾ ਜਸ਼ਨ ਦਰਸਾਉਣ ਵਾਲੇ ਰੰਗਾਰੰਗ ਅਤੇ ਤਕਨੀਕੀ ਰੂਪ ’ਚ ਮੰਤਰਮੁਗਧ ਕਰ ਦੇਣ ਵਾਲੇ ਪ੍ਰੋਗਰਾਮ ਨਾਲ ਹਾਂਗਜ਼ੂ ਏਸ਼ੀਆਈ ਖੇਡਾਂ ਐਤਵਾਰ ਨੂੰ ਸਮਾਪਤ ਹੋ ਗਈਆਂ। ਲਗਭਗ 80,000 ਦਰਸ਼ਕਾਂ ਦੀ ਸਮਰੱਥਾ ਵਾਲਾ ‘ਬਿੱਗ ਲੋਟਸ’ ਸਟੇਡੀਅਮ ਲਾਈਟਾਂ, ਸਾਊਂਡ ਅਤੇ ਲੇਜ਼ਰ ਦੇ 75 ਮਿੰਟ ਦੇ ਪ੍ਰਦਰਸ਼ਨ ਦੌਰਾਨ ਜਸ਼ਨ ਦੇ ਮੂਡ ’ਚ ਸੀ। ਦੋ ਹਫ਼ਤਿਆਂ ਤੋਂ ਵੱਧ ਸਮੇਂ ਤਕ ਮੁਕਾਬਲਾ ਕਰਨ ਤੋਂ ਬਾਅਦ ਇਨ੍ਹਾਂ ਖੇਡਾਂ ’ਚ ਹਿੱਸਾ ਲੈਣ ਵਾਲੇ 45 ਦੇਸ਼ਾਂ ਦੇ ਐਥਲੀਟਾਂ ਨੇ ਵਿਦਾਇਗੀ ਲਈ। ਸਮਾਪਤੀ ਸਮਾਰੋਹ ’ਚ ਖੇਡਾਂ ਅਤੇ ਸਭਿਆਚਾਰ ਦੇ ਸੁਮੇਲ ਦਾ ਜਸ਼ਨ ਵੇਖਣ ਨੂੰ ਮਿਲਿਆ।

ਓਲੰਪਿਕ ਕੌਂਸਲ ਆਫ ਏਸ਼ੀਆ (ਓ.ਸੀ.ਏ.) ਦੇ ਕਾਰਜਕਾਰੀ ਮੁਖੀ ਰਣਧੀਰ ਸਿੰਘ ਨੇ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਅਤੇ ਹੋਰ ਪਤਵੰਤਿਆਂ ਦੀ ਮੌਜੂਦਗੀ ’ਚ ਏਸ਼ੀਆਈ ਖੇਡਾਂ ਦੇ 19ਵੇਂ ਸੰਸਕਰਣ ਦੇ ਸਮਾਪਤ ਹੋਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, ‘‘ਮੈਂ 19ਵੀਆਂ ਹਾਂਗਜ਼ੂ ਏਸ਼ੀਅਨ ਖੇਡਾਂ ਦੇ ਖ਼ਤਮ ਹੋਣ ਦਾ ਐਲਾਨ ਕਰਦਾ ਹਾਂ ਅਤੇ ਏਸ਼ੀਆ ਦੇ ਨੌਜਵਾਨਾਂ ਨੂੰ, ਪਰੰਪਰਾ ਅਨੁਸਾਰ, ਓਲੰਪਿਕ ਕੌਂਸਲ ਦੇ ਆਦਰਸ਼ਾਂ ਅਨੁਸਾਰ 20ਵੀਆਂ ਏਸ਼ੀਆਈ ਖੇਡਾਂ ਨੂੰ ਮਨਾਉਣ ਲਈ ਤਿੰਨ ਸਾਲਾਂ ’ਚ ਏਚੀ-ਨਾਗੋਆ (ਜਾਪਾਨ) ’ਚ ਇਕੱਠੇ ਹੋਣ ਦਾ ਸੱਦਾ ਦਿੰਦਾ ਹਾਂ।’’ ਰਣਧੀਰ ਸਿੰਘ ਨੇ ਕਿਹਾ, ‘‘ਏਸ਼ੀਆ ਦੇ ਨੌਜਵਾਨਾਂ ਨੂੰ ਏਸ਼ੀਅਨ ਖੇਡਾਂ ਨੂੰ ਭਾਈਚਾਰੇ ਅਤੇ ਮਨੁੱਖਤਾ ਦੀ ਬਿਹਤਰੀ ਦੀ ਭਾਵਨਾ ਨਾਲ ਮਨਾਉਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਪਿਛਲੇ 16 ਦਿਨਾਂ ’ਚ ਅਸੀਂ ਇਸ ਸ਼ਾਨਦਾਰ ਸ਼ਹਿਰ ’ਚ ਕਈ ਅਭੁੱਲ ਪਲਾਂ ਨੂੰ ਸਾਂਝਾ ਕੀਤਾ ਹੈ। ਸ਼ਾਨਦਾਰ ਅਤੇ ਯਾਦਗਾਰ ਏਸ਼ੀਆਈ ਖੇਡਾਂ ਲਈ ‘ਸ਼ੇ ਸ਼ੇ, ਹਾਂਗਜ਼ੂ (ਸ਼ੁਕਰੀਆ ਹਾਂਗਜ਼ੂ)’ ਕਹਿਣ ਦਾ ਸਮਾਂ ਆ ਗਿਆ ਹੈ।’’

ਹੁਣ ਤਕ ਦੀਆਂ ਸਭ ਤੋਂ ਵੱਡੀਆਂ ਏਸ਼ੀਆਈ ਖੇਡਾਂ ’ਚ ਚੀਨ ਦਾ ਇਕ ਵਾਰ ਫਿਰ ਤੋਂ ਦਬਦਬਾ ਰਿਹਾ। ਚੀਨ ਦੇ 201 ਸੋਨ ਤਗਮੇ (111 ਚਾਂਦੀ ਅਤੇ 71 ਕਾਂਸੀ ਦੇ ਨਾਲ) ਨੇ 2010 ਗੁਆਂਗਜ਼ੂ ਖੇਡਾਂ ’ਚ ਪ੍ਰਾਪਤ ਕੀਤੇ 199 ਸੋਨ ਤਗਮੇ ਦੀ ਗਿਣਤੀ ਨੂੰ ਪਿੱਛੇ ਛੱਡ ਦਿਤਾ। ਜਾਪਾਨ (52 ਸੋਨੇ, 67 ਚਾਂਦੀ, 69 ਕਾਂਸੀ) ਅਤੇ ਦਖਣੀ ਕੋਰੀਆ (42 ਸੋਨੇ, 59 ਚਾਂਦੀ, 89 ਕਾਂਸੀ) ਦੂਜੇ ਅਤੇ ਤੀਜੇ ਸਥਾਨ ’ਤੇ ਰਹੇ, ਜਦਕਿ ਭਾਰਤ ਰੀਕਾਰਡ 107 ਤਮਗੇ (28 ਸੋਨੇ, 38 ਚਾਂਦੀ, 41 ਕਾਂਸੀ) ਨਾਲ ਚੌਥੇ ਸਥਾਨ ’ਤੇ ਰਿਹਾ। ਓ.ਸੀ.ਏ. ਦੇ ਕਾਰਜਕਾਰੀ ਡਾਇਰੈਕਟਰ ਜਨਰਲ ਵਿਨੋਦ ਕੁਮਾਰ ਤਿਵਾੜੀ ਅਨੁਸਾਰ ਇਨ੍ਹਾਂ ਖੇਡਾਂ ਦੌਰਾਨ 13 ਵਿਸ਼ਵ ਰੀਕਾਰਡ, 26 ਏਸ਼ੀਅਨ ਰੀਕਾਰਡ ਅਤੇ 97 ਖੇਡ ਰੀਕਾਰਡ ਟੁੱਟੇ।

