
ਉਹਨਾਂ ਨੇ ਦੋ ਸਾਲ ਇਸ ਦੇ ਸਖ਼ਤ ਮਿਹਨਤ ਕੀਤੀ ਹੈ...
ਨਵੀਂ ਦਿੱਲੀ: ਬੰਗਲਾਦੇਸ਼ ਦੀ ਟੀਮ ਨੇ ਐਤਵਾਰ ਨੂੰ ਭਾਰਤ ਨੂੰ ਹਰਾ ਕੇ ਅੰਡਰ 19 ਵਰਲਡ ਕੱਪ ਤੇ ਕਬਜ਼ਾ ਕਰ ਲਿਆ। ਮੈਚ ਦੌਰਾਨ ਦੋਵੇਂ ਟੀਮਾਂ ਵਿਚ ਕਾਫੀ ਤਣਾਅ ਦੇਖਣ ਨੂੰ ਮਿਲਿਆ। ਪਰ ਇਸ ਤੋਂ ਬਾਅਦ ਹਾਲਾਤ ਵਿਗੜਦੇ ਨਜ਼ਰ ਆਏ। ਦਰਅਸਲ ਮੈਚ ਤੋਂ ਬਾਅਦ ਦੋਵਾਂ ਟੀਮਾਂ ਦੇ ਖਿਡਾਰੀਆਂ ਵਿਚ ਜ਼ੁਬਾਨੀ ਜੰਗ ਧੱਕਾ ਮੁੱਕੀ ਵਿਚ ਬਦਲ ਗਈ। ਬਾਅਦ ਵਿਚ ਬੰਗਲਾਦੇਸ਼ ਦੇ ਕਪਤਾਨ ਅਕਬਰ ਅਲੀ ਨੇ ਅਪਣੇ ਖਿਡਾਰੀਆਂ ਦੀ ਇਸ ਹਰਕਤ ਤੇ ਮੁਆਫ਼ੀ ਵੀ ਮੰਗ ਲਈ ਹੈ।
India and Bangladesh
ਕਿਹਾ ਜਾ ਰਿਹਾ ਹੈ ਕਿ ਆਈਸੀਸੀ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਮੈਚ ਤੋਂ ਬਾਅਦ ਭਾਰਤ ਨੇ ਕਪਤਾਨ ਪ੍ਰਿਅਮ ਗਰਗ ਨੇ ਕਿਹਾ ਕਿ ਬੰਗਲਾਦੇਸ਼ੀ ਖਿਡਾਰੀਆਂ ਦਾ ਕਾਫ਼ੀ ਗੰਦਾ ਵਰਤਾਓ ਸੀ। ਜਦੋਂ ਮੈਚ ਦੀ ਸ਼ੁਰੂਆਤ ਹੋਈ ਸੀ ਉਦੋਂ ਹੀ ਦੋਵਾਂ ਟੀਮਾਂ ਵਿਚ ਖਿਚਾਤਾਣੀ ਦੇਖਣ ਨੂੰ ਮਿਲੀ।
Incredible scenes as Bangladesh celebrate their first ever U19 World Cup title!!#U19CWC | #INDvBAN | #FutureStars pic.twitter.com/OI2PXU7Eqw
— Cricket World Cup (@cricketworldcup) February 9, 2020
ਖੇਡ ਦੇ ਦੂਜੇ ਓਵਰ ਵਿਚ ਹੀ ਤੰਜ਼ੀਮ ਹਸਨ ਸਾਕਿਬ ਦੀ ਥ੍ਰੋ ਤੇ ਦਿਵਿਅੰਸ਼ ਸਕਸੇਨਾ ਬਾਲ-ਬਾਲ ਬਚੇ। ਅਜਿਹਾ ਲਗ ਰਿਹਾ ਸੀ ਕਿ ਸਾਕਿਬ ਜਾਨ ਬੁੱਝ ਕੇ ਸਕਸੇਨਾ ਦੇ ਸਿਰ ਤੇ ਹਮਲਾ ਕਰਨਾ ਚਾਹੁੰਦੇ ਸਨ।
India and Bangladesh
ਇਸ ਤੋਂ ਇਲਾਵਾ ਭਾਰਤੀ ਬੱਲੇਬਾਜ਼ਾਂ ਨੂੰ ਆਉਟ ਹੋਣ ਤੇ ਬੰਗਲਾਦੇਸ਼ ਦੇ ਗੇਂਦਬਾਜ਼ ਲਗਾਤਾਰ ਇਕ ਦੂਜੇ ਨੂੰ ਇਸ਼ਾਰੇ ਵੀ ਕਰ ਰਹੇ ਸਨ। ਬੰਗਲਾਦੇਸ਼ ਦੇ ਖਿਡਾਰੀਆਂ ਵਿਚ ਲੜਾਈ ਦੀ ਭਾਵਨਾ ਸਾਫ਼ ਨਜ਼ਰ ਆ ਰਹੀ ਸੀ ਤੇ ਉਹ ਹਰ ਗੇਂਦ ਤੋਂ ਬਾਅਦ ਭਾਰਤੀ ਬੱਲੇਬਾਜ਼ ਨੂੰ ਕੁੱਝ ਨਾ ਕੁੱਝ ਲਗਾਤਾਰ ਕਹਿ ਰਹੇ ਸਨ। ਬੰਗਲਾਦੇਸ਼ ਦੇ ਜਿੱਤ ਦੇ ਕਰੀਬ ਪਹੁੰਚਣ ਤੋਂ ਬਾਅਦ ਵੀ ਇਸਲਾਮ ਨੂੰ ਕੈਮਰੇ ਦੇ ਸਾਹਮਣੇ ਟਿੱਪਣੀ ਕਰਦੇ ਦੇਖੇ ਗਏ।
India and Bangladesh
ਬੰਗਲਾਦੇਸ਼ ਦੇ ਕਪਤਾਨ ਅਕਬਰ ਅਲੀ ਨੇ ਅਪਣੀ ਟੀਮ ਦੇ ਖਿਡਾਰੀਆਂ ਦੁਆਰਾ ਪ੍ਰਦਰਸ਼ਿਤ ਲੜਾਈ ਵਾਲੇ ਹਾਲਾਤਾਂ ਤੇ ਅਫਸੋਸ ਜਤਾਉਂਦੇ ਹੋਏ ਕਿਹਾ ਕਿ ਜੋ ਹੋਇਆ ਉਹ ਬਹੁਤ ਹੀ ਮਾੜਾ ਸੀ। ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਬੰਗਲਾਦੇਸ਼ ਦੇ ਕਪਤਾਨ ਨੇ ਕਿਹਾ ਕਿ ਉਹਨਾਂ ਨੂੰ ਇਸ ਮੈਚ ਦਾ ਉਤਸ਼ਾਹ ਹੀ ਬਹੁਤ ਸੀ। ਪਰ ਮੈਚ ਤੋਂ ਬਾਅਦ ਜੋ ਹੋਇਆ ਉਸ ਦਾ ਉਹਨਾਂ ਨੂੰ ਬਹੁਤ ਦੁੱਖ ਹੈ।
India and Bangladesh
ਉਹਨਾਂ ਨੇ ਦੋ ਸਾਲ ਇਸ ਦੇ ਸਖ਼ਤ ਮਿਹਨਤ ਕੀਤੀ ਹੈ, ਇਸ ਲਈ ਇਹ ਇਸ ਦਾ ਨਤੀਜਾ ਹੈ। ਭਾਰਤੀ ਟੀਮ ਦਾ ਵਿਸ਼ਵ ਵਿਜੇਤਾ ਬਣਨ ਦਾ ਸੁਪਨਾ ਅੰਡਰ 19 ਵਿਸ਼ਵ ਕੱਪ ਦੇ ਫਾਈਨਲ ਵਿੱਚ ਪੰਜਵੀਂ ਵਾਰ ਟੁੱਟ ਗਿਆ। ਖ਼ਿਤਾਬੀ ਮੈਚ ਵਿਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਿਰਫ 177 ਦੌੜਾਂ ਬਣਾਈਆਂ।
ਇਸ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ ਨੇ ਡੱਕਵਰਥ-ਲੂਯਿਸ ਦੇ ਨਿਯਮ ਦੇ ਅਧਾਰ ਤੇ ਮੈਚ 3 ਵਿਕਟਾਂ ਨਾਲ ਜਿੱਤ ਲਿਆ। ਮੈਚ ਦੇ ਅੰਤ 'ਤੇ ਬਾਰਸ਼ ਦੇ ਕਾਰਨ ਬੰਗਲਾਦੇਸ਼ ਨੂੰ ਜਿੱਤ ਲਈ 170 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਉਸ ਨੇ 42.1 ਓਵਰਾਂ' ਚ ਹਾਸਲ ਕਰ ਲਿਆ। ਬੰਗਲਾਦੇਸ਼ ਦੀ ਟੀਮ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।