
ਮੌਜੂਦਾ ਸੈਸ਼ਨ ਵਿਚ ਸਫ਼ਲਤਾ ਦੇ ਕਈ ਝੰਡੇ ਗੱਢਣ ਵਾਲੀ ਭਾਰਤੀ ਕ੍ਰਿਕੇਟ ਟੀਮ ਨਿਊਜ਼ੀਲੈਂਡ ਦੇ ਵਿਰੁਧ ਐਤਵਾਰ...
ਹੈਮੀਲਟਨ : ਮੌਜੂਦਾ ਸੈਸ਼ਨ ਵਿਚ ਸਫ਼ਲਤਾ ਦੇ ਕਈ ਝੰਡੇ ਗੱਢਣ ਵਾਲੀ ਭਾਰਤੀ ਕ੍ਰਿਕੇਟ ਟੀਮ ਨਿਊਜ਼ੀਲੈਂਡ ਦੇ ਵਿਰੁਧ ਐਤਵਾਰ ਨੂੰ ਲੜੀ ਦੇ ਤੀਸਰੇ ਅਤੇ ਆਖਰੀ ਟੀ-20 ਮੈਚ ਨੂੰ ਜਿੱਤ ਕੇ ਵਿਦੇਸ਼ੀ ਧਰਤੀ ਉਤੇ ਇਕ ਹੋਰ ਰਿਕਾਰਡ ਬਣਾਉਣਾ ਚਾਹੇਗੀ। ਪਿਛਲੇ ਤਿੰਨ ਮਹੀਨੇ ਭਾਰਤੀ ਟੀਮ ਲਈ ਸ਼ਾਨਦਾਰ ਰਹੇ ਹਨ। ਇਸ ਦੌਰਾਨ ਭਾਰਤ ਨੇ ਪਹਿਲੀ ਵਾਰ ਆਸਟ੍ਰੇਲੀਆ ਵਿਚ ਟੈਸਟ ਲੜੀ ਅਪਣੇ ਨਾਂਅ ਕੀਤੀ। ਭਾਰਤੀ ਟੀਮ ਵਿਦੇਸ਼ੀ ਧਰਤੀ ਉਤੇ ਮੌਜੂਦਾ ਸੈਸ਼ਨ ਦੀ ਸਮਾਪਤੀ ਪਹਿਲੀ ਵਾਰ ਨਿਊਜ਼ੀਲੈਂਡ ਵਿਚ ਟੀ-20 ਲੜੀ ਜਿੱਤ ਦੇ ਨਾਲ ਕਰਨਾ ਚਾਹੇਗੀ।
India Team
ਹੈਮੀਲਟਨ ਮੈਦਾਨ ਦੀ ਪਿਚ ਤੋਂ ਹਾਲਾਂਕਿ ਭਾਰਤ ਨੂੰ ਚੁਸਤ ਰਹਿਣਾ ਹੋਵੇਗਾ। ਭਾਰਤੀ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੇ ਐਤਵਾਰ ਨੂੰ ਚੰਗੇ ਪ੍ਰਦਰਸ਼ਨ ਦਾ ਭਰੋਸਾ ਜਤਾਉਂਦੇ ਹੋਏ ਕਿਹਾ, ‘‘ਅਸੀਂ ਹੈਮੀਲਟਨ ਵਿਚ ਖੇਡਿਆ ਹੈ ਅਤੇ ਜਿਥੇ ਤੱਕ ਪਿਚ ਦੀ ਗੱਲ ਹੈ ਤਾਂ ਇਸ ਵਿਚ ਕੁਝ ਹੈਰਾਨੀਜਨਕ ਕਰਨ ਵਾਲੀ ਚੀਜ ਨਹੀਂ ਹੋਵੇਗੀ। ਇਸ ਤੋਂ ਇਲਾਵਾ ਦੂਜੇ ਟੀ-20 ਨੂੰ ਜਿੱਤਣ ਤੋਂ ਬਾਅਦ ਆਖਰੀ ਮੈਚ ਲਈ ਸਾਡਾ ਆਤਮ ਵਿਸ਼ਵਾਸ ਜ਼ਿਆਦਾ ਹੋਵੇਗਾ। ਅਸੀਂ ਪਹਿਲੇ ਮੈਚ ਵਿਚ ਕੀਤੀ ਗਈਆਂ ਗਲਤੀਆਂ ਵਿਚ ਸੁਧਾਰ ਕੀਤਾ ਹੈ।’’
New Zealand vs India
ਭਾਰਤੀ ਗੇਂਦਬਾਜੀ ਇਕਾਈ ਪਿਛਲੇ ਮੈਚ ਦੇ ਅਪਣੇ ਚੰਗੇ ਪ੍ਰਦਰਸ਼ਨ ਨੂੰ ਦੋਹਰਾਉਣਾ ਚਾਹੇਗੀ। ਜਿਥੇ ਉਸ ਨੇ ਟਿਮ ਸੈਫਰਟ ਨੂੰ ਆਊਟ ਕਰਨ ਤੋਂ ਬਾਅਦ ਲੈਅ ਹਾਸਲ ਕੀਤੀ ਸੀ। ਕਪਤਾਨ ਰੋਹਿਤ ਸ਼ਰਮਾ ਟੀ-20 ਮੁਕਾਬਲਿਆਂ ਵਿਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਮੱਧਕਰਮ ਦੀ ਜ਼ਿੰਮੇਦਾਰੀ ਮਹਿੰਦਰ ਸਿੰਘ ਧੋਨੀ ਦੇ ਮੋਢਿਆ ਉਤੇ ਹੋਵੇਗੀ ਅਤੇ ਟੀਮ ਰਿਸ਼ਭ ਪੰਤ ਤੋਂ ਇਕ ਹੋਰ ਚੰਗੀ ਪਾਰੀ ਦੀ ਉਮੀਦ ਕਰੇਗੀ।