Ravindra Jadeja Controversy: ਰਵਿੰਦਰ ਜਡੇਜਾ ਦੇ ਪਿਤਾ ਦਾ ਬਿਆਨ, ‘ਉਸ ਨਾਲ ਸਾਡਾ ਕੋਈ ਰਿਸ਼ਤਾ ਨਹੀਂ, ਕ੍ਰਿਕਟਰ ਨਾ ਬਣਦਾ ਤਾਂ ਚੰਗਾ ਸੀ’
Published : Feb 9, 2024, 3:33 pm IST
Updated : Feb 9, 2024, 3:33 pm IST
SHARE ARTICLE
Ravindra Jadeja Father statement on unhealthy relationship with cricketer
Ravindra Jadeja Father statement on unhealthy relationship with cricketer

ਨੂੰਹ ਰਿਵਾਬਾ ਉਤੇ ਵੀ ਲਗਾਏ ਇਲਜ਼ਾਮ

Ravindra Jadeja Controversy: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਦੇ ਪਿਤਾ ਅਨਿਰੁਧ ਸਿੰਘ ਜਡੇਜਾ ਨੇ ਅਪਣੇ ਬੇਟੇ ਨਾਲ ਰਿਸ਼ਤੇ ਨੂੰ ਲੈ ਕੇ ਸਨਸਨੀਖੇਜ਼ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਵਿੰਦਰ ਜਡੇਜਾ ਦੇ ਰਿਵਾਬਾ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਦੇ ਬੇਟੇ ਨਾਲ ਰਿਸ਼ਤਾ ਪਹਿਲਾਂ ਵਰਗਾ ਨਹੀਂ ਰਿਹਾ। ਅਨਿਰੁਧ ਸਿੰਘ ਨੇ ਰਿਵਾਬਾ 'ਤੇ ਪਰਵਾਰ 'ਚ ਦਰਾਰ ਪੈਦਾ ਕਰਨ ਦਾ ਇਲਜ਼ਾਮ ਲਗਾਇਆ ਹੈ।

ਇਕ ਨਿੱਜੀ ਚੈਨਲ ਨਾਲ ਇੰਟਰਵਿਊ ਮੁਤਾਬਕ ਜਡੇਜਾ ਦੇ ਪਿਤਾ ਨੇ ਕਿਹਾ ਕਿ ਇਕੋ ਸ਼ਹਿਰ 'ਚ ਰਹਿਣ ਦੇ ਬਾਵਜੂਦ ਉਹ ਅਪਣੇ ਬੇਟੇ ਨੂੰ ਨਹੀਂ ਮਿਲ ਪਾ ਰਹੇ। ਅਨਿਰੁਧ ਸਿੰਘ ਨੇ ਤਾਂ ਇਥੋਂ ਤਕ ਕਿਹਾ ਕਿ ਰਵਿੰਦਰ ਜਡੇਜਾ ਕ੍ਰਿਕਟਰ ਨਾ ਬਣਦੇ ਤਾਂ ਚੰਗਾ ਹੁੰਦਾ। ਉਨ੍ਹਾਂ ਦਾ ਵਿਆਹ ਨਹੀਂ ਹੋਣਾ ਸੀ। ਜਡੇਜਾ ਦੇ ਪਿਤਾ ਜਾਮਨਗਰ 'ਚ ਇਕ ਫਲੈਟ 'ਚ ਇਕੱਲੇ ਰਹਿੰਦੇ ਹਨ। ਉਨ੍ਹਾਂ ਦਸਿਆ ਕਿ ਜਡੇਜਾ ਅਤੇ ਰਿਵਾਬਾ ਦੇ ਵਿਆਹ ਦੇ 3 ਮਹੀਨਿਆਂ ਦੇ ਅੰਦਰ ਹੀ ਘਰ ਵਿਚ ਕਲੇਸ਼ ਸ਼ੁਰੂ ਹੋ ਗਿਆ ਸੀ।

