ਆਸਟ੍ਰੇਲੀਆ-ਨਿਊਜ਼ੀਲੈਂਡ ਲਈ ਟੀਮ ਇੰਡੀਆ ਦਾ ਐਲਾਨ, ਮਹਿੰਦਰ ਸਿੰਘ ਧੋਨੀ ਦੀ ਵਾਪਸੀ
Published : Dec 24, 2018, 8:17 pm IST
Updated : Dec 24, 2018, 8:17 pm IST
SHARE ARTICLE
Mohinder Singh Dhoni
Mohinder Singh Dhoni

ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਖਿਲਾਫ਼ ਖੇਡੀ ਜਾਣ ਵਾਲੀ ਵਨਡੇ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿਤਾ ਗਿਆ ਹੈ। ਆਸਟਰੇਲੀਆ-ਨਿਊਜ਼ੀਲੈਂਡ...

ਨਵੀਂ ਦਿੱਲੀ (ਭਾਸ਼ਾ) : ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਖਿਲਾਫ਼ ਖੇਡੀ ਜਾਣ ਵਾਲੀ ਵਨਡੇ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿਤਾ ਗਿਆ ਹੈ। ਆਸਟਰੇਲੀਆ-ਨਿਊਜ਼ੀਲੈਂਡ ਲਈ ਵਨਡੇ ਅਤੇ ਨਿਊਜ਼ੀਲੈਂਡ ਦੇ ਖਿਲਾਫ਼ ਟੀ-20 ਸੀਰੀਜ਼ ਵਿਚ ਮਹਿੰਦਰ ਸਿੰਘ ਧੋਨੀ ਦੀ ਵਾਪਸੀ ਹੋ ਗਈ ਹੈ। ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਖਿਲਾਫ਼ ਵਨਡੇ ਟੀਮ ਵਿਚ ਅੰਬਾਤੀ ਰਾਇਡੂ ਨੂੰ ਵੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।

DhoniDhoniਆਸਟਰੇਲੀਆ ਦੇ ਨਾਲ 4 ਮੈਚਾਂ ਦੀ ਟੈਸਟ ਸੀਰੀਜ਼ ਤੋਂ ਬਾਅਦ ਭਾਰਤ ਆਸਟਰੇਲੀਆ ਦੇ ਵਿਰੁਧ 3 ਵਨਡੇ ਮੈਚ ਖੇਡੇਗਾ। ਇਸ ਤੋਂ ਬਾਅਦ ਟੀਮ ਇੰਡੀਆ ਦਾ ਨਿਊਜ਼ੀਲੈਂਡ ਦੌਰਾ ਸ਼ੁਰੂ ਹੋਵੇਗਾ। ਇਥੇ ਭਾਰਤ ਨੂੰ ਨਿਊਜ਼ੀਲੈਂਡ ਦੇ ਨਾਲ 5 ਵਨਡੇ ਮੈਚ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੋਵੇਗੀ। ਦੱਸ ਦਈਏ ਕਿ ਅਕਤੂਬਰ ਤੋਂ ਬਾਅਦ ਮੈਦਾਨ ਤੋਂ ਦੂਰ ਰਹੇ ਮਹਿੰਦਰ ਸਿੰਘ ਧੌਨੀ ਦੇ ਪਿਛਲੇ ਸੱਤ ਇੰਟਰਨੈਸ਼ਨਲ ਮੈਚ ਕੋਈ ਖ਼ਾਸ ਕਮਾਲ ਨਹੀਂ ਕਰ ਸਕੇ ਹਨ।

ਇਸ ਵਿਚ ਉਨ੍ਹਾਂ ਦਾ ਸਕੋਰ 23, 7, 20, 36, 8, 33 ਅਤੇ 0 ਦੌੜਾਂ ਰਿਹਾ ਹੈ। ਵੈਸਟਇੰਡੀਜ਼ ਅਤੇ ਆਸਟਰੇਲੀਆ ਦੇ ਖਿਲਾਫ਼ ਟੀ-20 ਸੀਰੀਜ਼ ਤੋਂ ਧੋਨੀ ਨੂੰ ਡਰਾਪ ਕੀਤਾ ਗਿਆ ਸੀ। ਮਹਿੰਦਰ ਸਿੰਘ ਧੋਨੀ ਨੂੰ ਡਰਾਪ ਕੀਤੇ ਜਾਣ ਉਤੇ ਮੁੱਖ ਚੋਣ ਕਰਤਾ ਐਮਐਸਕੇ ਪ੍ਰਸਾਦ ਨੇ ਸਫ਼ਾਈ ਦਿਤੀ ਸੀ ਕਿ ਇਹ ਉਨ੍ਹਾਂ ਦੇ ਕ੍ਰਿਕੇਟ ਕਰੀਅਰ ਦਾ ਅੰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਸੀ ਅਸੀ ਕਿਸੇ ਹੋਰ ਵਿਕੇਟ ਕੀਪਰ ਨੂੰ ਵੀ ਅਜ਼ਮਾਉਣਾ ਚਾਹੁੰਦੇ ਹਾਂ ਅਤੇ ਖ਼ੁਦ ਧੋਨੀ ਵੀ ਅਜਿਹਾ ਹੀ ਚਾਹੁੰਦੇ ਹਨ।

Mohinder Singh DhoniMohinder Singh Dhoniਨਵੇਂ ਵਿਕੇਟ ਕੀਪਰ ਦੀ ਭਾਲ ਲਈ ਹੀ ਉਨ੍ਹਾਂ ਨੂੰ ਵੈਸਟਇੰਡੀਜ਼ ਅਤੇ ਆਸਟਰੇਲੀਆ ਦੇ ਖਿਲਾਫ਼ ਟੀ-20 ਸੀਰੀਜ਼ ਤੋਂ ਆਰਾਮ ਦਿਤਾ ਜਾ ਰਿਹਾ ਹੈ। ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇਅਲ ਰਾਹੁਲ, ਸ਼ਿਖਰ, ਅੰਬਾਤੀ ਰਾਇਡੂ, ਦਿਨੇਸ਼ ਕਾਰਤਿਕ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ (ਵਿਕੇਟ ਕੀਪਰ), ਹਾਰਦਿਕ ਪਾਂਡੇ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਖਲੀਲ ਅਹਿਮਦ, ਮੁਹੰਮਦ ਸ਼ਮੀ।

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇਅਲ ਰਾਹੁਲ, ਸ਼ਿਖਰ ਧਵਨ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ (ਵਿਕੇਟ ਕੀਪਰ), ਹਾਰਦਿਕ ਪਾਂਡੇ, ਕਰੁਣਾਲ ਪਾਂਡੇ, ਕੁਲਦੀਪ ਯਾਦਵ , ਯੁਜਵੇਂਦਰ ਚਹਿਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਖਲੀਲ ਅਹਿਮਦ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement