
S Sreesanth Issued Legal Notice: ਗੌਤਮ ਗੰਭੀਰ ਅਤੇ ਸ਼੍ਰੀਸੰਤ ਦੀ ਲੜਾਈ ਨੇ ਲਿਆ ਨਵਾਂ ਮੋੜ
S Sreesanth Issued Legal Notice News in punjabi: ਲੀਜੈਂਡਜ਼ ਲੀਗ ਕ੍ਰਿਕਟ 2023 (LLC 2023) ਵਿੱਚ ਗੌਤਮ ਗੰਭੀਰ ਅਤੇ ਸ਼੍ਰੀਸੰਤ ਦੀ ਲੜਾਈ ਨੇ ਨਵਾਂ ਮੋੜ ਲੈ ਲਿਆ ਹੈ।6 ਦਸੰਬਰ ਬੁੱਧਵਾਰ ਨੂੰ ਮੈਦਾਨ 'ਤੇ ਟੀਮ ਇੰਡੀਆ ਦੇ ਇਨ੍ਹਾਂ ਦੋ ਸਾਬਕਾ ਕ੍ਰਿਕਟਰਾਂ ਵਿਚਾਲੇ ਗਰਮਾ-ਗਰਮ ਬਹਿਸ ਹੋਈ। ਇਸ ਤੋਂ ਬਾਅਦ ਸ਼੍ਰੀਸੰਤ ਨੇ ਸੋਸ਼ਲ ਮੀਡੀਆ 'ਤੇ ਗੰਭੀਰ 'ਤੇ ਨਿਸ਼ਾਨਾ ਸਾਧਿਆ। ਉਸ ਨੇ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਕਿਹਾ ਕਿ ਗੰਭੀਰ ਨੇ ਉਸ ਨੂੰ ਫਿਕਸਰ ਕਿਹਾ ਸੀ। ਸ਼੍ਰੀਸੰਤ ਇੱਥੇ ਹੀ ਨਹੀਂ ਰੁਕੇ। ਉਸ ਨੇ ਗੌਤਮ ਗੰਭੀਰ ਦੀ ਇਕ ਇੰਸਟਾਗ੍ਰਾਮ ਪੋਸਟ 'ਤੇ ਟਿੱਪਣੀ ਕੀਤੀ ਅਤੇ ਬਹੁਤ ਸਾਰੇ ਚੰਗੇ ਅਤੇ ਮਾੜੇ ਸ਼ਬਦ ਬੋਲੇ।
ਇਹ ਵੀ ਪੜ੍ਹੋ: Balkar Ankhila threat: ਪੰਜਾਬੀ ਕਲਾਕਾਰ ਨੂੰ ਮਿਲੀਆਂ ਧਮਕੀਆਂ, ਪਈਆਂ ਭਾਜੜਾਂ!, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਸੀ ਇਹ ਪਸੰਦੀਦਾ ਗਾਇਕ
ਇਸ ਕਾਰਨ ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮੁਸੀਬਤ 'ਚ ਘਿਰਦੇ ਨਜ਼ਰ ਆ ਰਹੇ ਹਨ। ਲੈਜੇਂਡਸ ਲੀਗ ਕ੍ਰਿਕਟ ਨੇ ਗੇਂਦਬਾਜ਼ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਉਹ ਵੀਡੀਓ ਨਹੀਂ ਹਟਾਉਂਦੇ ਉਦੋਂ ਤੱਕ ਇਸ ਮੁੱਦੇ 'ਤੇ ਕੋਈ ਚਰਚਾ ਨਹੀਂ ਹੋਵੇਗੀ। ਇੰਨਾ ਹੀ ਨਹੀਂ ਅੰਪਾਇਰਾਂ ਵਲੋਂ ਦਿੱਤੀ ਗਈ ਰਿਪੋਰਟ 'ਚ ਸ਼੍ਰੀਸੰਤ ਦੇ ਦਾਅਵੇ ਵਰਗਾ ਕੁਝ ਵੀ ਨਹੀਂ ਹੈ।
ਇਹ ਵੀ ਪੜ੍ਹੋ: Supreme Court News: ਮੁਕੱਦਮੇ ਤੋਂ ਪਹਿਲਾਂ ਲੰਬੇ ਸਮੇਂ ਤੱਕ ਜੇਲ ਵਿਚ ਨਹੀਂ ਰੱਖਿਆ ਜਾ ਸਕਦਾ- ਸੁਪਰੀਮ ਕੋਰਟ
ਇਕ ਰਿਪੋਰਟ ਮੁਤਾਬਕ, ਲੈਜੇਂਡਸ ਲੀਗ ਕ੍ਰਿਕਟ (LLC) ਦੇ ਕਮਿਸ਼ਨਰ ਨੇ ਸ਼੍ਰੀਸੰਤ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਸ਼੍ਰੀਸੰਤ ਨੇ ਟੀ-20 ਟੂਰਨਾਮੈਂਟ 'ਚ ਖੇਡਦੇ ਹੋਏ ਆਪਣੇ ਕਰਾਰ ਦੀ ਉਲੰਘਣਾ ਕੀਤੀ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਤੇਜ਼ ਗੇਂਦਬਾਜ਼ ਨਾਲ ਗੱਲਬਾਤ ਤਾਂ ਹੀ ਸ਼ੁਰੂ ਕੀਤੀ ਜਾਵੇਗੀ ਜੇਕਰ ਉਹ ਖਿਡਾਰੀ ਦੀ ਆਲੋਚਨਾ ਕਰਨ ਵਾਲੇ ਵੀਡੀਓ ਨੂੰ ਹਟਾ ਦੇਵੇਗਾ।