Pakistan Super League 2025: ਜਾਣੋ ਹੁਣ ਪਾਕਿਸਤਾਨ ਸੁਪਰ ਲੀਗ 2025 ਦੇ ਬਾਕੀ ਮੈਚ ਕਿੱਥੇ ਖੇਡੇ ਜਾਣਗੇ
Published : May 9, 2025, 8:41 am IST
Updated : May 9, 2025, 8:42 am IST
SHARE ARTICLE
Pakistan Super League 2025 remaining matches shifted to UAE
Pakistan Super League 2025 remaining matches shifted to UAE

ਭਾਰਤ-ਪਾਕਿ ਤਣਾਅ ਦੌਰਾਨ ਲਿਆ ਗਿਆ ਵੱਡਾ ਫੈਸਲਾ

Pakistan Super League 2025 remaining matches shifted to UAE

ਪਾਕਿਸਤਾਨ ਸੁਪਰ ਲੀਗ (ਪੀਐਸਐਲ) ਦੇ 10ਵੇਂ ਐਡੀਸ਼ਨ ਦੇ ਬਾਕੀ ਅੱਠ ਮੈਚ ਹੁਣ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਖੇਡੇ ਜਾਣਗੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਕਾਰਨ, ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਇਹ ਮਹੱਤਵਪੂਰਨ ਫੈਸਲਾ ਲਿਆ ਹੈ। ਪੀਸੀਬੀ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ ਬਾਕੀ ਮੈਚਾਂ ਦੀਆਂ ਤਰੀਕਾਂ ਅਤੇ ਸਥਾਨਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।

ਕਰਾਚੀ ਕਿੰਗਜ਼ ਅਤੇ ਪੇਸ਼ਾਵਰ ਜ਼ਲਮੀ ਦਾ ਵੀਰਵਾਰ ਨੂੰ ਰਾਵਲਪਿੰਡੀ ਸਟੇਡੀਅਮ ਵਿੱਚ ਮੁਕਾਬਲਾ ਹੋਣਾ ਸੀ ਪਰ ਸਟੇਡੀਅਮ ਦੇ ਅੰਦਰ ਇੱਕ ਡਰੋਨ ਡਿੱਗਣ ਤੋਂ ਬਾਅਦ ਐਮਰਜੈਂਸੀ ਮੀਟਿੰਗ ਬੁਲਾਈ ਗਈ ਸੀ ਜਿਸ ਤੋਂ ਬਾਅਦ ਮੈਚ ਮੁਲਤਵੀ ਕਰ ਦਿੱਤਾ ਗਿਆ। ਇਸ ਮੀਟਿੰਗ ਵਿੱਚ ਪੀਸੀਬੀ ਚੇਅਰਮੈਨ ਮੋਹਸਿਨ ਨਕਵੀ ਅਤੇ ਲੀਗ ਵਿੱਚ ਸ਼ਾਮਲ ਵਿਦੇਸ਼ੀ ਖਿਡਾਰੀਆਂ ਵਿਚਕਾਰ ਚਰਚਾ ਹੋਈ, ਜਿਸ ਵਿੱਚ ਜ਼ਿਆਦਾਤਰ ਵਿਦੇਸ਼ੀ ਖਿਡਾਰੀਆਂ ਨੇ ਲੀਗ ਨੂੰ ਯੂਏਈ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੀਸੀਐਲ ਯੂਏਈ ਵਿੱਚ ਕਰਵਾਉਣਾ ਪਿਆ ਹੈ। ਇਹ ਲੀਗ 2016 ਵਿੱਚ ਯੂਏਈ ਵਿੱਚ ਸ਼ੁਰੂ ਹੋਈ ਸੀ ਅਤੇ ਪਹਿਲੇ ਦੋ ਸੀਜ਼ਨ ਉੱਥੇ ਖੇਡੇ ਗਏ ਸਨ। ਇਸ ਤੋਂ ਬਾਅਦ, 2021 ਵਿੱਚ, ਕੋਵਿਡ ਦੇ ਕਾਰਨ, ਕੁਝ ਮੈਚ ਯੂਏਈ ਵਿੱਚ ਵੀ ਕਰਵਾਏ ਗਏ ਸਨ। ਹੁਣ ਇੱਕ ਵਾਰ ਫਿਰ ਸੁਰੱਖਿਆ ਕਾਰਨਾਂ ਕਰ ਕੇ ਲੀਗ ਨੂੰ ਪਾਕਿਸਤਾਨ ਤੋਂ ਬਾਹਰ ਤਬਦੀਲ ਕਰ ਦਿੱਤਾ ਗਿਆ ਹੈ।

ਪੀਸੀਐਲ ਤੋਂ ਬਾਅਦ, ਪਾਕਿਸਤਾਨ ਨੇ 21 ਮਈ ਤੋਂ ਬੰਗਲਾਦੇਸ਼ ਵਿਰੁੱਧ ਘਰੇਲੂ ਟੀ-20 ਲੜੀ ਦੀ ਮੇਜ਼ਬਾਨੀ ਕਰਨੀ ਸੀ। ਪਹਿਲਾ ਮੈਚ 25 ਮਈ ਨੂੰ ਫੈਸਲਾਬਾਦ ਵਿੱਚ ਖੇਡਿਆ ਜਾਣਾ ਸੀ, ਪਰ ਹੁਣ ਲੀਗ ਸ਼ਡਿਊਲ ਵਿੱਚ ਬਦਲਾਅ ਕਾਰਨ ਇਹ ਲੜੀ ਵੀ ਪ੍ਰਭਾਵਿਤ ਹੋ ਸਕਦੀ ਹੈ। ਪੀਸੀਬੀ ਨੇ ਅਜੇ ਇਸ ਬਾਰੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ।

 

(For more news apart from Pakistan Super League 2025 remaining matches shifted to UAE News in Punjabi, stay tuned to Rozana Spokesman)

SHARE ARTICLE

ਏਜੰਸੀ

Advertisement

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM
Advertisement