ਸਟੇਡੀਅਮ ’ਚ 23 ਸਤੰਬਰ ਨੂੰ ਉਦਘਾਟਨੀ ਸਮਾਰੋਹ ਨਾਲੋਂ ਘੱਟ ਹਾਜ਼ਰੀ ਵੇਖਣ ਨੂੰ ਮਿਲੀ ਪਰ ਵਲੰਟੀਅਰਾਂ ਅਤੇ ਅਥਲੀਟਾਂ ਨੇ ਨੁਕਸਾਨ ਦੀ ਪੂਰਤੀ ਕੀਤੀ।
ਸਾਰੇ ਮੁਲਕਾਂ ਦੇ ਝੰਡਾਬਰਦਾਰ ਖਿਡਾਰੀ ਮੁਲਕਾਂ ਦੇ ਖਿਡਾਰੀਆਂ ਅਤੇ ਅਧਿਕਾਰੀਆਂ ਵਲੋਂ ਸ਼ਿਰਕਤ ਕਰਨ ਤੋਂ ਪਹਿਲਾਂ ਹੀ ਮੈਦਾਨ ’ਚ ਪਹੁੰਚ ਗਏ। ਪੁਰਸ਼ ਹਾਕੀ ਟੀਮ ਦੇ ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਭਾਰਤੀ ਝੰਡਾਬਰਦਾਰ ਸਨ। ਲਗਭਗ 100 ਭਾਰਤੀ ਐਥਲੀਟਾਂ ਅਤੇ ਅਧਿਕਾਰੀਆਂ ਨੇ ਪਰੇਡ ’ਚ ਹਿੱਸਾ ਲਿਆ। ਜ਼ਿਆਦਾਤਰ ਭਾਰਤੀ ਖਿਡਾਰੀ ਅਪਣੇ ਮੁਕਾਬਲੇ ਦੀ ਸਮਾਪਤੀ ਤੋਂ ਬਾਅਦ ਘਰ ਪਰਤ ਚੁੱਕੇ ਹਨ।

ਆਯੋਜਕਾਂ ਨੇ ਕਿਹਾ ਕਿ 45 ਦੇਸ਼ਾਂ ਦੇ 12,407 ਐਥਲੀਟਾਂ ਨੇ ਹਾਂਗਜ਼ੂ ’ਚ 40 ਖੇਡਾਂ ’ਚ ਹਿੱਸਾ ਲਿਆ। ਕੋਵਿਡ-19 ਮਹਾਮਾਰੀ ਕਾਰਨ ਇਨ੍ਹਾਂ ਖੇਡਾਂ ਨੂੰ ਇਕ ਸਾਲ ਲਈ ਮੁਲਤਵੀ ਕਰ ਦਿਤਾ ਗਿਆ ਸੀ। ਸਮਾਪਤੀ ਸਮਾਰੋਹ ’ਚ 1951 ’ਚ ਨਵੀਂ ਦਿੱਲੀ ’ਚ ਪਹਿਲੀਆਂ ਏਸ਼ਿਆਈ ਖੇਡਾਂ ਦੀ ਮਸ਼ਾਲ ਅਤੇ ਝੰਡੇ ਦੇ ਨਾਲ-ਨਾਲ ਓ.ਸੀ.ਏ. ਦਾ ਝੰਡਾ 2026 ਸੈਸ਼ਨ ਦੇ ਮੇਜ਼ਬਾਨ ਸ਼ਹਿਰ ਆਈਚੀ-ਨਾਗੋਆ, ਜਾਪਾਨ ਦੇ ਰਾਜਪਾਲ ਨੂੰ ਸੌਂਪਿਆ ਗਿਆ। ਸਮਾਗਮ ਨੇ ਲੋਕਾਂ ਨਾਲ ਲੋਕਾਂ ਦੀ ਗੱਲਬਾਤ ਅਤੇ ‘ਸਪੋਰਟਸ ਵਿਦਾਊਟ ਬਾਰਡਰਜ਼’ ਦੀ ਭਾਵਨਾ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement