
ਭਾਰਤ ਇੰਗਲੈਂਡ ਦੀ ਟੈਸਟ ਸੀਰੀਜ ਖਤਮ ਹੋ ਗਈ ਹੈ...
ਨਵੀਂ ਦਿੱਲੀ: ਭਾਰਤ ਇੰਗਲੈਂਡ ਦੀ ਟੈਸਟ ਸੀਰੀਜ ਖਤਮ ਹੋ ਗਈ ਹੈ, ਹੁਣ ਵਾਰੀ ਟੀ-20 ਸੀਰੀਜ ਦੀ ਹੈ। ਹੁਣ ਤੱਕ ਪਲੇਇੰਗ ਇਲੈਵਨ ਨੂੰ ਲੈ ਕੇ ਸਵਾਲ ਬਣਿਆ ਹੋਇਆ ਸੀ ਕਿ ਕਿਸਨੂੰ ਮੌਕਾ ਮਿਲੇਗਾ ਪਰ ਹੁਣ ਤਿੰਨ ਖਿਡਾਰੀਆਂ ਦਾ ਖੇਡਣਾ ਹੀ ਮੁਸ਼ਕਿਲ ਦਿਖ ਰਿਹਾ ਹੈ। ਰਿਪੋਰਟਸ ਅਨੁਸਾਰ ਟੀ ਨਟਾਰਜਨ ਦਾ ਖੇਡਣਾ ਟੀ-20 ਵਨਡੇ ਸੀਰੀਜ ਵਿੱਚ ਸਵਾਲਾਂ ਦੇ ਘਰੇ ਵਿੱਚ ਬਣਿਆ ਹੋਇਆ ਹੈ।
T Natrajan
ਦੂਜੇ ਸਪਿਨ ਗੇਂਦਬਾਜ ਵਰੁਣ ਚੱਕਰਵਰਤੀ ਰਾਹੁਲ ਤੇਵਤੀਆ ਆਪਣੇ ਫਿਟਨੇਟ ਟੈਸਟ ਫੇਲ ਹੋ ਗਏ ਹਨ। ਹੁਣ ਮੰਨਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਹੀ ਖਿਡਾਰੀ ਆਉਣ ਵਾਲੀ ਸੀਰੀਜ ਵਿਚ ਨਹੀਂ ਖੇਡ ਸਕਣਗੇ। ਟੀ ਨਟਰਾਜਨ ਲਈ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਮੋਢੇ ਅਤੇ ਗੋਡੇ ਉਤੇ ਸੱਟ ਲੱਗੀ ਹੋਈ ਹੈ, ਉਹ ਬੈਂਗਲੋਰ ਦੀ ਨੈਸ਼ਨਲ ਕ੍ਰਿਕੇਟ ਅਕਾਦਮੀ ਵਿੱਚ ਰਿਹੈਬ ਵਿੱਚ ਹੈ, ਹਾਲਾਂਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ ਇਹ ਦੱਸਿਆ ਨਹੀਂ ਗਿਆ ਹੈ।
Rahul Tevtia
ਐਨਸੀਏ ਵੱਲੋਂ ਬਿਆਨ ਜਾਰੀ ਹੋਇਆ ਹੈ ਕਿ ਨਟਰਾਜਨ ਨੂੰ ਪੂਰੀ ਤਰ੍ਹਾਂ ਤੋਂ ਸੀਰੀਜ ਤੋਂ ਬਾਹਰ ਨਹੀਂ ਕੀਤਾ ਹੈ ਪਰ ਮੋਢੇ ਤੇ ਗੋਡੇ ਦੀ ਸੱਟ ਨੂੰ ਲੈ ਕੇ ਟੀ-20 ਤੋਂ ਉਹ ਬਾਹਰ ਹੋ ਸਕਦੇ ਹਨ। ਨਟਰਾਜਨ ਨੂੰ ਆਸਟਰੇਲੀਆ ਦੌਰੇ ਲਈ ਮੌਕਾ ਦਿੱਤਾ ਗਿਆ ਸੀ ਉਨ੍ਹਾਂ ਨੇ ਉੱਥੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਨਟਰਾਜਨ ਨੂੰ ਯਾਰਕਰ ਕਿੰਗ ਕਿਹਾ ਜਾਂਦਾ ਹੈ ਉਨ੍ਹਾਂ ਨੇ ਆਸਟਰੇਲੀਆ ਦੇ ਖਿਲਾਫ ਤਿੰਨ ਟੀ-20 ਮੈਚਾਂ ਵਿੱਚ ਛੇ ਵਿਕਟਾਂ ਆਪਣੇ ਨਾਮ ਕੀਤੀਆਂ ਸਨ।
Varun Chakervarthy
ਦੂਜੇ ਪਾਸੇ ਵਰੁਣ ਚੱਕਰਵਰਤੀ ਨੂੰ ਆਸਟਰੇਲੀਆ ਦੇ ਖਿਲਾਫ ਪਿਛਲੇ ਸਾਲ ਡੇਬੀਊ ਕਰਨ ਦਾ ਮੌਕਾ ਮਿਲਿਆ ਸੀ ਪਰ ਸੱਟ ਦੇ ਕਾਰਨ ਉਨ੍ਹਾਂ ਦਾ ਨਾਮ ਵਾਪਸ ਲਿਆ ਗਿਆ ਜਦਕਿ ਰਾਜਸਥਾਨ ਰਾਇਲਸ ਦੇ ਆਲਰਾਉਂਡਰ ਰਾਹੁਲ ਤੇਵਤੀਆ ਫਿਟਨੇਸ ਟੈਸਟ ਵਿੱਚ ਫੇਲ ਹੋ ਗਏ ਉਨ੍ਹਾਂ ਦਾ ਖੇਡਣਾ ਵੀ ਮੁਸ਼ਕਲ ਹੈ।
T20 Match
ਟੀ-20 ਲਈ ਟੀਮ ਇੰਡੀਆ:- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਕੇਐਲ ਰਾਹੁਲ, ਸ਼ਿਖਰ ਧਵਨ, ਸ਼ਰੇਇਸ ਅੱਯਰ, ਸੂਰੀਆ ਕੁਮਾਰ ਯਾਦਵ, ਹਾਰਦਿਕ ਪਾਂਡੇ, ਰਿਸ਼ਭ ਪੰਤ, ਇਸ਼ਾਨ ਕਿਸ਼ਨ, ਯੁਜਵੇਂਦਰਾ ਚਹਿਲ, ਵਰੁਣ ਚੱਕਰਵਰਤੀ, ਅਕਸ਼ਰ ਪਟੇਲ, ਵਾਸ਼ੀਂਗਟਨ ਸੁੰਦਰ, ਰਾਹੁਲ ਤੇਵਤੀਆ, ਟੀ ਨਟਰਾਜਨ, ਭੁਵਨੇਸ਼ਵਰ ਕੁਮਾਰ, ਦੀਵਾ ਚਾਹਰ, ਨਵਦੀਪ ਸੈਨੀ, ਸ਼ਾਰਦੁਲ ਠਾਕੁਰ
ਪੰਜ ਟੀ-20 ਮੈਚਾਂ ਦੀ ਸੀਰੀਜ
ਪਹਿਲਾ ਟੀ-20 : 12 ਮਾਰਚ ਨੂੰ ਅਹਿਮਦਾਬਾਦ ਵਿੱਚ
ਦੂਜਾ ਟੀ-20 : 14 ਮਾਰਚ ਨੂੰ ਅਹਿਮਦਾਬਾਦ ਵਿੱਚ
ਤੀਜਾ ਟੀ-20 : 16 ਮਾਰਚ ਨੂੰ ਅਹਿਮਦਾਬਾਦ ਵਿੱਚ
ਚੌਥਾ ਟੀ-20 : 18 ਮਾਰਚ ਨੂੰ ਅਹਿਮਦਾਬਾਦ ਵਿੱਚ
ਪੰਜਵਾਂ ਟੀ-20 : 20 ਮਾਰਚ ਨੂੰ ਅਹਿਮਦਾਬਾਦ ਵਿੱਚ