IPL 2024: ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ
Published : Apr 9, 2024, 7:59 am IST
Updated : Apr 9, 2024, 7:59 am IST
SHARE ARTICLE
Chennai Super Kings vs Kolkata Knight Riders
Chennai Super Kings vs Kolkata Knight Riders

ਘਰੇਲੂ ਮੈਦਾਨ 'ਤੇ ਲਗਾਤਾਰ ਤੀਜੀ ਜਿੱਤ; ਕੋਲਕਾਤਾ ਨੂੰ ਮਿਲੀ ਪਹਿਲੀ ਹਾਰ

IPL 2024: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਤੀਜਾ ਮੈਚ ਜਿੱਤ ਲਿਆ ਹੈ। ਟੀਮ ਨੇ ਚੇਪੌਕ ਵਿਚ ਅਪਣੇ ਘਰੇਲੂ ਮੈਦਾਨ ਵਿਚ ਤਿੰਨੋਂ ਮੈਚ ਜਿੱਤੇ, ਇਸ ਵਾਰ ਚੇਨਈ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ। ਕੇਕੇਆਰ ਦੀ 17ਵੇਂ ਸੀਜ਼ਨ ਵਿਚ ਇਹ ਪਹਿਲੀ ਹਾਰ ਹੈ, ਇਸ ਤੋਂ ਪਹਿਲਾਂ ਟੀਮ ਨੇ ਲਗਾਤਾਰ 3 ਮੈਚ ਜਿੱਤੇ ਸਨ।

ਚੇਨਈ ਸੁਪਰ ਕਿੰਗਜ਼ ਨੇ ਸੋਮਵਾਰ ਨੂੰ ਚੇਪੌਕ ਸਟੇਡੀਅਮ ਵਿਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਤੁਸ਼ਾਰ ਦੇਸ਼ਪਾਂਡੇ ਅਤੇ ਰਵਿੰਦਰ ਜਡੇਜਾ ਨੇ ਤਿੰਨ-ਤਿੰਨ ਵਿਕਟਾਂ ਲੈ ਕੇ ਕਪਤਾਨ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ। ਇਸ ਮੈਚ 'ਚ ਕੇਕੇਆਰ ਦੇ ਬੱਲੇਬਾਜ਼ ਦੌੜਾਂ ਬਣਾਉਣ ਲਈ ਸੰਘਰਸ਼ ਕਰਦੇ ਨਜ਼ਰ ਆਏ, ਜਦਕਿ ਰੁਤੂਰਾਜ ਨੇ ਕਪਤਾਨੀ ਵਾਲੀ ਪਾਰੀ ਖੇਡੀ ਅਤੇ ਚੇਨਈ ਨੂੰ ਜਿੱਤ ਦਿਵਾਈ। ਚੇਨਈ ਨੇ ਅਪਣੇ ਪਹਿਲੇ ਦੋ ਮੈਚ ਜਿੱਤੇ ਸਨ, ਪਰ ਆਖਰੀ ਦੋ ਮੈਚਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਰੁਤੁਰਾਜ ਦੀ ਕਪਤਾਨੀ 'ਤੇ ਸਵਾਲ ਉਠਾਏ ਜਾ ਰਹੇ ਸਨ ਪਰ ਉਸ ਨੇ ਇਸ ਮੈਚ 'ਚ ਚੰਗਾ ਪ੍ਰਦਰਸ਼ਨ ਕਰਕੇ ਅਪਣੇ ਆਲੋਚਕਾਂ ਨੂੰ ਜਵਾਬ ਦਿਤਾ।

ਇਸ ਜਿੱਤ ਤੋਂ ਬਾਅਦ ਚੇਨਈ ਦੀ ਟੀਮ ਪੰਜ ਮੈਚਾਂ ਵਿਚ ਤਿੰਨ ਜਿੱਤਾਂ ਅਤੇ ਦੋ ਹਾਰਾਂ ਨਾਲ ਛੇ ਅੰਕਾਂ ਨਾਲ ਅੰਕ ਸੂਚੀ ਵਿਚ ਚੌਥੇ ਸਥਾਨ ’ਤੇ ਹੈ। ਹਾਲਾਂਕਿ ਇਸ ਹਾਰ ਦੇ ਬਾਵਜੂਦ ਕੋਲਕਾਤਾ ਦੀ ਟੀਮ ਛੇ ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਪਹਿਲੇ ਨੰਬਰ 'ਤੇ ਰਾਜਸਥਾਨ ਰਾਇਲਜ਼ ਦੀ ਟੀਮ ਹੈ, ਜਿਸ ਨੇ ਚਾਰ ਮੈਚਾਂ 'ਚ ਸਾਰੇ ਮੈਚ ਜਿੱਤੇ ਹਨ ਅਤੇ ਅੱਠ ਅੰਕਾਂ ਨਾਲ ਚੋਟੀ 'ਤੇ ਬਰਕਰਾਰ ਹੈ। ਹੁਣ ਰਾਜਸਥਾਨ ਦੀ ਟੀਮ ਟੂਰਨਾਮੈਂਟ ਦੀ ਇਕਲੌਤੀ ਟੀਮ ਹੈ ਜਿਸ ਨੇ ਹੁਣ ਤਕ ਇਕ ਵੀ ਮੈਚ ਨਹੀਂ ਹਾਰਿਆ ਹੈ।

(For more Punjabi news apart from Chennai Super Kings vs Kolkata Knight Riders match news, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement