1 ਦੌੜ ਨਾ ਬਣਾ ਸਕੀ ਭਾਰਤੀ ਮਹਿਲਾ ਟੀਮ ; ਇੰਗਲੈਂਡ ਨੇ 3-0 ਨਾਲ ਟੀ20 ਲੜੀ ਜਿੱਤੀ
Published : Mar 9, 2019, 5:47 pm IST
Updated : Mar 9, 2019, 6:03 pm IST
SHARE ARTICLE
England beat India by 1 run; Win T20 series 3-0
England beat India by 1 run; Win T20 series 3-0

ਗੁਹਾਟੀ : ਇੰਗਲੈਂਡ ਮਹਿਲਾ ਕ੍ਰਿਕਟ ਟੀਮ ਨੇ ਸਨਿਚਰਵਾਰ ਨੂੰ ਖੇਡੇ ਗਏ ਤੀਜੇ ਅਤੇ ਅੰਤਮ ਟੀ20 ਮੈਚ 'ਚ ਭਾਰਤ ਨੂੰ 1 ਦੌੜ ਨਾਲ ਹਰਾ ਦਿੱਤਾ। ਇੰਗਲੈਂਡ ਦੀ ਤੇਜ਼...

ਗੁਹਾਟੀ : ਇੰਗਲੈਂਡ ਮਹਿਲਾ ਕ੍ਰਿਕਟ ਟੀਮ ਨੇ ਸਨਿਚਰਵਾਰ ਨੂੰ ਖੇਡੇ ਗਏ ਤੀਜੇ ਅਤੇ ਅੰਤਮ ਟੀ20 ਮੈਚ 'ਚ ਭਾਰਤ ਨੂੰ 1 ਦੌੜ ਨਾਲ ਹਰਾ ਦਿੱਤਾ। ਇੰਗਲੈਂਡ ਦੀ ਤੇਜ਼ ਗੇਂਦਬਾਜ਼ ਕੇਟ ਕ੍ਰਾਸ ਨੇ ਅੰਤਮ ਓਵਰ 'ਚ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਟੀਮ ਨੂੰ ਜਿੱਤ ਦਿਵਾਈ। ਇੰਗਲੈਂਡ ਨੇ ਤਿੰਨ ਟੀ20 ਮੈਚਾਂ ਦੀ ਲੜੀ 3-0 ਨਾਲ ਜਿੱਤ ਲਈ। 

England beat India by 1 runEngland beat India by 1 run

ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ 'ਤੇ 119 ਦੌੜਾਂ ਬਣਾਈਆਂ। ਇਸ ਮਗਰੋਂ ਭਾਰਤੀ ਟੀਮ 20 ਓਵਰਾਂ 'ਚ 118 ਦੌੜਾਂ ਹੀ ਬਣਾ ਸਕੀ। ਭਾਰਤ ਨੂੰ ਅੰਤਮ ਓਵਰ 'ਚ ਜਿੱਤ ਲਈ 3 ਦੌੜਾਂ ਚਾਹੀਦੀਆਂ ਸਨ ਪਰ ਭਾਰਤੀ ਟੀਮ 1 ਦੌੜ ਹੀ ਬਣਾ ਸਕੀ।

ਲਗਾਤਾਰ 7 ਟੀ20 ਮੈਚਾਂ 'ਚ ਮਿਲੀ ਹਾਰ : ਭਾਰਤੀ ਟੀਮ ਨੇ ਇਸ ਸਾਲ 7 ਟੀ20 ਮੈਚ ਖੇਡੇ ਹਨ ਅਤੇ ਸਾਰੇ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਨੇ ਅੰਤਮ ਵਾਰ ਪਿਛਲੇ ਸਾਲ 17 ਨਵੰਬਰ ਨੂੰ ਟੀ20 ਮੁਕਾਬਲਾ ਜਿੱਤਿਆ ਸੀ। ਉਦੋਂ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement