ਜਿੱਤ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਮਹਿਲਾ ਟੀਮ
Published : Feb 10, 2019, 1:43 pm IST
Updated : Feb 10, 2019, 1:43 pm IST
SHARE ARTICLE
Indian Woman Cricket team
Indian Woman Cricket team

ਭਾਰਤੀ ਮਹਿਲਾ ਟੀਮ ਐਤਵਾਰ ਨੂੰ ਜਦ ਨਿਊਜ਼ੀਲੈਂਡ ਵਿਰੁਧ ਲੜੀ ਦੇ ਤੀਸਰੇ ਅਤੇ ਆਖ਼ਰੀ ਟੀ20 ਅੰਤਰਰਾਸ਼ਟਰੀ ਮੈਚ ਲਈ ਮੈਦਾਨ 'ਤੇ ਆਏਗੀ ਤਾਂ.....

ਹੈਮਿਲਟਨ : ਭਾਰਤੀ ਮਹਿਲਾ ਟੀਮ ਐਤਵਾਰ ਨੂੰ ਜਦ ਨਿਊਜ਼ੀਲੈਂਡ ਵਿਰੁਧ ਲੜੀ ਦੇ ਤੀਸਰੇ ਅਤੇ ਆਖ਼ਰੀ ਟੀ20 ਅੰਤਰਰਾਸ਼ਟਰੀ ਮੈਚ ਲਈ ਮੈਦਾਨ 'ਤੇ ਆਏਗੀ ਤਾਂ ਉਸਦੀ ਕੋਸ਼ਿਸ਼ ਦਿਲਾਸੇਵਾਲੀ ਜਿੱਤ ਪ੍ਰਾਪਤ ਕਰਕੇ ਆਤਮ-ਸਨਮਾਨ ਬਚਾਉਣ ਦੀ ਹੋਵੇਗੀ। ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਟੀਮ ਪਿਛਲੇ ਮੈਚ ਵਿਚ ਬੱਲੇਬਾਜ਼ੀ ਵਿਭਾਗ ਵਿਚ ਹੋਏ ਸੁਧਾਰ ਨੂੰ ਇਸ ਮੈਚ ਵਿਚ ਵੀ ਜਾਰੀ ਰੱਖੇਗੀ। ਇਕ ਦਿਨਾਂ ਮੈਚ ਲੜੀ 2-1 ਵਿਚ ਅਪਣੇ ਨਾਂ ਕਰਨ ਵਾਲੀ ਭਾਰਤੀ  ਟੀਮ ਤਿੰਨ ਮੈਚਾਂ ਦੀ ਟੀ20 ਲੜੀ ਵਿਚ ਲੈਅ ਬਰਕਰਾਰ ਨਹੀਂ ਰਖ ਸਕੀ ਅਤੇ ਸ਼ੁਰੂਆਤੀ ਦੋ ਮੈਚ ਗੁਆ ਕੇ ਲੜੀ ਵੀ  ਹਾਰ ਗਈ।

ਆਈਸੀਸੀ ਟੀ20 ਵਿਸ਼ਵ ਕੱਪ ਲਈ ਟੀਮ ਤਿਆਰ ਕਰਨ ਨੂੰ ਧਿਆਨ ਵਿਚ ਰਖਦੇ ਹੋਏ ਭਾਰਤ ਨੇ ਪਹਿਲੇ ਦੋ ਮੈਚਾਂ ਵਿਚ ਅਨੁਭਵੀ ਬੱਲੇਬਾਜ਼ ਮਿਤਾਲੀ ਰਾਜ ਨੂੰ ਮੌਕਾ ਨਹੀਂ ਦਿਤਾ। ਇਹ ਤਾਂ ਆਉਣ ਵਾਲੇ ਸਮੇਂ ਵਿਚ ਹੀ ਪਤਾ ਲਗੇਗਾ ਕਿ ਟੀਮ ਪ੍ਰਬੰਧਨ ਨੂੰ ਇਸ ਫ਼ੈਸਲੇ ਤੋਂ ਫ਼ਾਇਦਾ ਹੁੰਦਾ ਹੈ ਜਾਂ ਨਹੀਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement