ਪੰਜ ਮੈਚਾਂ ਦੀ ਟੈਸਟ ਸੀਰੀਜ਼ ਵਿਚ ਇਕ-ਇਕ ਜਿੱਤ ਨਾਲ ਬਰਾਬਰੀ 'ਤੇ ਭਾਰਤ ਤੇ ਆਸਟ੍ਰੇਲੀਆ
ਆਸਟ੍ਰੇਲੀਆ ਨੇ ਐਡੀਲੇਡ 'ਚ ਖੇਡਿਆ ਗਿਆ ਦੂਜਾ ਟੈਸਟ ਮੈਚ 10 ਵਿਕਟਾਂ ਨਾਲ ਜਿੱਤ ਲਿਆ ਹੈ। ਆਸਟਰੇਲੀਆ ਦੇ ਸਾਹਮਣੇ ਚੌਥੀ ਪਾਰੀ ਵਿੱਚ ਸਿਰਫ਼ 19 ਦੌੜਾਂ ਦਾ ਟੀਚਾ ਸੀ, ਜਿਸ ਨੂੰ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ ਹਾਸਲ ਕਰ ਲਿਆ।
ਇਸ ਮੈਚ ਦੀ ਜਿੱਤ ਨਾਲ ਕੰਗਾਰੂ ਟੀਮ ਬਾਰਡਰ-ਗਾਵਸਕਰ ਟਰਾਫੀ 2024 ਵਿੱਚ ਇੱਕ-ਇੱਕ ਨਾਲ ਬਰਾਬਰ ਹੋ ਗਈ ਹੈ। ਇਸ ਤੋਂ ਪਹਿਲਾਂ ਪਰਥ ਟੈਸਟ 'ਚ ਭਾਰਤ ਨੇ 295 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ ਸੀ। ਐਡੀਲੇਡ ਵਿੱਚ ਗੁਲਾਬੀ ਗੇਂਦ ਨਾਲ ਟੈਸਟ ਮੈਚਾਂ ਵਿੱਚ ਆਸਟਰੇਲੀਆ ਦੀ ਇਹ ਲਗਾਤਾਰ 8ਵੀਂ ਜਿੱਤ ਹੈ।
ਮੈਚ ਦੇ ਤੀਜੇ ਦਿਨ ਭਾਰਤੀ ਟੀਮ ਦੀ ਦੂਜੀ ਪਾਰੀ ਸਿਰਫ਼ 175 ਦੌੜਾਂ 'ਤੇ ਹੀ ਸਿਮਟ ਗਈ। ਇਸ ਕਾਰਨ ਆਸਟਰੇਲੀਆ ਨੂੰ ਚੌਥੀ ਪਾਰੀ ਵਿੱਚ ਸਿਰਫ਼ 19 ਦੌੜਾਂ ਦਾ ਟੀਚਾ ਮਿਲਿਆ।
ਨਿਤੀਸ਼ ਰੈੱਡੀ ਯਕੀਨੀ ਤੌਰ 'ਤੇ ਜੋਸ਼ ਨਾਲ ਭਰੇ ਨਜ਼ਰ ਆਏ, ਜੋ ਟੀਮ ਇੰਡੀਆ ਲਈ ਦੋਵੇਂ ਪਾਰੀਆਂ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਸ ਨੇ ਦੋਵੇਂ ਪਾਰੀਆਂ ਵਿੱਚ ਕ੍ਰਮਵਾਰ 41 ਅਤੇ 41 ਦੌੜਾਂ ਦੀ ਪਾਰੀ ਖੇਡੀ। ਟ੍ਰੈਵਿਸ ਹੈਡ ਸਮੇਂ-ਸਮੇਂ 'ਤੇ ਭਾਰਤ ਖਿਲਾਫ ਕਾਫੀ ਦੌੜਾਂ ਬਣਾਉਂਦੇ ਰਹੇ। ਇਹ ਟ੍ਰੈਵਿਸ ਹੈਡ ਹੀ ਸੀ ਜਿਸ ਨੇ ਭਾਰਤ ਨੂੰ ਐਡੀਲੇਡ ਟੈਸਟ 'ਚ ਜਿੱਤ ਤੋਂ ਦੂਰ ਕੀਤਾ।