
ਲਗਾਤਾਰ ਸ਼ਾਨਦਾਰ ਪਰਫਾਰਮ ਕਰਨ ਅਤੇ ਹਰ ਮੈਚ ਵਿਚ ਇਕ ਰਿਕਾਰਡ ਤੋੜਣ ਦੇ ਬਾਵਜੂਦ ਟੀਮ ਇੰਡੀਆ ਦੇ ਕਪਤਾਨ ਵਿਰਾਟ...
ਨਵੀਂ ਦਿੱਲੀ (ਪੀਟੀਆਈ) : ਲਗਾਤਾਰ ਸ਼ਾਨਦਾਰ ਪਰਫਾਰਮ ਕਰਨ ਅਤੇ ਹਰ ਮੈਚ ਵਿਚ ਇਕ ਰਿਕਾਰਡ ਤੋੜਣ ਦੇ ਬਾਵਜੂਦ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਸ਼ੋਸ਼ਲ ਮੀਡੀਆ ਉਤੇ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ। ਵਿਰਾਟ ਕੋਹਲੀ ਅਪਣੇ ਇਕ ਬਿਆਨ ਤੋਂ ਬਾਅਦ ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਘਿਰ ਗਏ ਹਨ। ਹਾਲ ਹੀ ਵਿਚ ਉਹਨਾਂ ਦੇ ਇਕ ਇਕ ਫੈਨ ਨੂੰ ਭਾਰਤ ਛੱਡ ਕੇ ਜਾਣ ਦੀ ਸਲਾਹ ਦਿਤੀ ਗਈ ਹੈ। ਵਿਰਾਟ ਕੋਹਲੀ ਦਾ ਇਹ ਬਿਆਨ ਸ਼ੋਸ਼ਲ ਮੀਡੀਆ ਉਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।
Virat Kohli
ਅਸਲੀਅਤ ‘ਚ ਵਿਰਾਟ ਕੋਹਲੀ ਨੇ ਅਪਣੇ 30ਵੇਂ ਜਨਮਦਿਨ ਮਤਲਬ 5 ਨਵੰਬਰ ਨੂੰ ਅਪਣਾ ਮੋਬਾਇਲ ਐਪ ਲਾਂਚ ਕੀਤਾ ਹੈ। ਇਸ ਉਤੇ ਉਹਨਾਂ ਨੇ ਸ਼ੋਸ਼ਲ ਮੀਡੀਆ ‘ਚ ਆਏ ਸੰਦੇਸ਼ਾਂ ਦਾ ਜਵਾਬ ਦਿੰਦੇ ਹੋਏ ਇਕ ਵੀਡੀਓ ਜਾਰੀ ਕੀਤਾ। ਇਸ ਵੀਡੀਓ ਵਿਚ ਵਿਰਾਟ ਕੋਹਲੀ ਦੇ ਲਈ ਇਕ ਟਵੀਟ ਆਇਆ। ਇਸ ਟਵੀਟ ਦੇ ਮੁਤਬਿਕ ਇਕ ਫੈਨ ਵਿਰਾਟ ਕੋਹਲੀ ਨੂੰ ਓਵਰ ਰੇਟਡ ਬੱਲੇਬਾਜ ਦੱਸ ਰਹੇ ਹਨ। ਇਸ ਫੈਨ ਦਾ ਕਹਿਣਾ ਸੀ ਕਿ ਤੁਸੀਂ ਉਹ ਬੱਲੇਬਾਜ ਹੋ, ਜਿਸ ਵਿਚ ਮੈਨੂੰ ਵੀ ਕੁਝ ਖ਼ਾਸ ਦਿਖਾਈ ਨਹੀਂ ਦਿੰਦਾ। ਮੈਨੂੰ ਇੰਗਲੈਂਡ ਅਤੇ ਆਸਟ੍ਰੇਲੀਆਈ ਬੱਲੇਬਾਜ ਚੰਗੇ ਲਗਦੇ ਹਨ।
Virat Kohli
ਵਿਰਾਟ ਕੋਹਲੀ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਚੰਗੀ ਗੱਲ, ਮੈਨੂੰ ਲਗਦਾ ਹੈ ਕਿ ਤੁਹਾਨੂੰ ਭਾਰਤ ਵਿਚ ਨਹੀਂ ਰਹਿਣਾ ਚਾਹੀਦਾ, ਤੈਨੂੰ ਕਿਸੇ ਹੋਰ ਦੇਸ਼ ਚਲੇ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਦੂਜੇ ਦੇਸ਼ਾਂ ਵਿਚ ਪਿਆਰ ਨਾਲ ਰਹਿੰਦੇ ਹੋ ਤਾਂ ਫਿਰ ਭਾਰਤ ਵਿਚ ਕਿਉਂ ਨਹੀਂ ਰਹਿੰਦੇ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇਕਰ ਤੁਸੀਂ ਸਾਡੇ ਦੇਸ਼ ਵਿਚ ਰਹਿੰਦੇ ਹੋਏ ਕਿਸੇ ਹੋਰ ਨੂੰ ਪਸੰਦ ਕਰਦੇ ਹੋ ਤਾਂ ਤੁਹਾਨੂੰ ਇਥੇ ਨਹੀਂ ਰਹਿਣਾ ਚਾਹੀਦਾ। ਦੱਸ ਦਈਏ ਕਿ 73 ਟੈਸਟ ਮੈਚਾਂ ਵਿਚ ਵਿਰਾਟ ਕੋਹਲੀ 54.57 ਦੀ ਔਸਤ ਨਾਲ 6331 ਰਨ ਬਣਾ ਚੁੱਕੇ ਹਨ।
Virat Kohli with Rohit Sharma
ਜਦੋਂ ਕਿ 216 ਵਨ-ਡੇ ਮੈਚਾਂ ਵਿਚ ਉਹਨਾਂ ਦੇ ਨਾਮ 59.83 ਦੀ ਸ਼ਾਨਦਾਰ ਔਸਤ ਨਾਲ 10232 ਰਨ ਹਨ, ਉਥੇ ਹੀ 62 ਟੀ20 ਮੈਚਾਂ ਵਿਚ ਉਹਨਾਂ ਦੇ ਨਾਮ 48.88 ਦੀ ਸ਼ਾਨਦਾਰ ਔਸਤ ਨਾਲ 2,102 ਹਨ ਹਨ। ਹਾਲ ਹੀ ਵਿਚ ਵਨ-ਡੇ ਕ੍ਰਿਕਟ ਵਿਚ ਸਭ ਤੋਂ ਤੇਜ਼ 10 ਹਜਾਰ ਰਨ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਨੇ ਹਾਲ ਹੀ ਵਿੱਚ ਸਚਿਨ ਤੋਂ ਲੈ ਕੇ ਅਪਣੇ ਖਾਤੇ ਵਿਚ ਪਾ ਲਿਆ ਹੈ। ਸਚਿਨ ਨੇ ਇਥੇ 259 ਪਾਰੀਆਂ ‘ਚ ਇਹ ਐਂਕੜਾ ਪਾਰ ਕੀਤਾ ਹੈ। ਵਿਰਾਟ ਕੋਹਲੀ ਨੂੰ ਇਸ ਮੀਲ ਦੇ ਪੱਥਰ ਨੂੰ ਲੰਘਣ ਵਿਚ 205 ਪਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।