ਰਵਿੰਦਰ ਜਡੇਜਾ ਦੇ ਪਿਤਾ ਨੇ ਕਿਹਾ, “ਮੈਂ ਤੁਹਾਨੂੰ ਸੱਚ ਦੱਸਾਂ, ਮੇਰਾ ਰਵੀ ਅਤੇ ਉਸ ਦੀ ਪਤਨੀ ਰਿਵਾਬਾ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਉਨ੍ਹਾਂ ਨੂੰ ਨਹੀਂ ਬੁਲਾਉਂਦੇ ਅਤੇ ਉਹ ਸਾਨੂੰ ਨਹੀਂ ਬੁਲਾਉਂਦੇ। ਉਸ ਦੇ ਵਿਆਹ ਤੋਂ ਦੋ-ਤਿੰਨ ਮਹੀਨੇ ਬਾਅਦ ਹੀ ਵਿਵਾਦ ਸ਼ੁਰੂ ਹੋ ਗਿਆ ਸੀ। ਮੈਂ ਜਾਮਨਗਰ ਵਿਚ ਇਕੱਲਾ ਰਹਿੰਦਾ ਹਾਂ, ਜਦਕਿ ਰਵਿੰਦਰ ਅਲੱਗ ਰਹਿੰਦਾ ਹੈ। ਉਹ ਉਸੇ ਸ਼ਹਿਰ ਵਿਚ ਰਹਿੰਦਾ ਹੈ, ਪਰ ਮੈਂ ਉਸ ਨੂੰ ਨਹੀਂ ਮਿਲ ਸਕਦਾ। ਮੈਨੂੰ ਨਹੀਂ ਪਤਾ ਕਿ ਉਸ ਦੀ ਪਤਨੀ ਨੇ ਉਸ ਉਤੇ ਕੀ ਜਾਦੂ ਕੀਤਾ ਹੈ।"

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰਵਿੰਦਰ ਜਡੇਜਾ ਦੇ ਪਿਤਾ ਨੇ ਕਿਹਾ, “ਉਹ ਮੇਰਾ ਬੇਟਾ ਹੈ ਅਤੇ ਮੇਰਾ ਦਿਲ ਸੜ ਕੇ ਸੁਆਹ ਹੋ ਗਿਆ ਹੈ। ਉਸ ਦਾ ਵਿਆਹ ਨਾ ਹੁੰਦਾ ਤਾਂ ਚੰਗਾ ਹੁੰਦਾ। ਚੰਗਾ ਹੁੰਦਾ ਜੇਕਰ ਉਹ ਕ੍ਰਿਕਟਰ ਨਾ ਬਣਿਆ ਹੁੰਦਾ। ਅਜਿਹੀ ਸਥਿਤੀ ਵਿਚ ਸਾਨੂੰ ਇਹ ਸੱਭ ਨਹੀਂ ਸਹਿਣਾ ਪੈਂਦਾ।  ਵਿਆਹ ਦੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਉਸ ਨੇ ਮੈਨੂੰ ਸੱਭ ਕੁੱਝ ਅਪਣੇ ਨਾਮ ਕਰਨ ਲਈ ਕਿਹਾ। ਰਿਵਾਬਾ ਨੇ ਸਾਡੇ ਪਰਵਾਰ ਵਿਚ ਦਰਾਰ ਪੈਦਾ ਕਰ ਦਿਤੀ। ਉਹ ਪਰਵਾਰ ਨਹੀਂ ਚਾਹੁੰਦੀ ਸੀ ਅਤੇ ਇਕੱਲੇ ਅਤੇ ਆਜ਼ਾਦ ਤੌਰ 'ਤੇ ਰਹਿਣਾ ਚਾਹੁੰਦੀ ਸੀ। ਮੈਂ ਗਲਤ ਹੋ ਸਕਦਾ ਹਾਂ, ਅਤੇ ਨਯਨਾਬਾ (ਰਵਿੰਦਰ ਜਡੇਜਾ ਦੀ ਭੈਣ) ਵੀ ਗਲਤ ਹੋ ਸਕਦੀ ਹੈ, ਪਰ ਤੁਸੀਂ ਮੈਨੂੰ ਦੱਸੋ, ਸਾਡੇ ਪਰਵਾਰ ਦੇ ਸਾਰੇ 50 ਮੈਂਬਰ ਕਿਵੇਂ ਗਲਤ ਹੋ ਸਕਦੇ ਹਨ?”

ਸਟਾਰ ਕ੍ਰਿਕਟਰ ਦੇ ਪਿਤਾ ਨੇ ਇਹ ਵੀ ਦਸਿਆ ਕਿ ਰਵਿੰਦਰ ਜਡੇਜਾ ਦੀ ਜ਼ਿੰਦਗੀ 'ਚ ਸਹੁਰਿਆਂ ਦਾ ਜ਼ਿਆਦਾ ਦਖਲ ਹੈ। ਉਹ ਸਿਰਫ਼ ਪੈਸਾ ਚਾਹੁੰਦੇ ਹਨ। ਇਹ ਦਾਅਵਾ ਕਰਦਿਆਂ ਕਿ ਉਸ ਨੇ ਕਈ ਸਾਲਾਂ ਤੋਂ ਅਪਣੀ ਪੋਤੀ ਦਾ ਚਿਹਰਾ ਵੀ ਨਹੀਂ ਦੇਖਿਆ, ਉਨ੍ਹਾਂ ਕਿਹਾ, “ਮੈਂ ਕੁੱਝ ਵੀ ਲੁਕਾਉਣਾ ਨਹੀਂ ਚਾਹੁੰਦਾ। ਅਸੀਂ ਪੰਜ ਸਾਲਾਂ ਵਿਚ ਅਪਣੀ ਪੋਤੀ ਦਾ ਮੂੰਹ ਤਕ ਨਹੀਂ ਦੇਖਿਆ। ਰਵਿੰਦਰ ਦਾ ਸਹੁਰਾ ਸਾਰਾ ਕੁੱਝ ਸੰਭਾਲਦਾ ਹੈ। ਉਹ ਹਰ ਕੰਮ ਵਿਚ ਦਖਲ ਦਿੰਦੇ ਹਨ। ਉਹ ਹੁਣ ਮਜ਼ੇ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਕ ਬੈਂਕ ਮਿਲ ਗਿਆ ਹੈ”।

ਰਵਿੰਦਰ ਜਡੇਜਾ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਦੀ ਪਿੰਡ ਵਿਚ ਜ਼ਮੀਨ ਹੈ। ਪਤਨੀ ਦੀ ਪੈਨਸ਼ਨ 20 ਹਜ਼ਾਰ ਰੁਪਏ ਹੋਵੇਗੀ। ਇਸ ਤਰ੍ਹਾਂ ਉਹ ਅਪਣੇ ਖਰਚੇ ਪੂਰੇ ਕਰਦੇ ਹਨ। ਉਹ 2 BHK ਫਲੈਟ ਵਿਚ ਇਕੱਲੇ ਰਹਿੰਦੇ ਹਨ। ਨੌਕਰਾਣੀ ਵਲੋਂ ਦਿਨ ਵਿਚ ਦੋ ਵਾਰ ਖਾਣਾ ਪਕਾਇਆ ਜਾਂਦਾ ਹੈ। ਇਸ ਫਲੈਟ ਵਿਚ ਰਵਿੰਦਰ ਜਡੇਜਾ ਦਾ ਵੱਖਰਾ ਕਮਰਾ ਹੈ। ਇਸ ਵਿਚ ਉਸ ਦੀ ਸ਼ੀਲਡ ਅਤੇ ਜਰਸੀ ਰੱਖੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਡੇਜਾ ਨੂੰ ਕ੍ਰਿਕਟਰ ਬਣਾਉਣ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਸੀ।

 (For more Punjabi news apart from Ravindra Jadeja Father statement on unhealthy relationship with cricketer controversy, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement