
ਪਿੱਚ ਸਪਿਨਰਾਂ ਦੇ ਅਨੁਕੂਲ ਹੋਵੇਗੀ ਅਤੇ ਕੁਲਦੀਪ ਯਾਦਵ ਟੀਮ ਵਿਚ ਥਾਂ ਬਣਾ ਸਕਦੈ
ਰਾਂਚੀ : ਭਾਰਤ ਪਹਿਲਾਂ ਹੀ ਲੜੀ ਜਿੱਤ ਚੁੱਕਾ ਹੈ ਜਿਸ ਨਾਲ ਸਨਿਚਰਵਾਰ ਤੋਂ ਇਥੇ ਸ਼ੁਰੂ ਹੋਣ ਵਾਲਾ ਤੀਜਾ ਟੈਸਟ ਮੈਚ ਰਸਮੀ ਲੱਗ ਰਿਹਾ ਹੈ ਪਰ ਇਸ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਮਹੱਤਵਪੂਰਨ ਅੰਕ ਦਾਅ 'ਤੇ ਲੱਗੇ ਹੋਣਗੇ ਅਤੇ ਇਸ ਲਈ ਵਿਰਾਟ ਕੋਹਲੀ ਦੀ ਟੀਮ ਦਖਣੀ ਅਫ਼ਰੀਕਾ ਵਿਰੁਧ ਇਸ ਆਖ਼ਰੀ ਮੈਚ ਵਿਚ ਵੀ ਕਿਸੀ ਤਰ੍ਹਾਂ ਦੀ ਕਸਰ ਨਹੀਂ ਛੱਡੇਗੀ। ਇਸ ਮੈਚ ਵਿਚ ਜਿੱਤ ਦਰਜ ਕਰਨ ਵਾਲੀ ਟੀਮ ਨੂੰ 40 ਅੰਕ ਮਿਲਣਗੇ। ਭਾਰਤ ਇਨ੍ਹਾਂ ਅੰਕਾਂ ਤੋਂ ਇਲਾਵਾ ਲੜੀ ਵਿਚ 3-0 ਨਾਲ ਹੂੰਝਾਫੇਰ ਕਰਨ ਦੇ ਉਦੇਸ਼ ਨਾਲ ਵੀ ਮੈਦਾਨ 'ਤੇ ਉਤਰੇਗਾ।
IND vs SA 3rd Test : Expect clean sweep by Team India
ਭਾਰਤ ਨੇ ਪਹਿਲੇ ਦੋ ਟੈਸਟ ਮੈਚਾਂ ਵਿਚ ਦਖਣੀ ਅਫ਼ਰੀਕਾ 'ਤੇ ਹਰ ਵਿਭਾਗ ਵਿਚ ਅਪਣਾ ਦਬਦਬਾ ਬਣਾਇਆ। ਉਸ ਨੇ ਵਿਸ਼ਾਖਾਪਟਨਮ ਵਿਚ 203 ਦੌੜਾਂ ਨਾਲ ਜਿੱਤ ਦਰਜ ਕੀਤੀ ਅਤੇ ਫਿਰ ਪੂਣੇ ਟੈਸਟ ਦੀ ਪਾਰੀ ਅਤੇ 137 ਦੌੜਾਂ ਨਾਲ ਜਿੱਤ ਦਰ ਕਰ ਕੇ ਫ਼ਰੀਡਮ ਟਰਾਫ਼ੀ ਫਿਰ ਤੋਂ ਹਾਸਲ ਕੀਤੀ। ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਦੇ ਹੁਣ ਚਾਰ ਮੈਚਾਂ ਵਿਚ 200 ਅੰਕ ਹਨ ਅਤੇ ਉਸ ਨੇ ਅਪਣੇ ਕਰੀਬੀ ਮੁਕਾਬਲੇਬਾਜ਼ ਨਿਊਜ਼ੀਲੈਂਡ ਅਤੇ ਸ੍ਰੀਲੰਕਾ 'ਤੇ 140 ਅੰਕਾਂ ਦੀ ਵੱਡੀ ਬੜਤ ਬਣਾ ਰੱਖੀ ਹੈ। ਕੋਹਲੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਆਖ਼ਰੀ ਟੈਸਟ ਮੈਚ ਵਿਚ ਵੀ ਕਾਫੀ ਕੁਝ ਦਾਅ 'ਤੇ ਲੱਗਿਆ ਹੈ ਅਤੇ ਉਸ ਦੀ ਟੀਮ ਕਿਸੀ ਤਰ੍ਹਾਂ ਨਾਲ ਢਿੱਲ ਨਹੀਂ ਵਰਤੇਗੀ।
IND vs SA 3rd Test : Expect clean sweep by Team India
ਭਾਰਤ ਦਾ ਇਸ ਲੜੀ ਵਿਚ ਹੁਣ ਤਕ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਹੈ। ਦਖਣੀ ਅਫ਼ਰੀਕਾ ਨੇ ਪਿਛਲੀ ਵਾਰ ਜਦੋਂ ਭਾਰਤ ਦਾ ਦੌਰਾ ਕੀਤਾ ਸੀ ਤਾਂ ਸਪਿਨਰਾਂ ਨੇ ਉਸ ਦਾ ਜੀਣਾ ਮੁਹਾਲ ਕਰ ਦਿਤਾ ਸੀ ਪਰ ਇਸ ਵਾਰ ਤੇਜ਼ ਗੇਂਦਬਾਜ਼ ਅਤੇ ਸਪਿਨਰ ਦੋਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਦਖਣੀ ਅਫ਼ਰੀਕੀ ਕਪਤਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਰਾਂਚੀ ਦੀ ਪਿੱਚ ਸਪਿਨਰਾਂ ਦੇ ਅਨੁਕੂਲ ਹੋਵੇਗੀ ਅਤੇ ਅਜਿਹੇ ਵਿਚ ਕੁਲਦੀਪ ਯਾਦਵ ਦੇ ਰੂਪ ਵਿਚ ਤੀਜਾ ਸਪਿਨਰ ਵੀ ਭਾਰਤੀ ਟੀਮ ਵਿਚ ਥਾਂ ਬਣਾ ਸਕਦਾ ਹੈ।
IND vs SA 3rd Test : Expect clean sweep by Team India
ਏਡਨ ਮਾਰਕਰਾਮ ਦੇ ਜ਼ਖ਼ਮੀ ਹੋਣ ਨਾਲ ਦਖਣੀ ਅਫ਼ਰੀਕਾ ਦੀਆਂ ਪ੍ਰੇਸ਼ਾਨੀਆਂ ਵੱਧੀਆਂ ਹਨ। ਉਸ ਦੇ ਸੀਨੀਅਰ ਸਪਿਨਰ ਕੇਸ਼ਵ ਮਹਾਰਾਜ ਵੀ ਇਸ ਮੈਚ ਵਿਚ ਨਹੀਂ ਖੇਡ ਸਕਣਗੇ ਅਤੇ ਅਜਿਹੇ ਵਿਚ ਭਾਰਤੀ ਬੱਲੇਬਾਜ਼ਾਂ ਨੂੰ ਰੋਕਣਾ ਮੁਸ਼ਕਲ ਹੋਵੇਗਾ।