
ਸ਼ੋਇਬ ਅਖ਼ਤਰ ਨੇ ਹੈਲੋ ਐਪ 'ਤੇ ਪ੍ਰਸ਼ੰਸਕਾਂ ਨਾਲ ਲਾਈਵ ਗੱਲਬਾਤ ਕੀਤੀ
ਨਵੀਂ ਦਿੱਲੀ - ਪਾਕਿਸਤਾਨ ਦੇ ਦਿੱਗਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਦੀ ਸਥਿਤੀ ਖ਼ਰਾਬ ਹੋ ਗਈ ਹੈ। ਸ਼ੋਇਬ ਅਖ਼ਰ ਨੇ ਕਿਹਾ ਕਿ ਉਹਨਾਂ ਨੂੰ ਇਸ ਸਾਲ ਆਈਪੀਐਲ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਦੱਸ ਦਈਏ ਕਿ ਇਸ ਭਿਆਨਕ ਮਹਾਂਮਾਰੀ ਦੇ ਫੈਲਣ ਦੇ ਮੱਦੇਨਜ਼ਰ, ਪੂਰੀ ਦੁਨੀਆ ਵਿਚ ਖੇਡ ਪ੍ਰੋਗਰਾਮਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਜਾਂ ਮੁਲਤਵੀ ਕਰ ਦਿੱਤਾ ਗਿਆ।
T 20 World Cup
ਟੀ 20 ਵਰਲਡ ਕੱਪ ਮੁਲਤਵੀ ਹੋਵੇਗਾ
ਸ਼ੋਇਬ ਅਖਤਰ ਨੇ ਨਾ ਸਿਰਫ਼ ਆਈਪੀਐਲ ਬਾਰੇ, ਬਲਕਿ ਟੀ -20 ਵਿਸ਼ਵ ਕੱਪ ਬਾਰੇ ਕਿਹਾ, ਇਸ ਟੂਰਨਾਮੈਂਟ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਸ਼ੋਇਬ ਅਖ਼ਤਰ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਦੁਨੀਆ ਨੂੰ ਪੂਰੀ ਤਰ੍ਹਾਂ ਆਪਣੀ ਪਕੜ ਵਿਚ ਕਰ ਲਿਆ ਹੈ ਜਿਸ ਨਾਲ ਨਜਿੱਠਣਾ ਆਸਾਨ ਨਹੀਂ ਹੈ। ਹੁਣ ਤੱਕ ਕੋਈ ਟੀਕਾ ਤਿਆਰ ਨਹੀਂ ਕੀਤਾ ਗਿਆ ਹੈ ਅਤੇ ਵਿਸ਼ਵ ਦੇ ਕਈ ਦੇਸ਼ਾਂ ਨੇ ਯਾਤਰਾ ਕਰਨ 'ਤੇ ਪਾਬੰਦੀ ਲਗਾਈ ਹੈ।
IPL 2020
ਆਈਪੀਐਲ ਸੰਭਵ ਨਹੀਂ
ਸ਼ੋਇਬ ਅਖ਼ਤਰ ਨੇ ਹੈਲੋ ਐਪ 'ਤੇ ਪ੍ਰਸ਼ੰਸਕਾਂ ਨਾਲ ਲਾਈਵ ਗੱਲਬਾਤ ਦੌਰਾਨ ਕਿਹਾ,' ਮੈਨੂੰ ਨਹੀਂ ਲੱਗਦਾ ਕਿ ਇਸ ਸਾਲ ਆਈਪੀਐਲ ਸੰਭਵ ਹੈ। ਇੱਥੋਂ ਤੱਕ ਕਿ ਆਸਟਰੇਲੀਆ ਵਿਚ ਟੀ -20 ਵਿਸ਼ਵ ਕੱਪ ਵੀ ਮੁਲਤਵੀ ਕੀਤਾ ਜਾ ਸਕਦਾ ਹੈ। ਸ਼ੋਇਬ ਅਖ਼ਤਰ ਨੇ ਹਾਲਾਂਕਿ ਇਕ ਚੰਗੀ ਗੱਲ ਦੱਸੀ ਕਿ ਪੂਰੀ ਦੁਨੀਆ ਦੇ ਖਿਡਾਰੀਆਂ ਨੂੰ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਵਾਧੂ ਸਮਾਂ ਮਿਲ ਗਿਆ ਹੈ,
Shoaib Akhtar
ਤਾਂ ਜੋ ਉਹ ਕ੍ਰਿਕਟ ਵਿਚ ਮਜ਼ਬੂਤ ਢੰਗ ਨਾਲ ਵਾਪਸੀ ਕਰ ਸਕਣ। ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਲੜੀ ਦੇ ਸੰਬੰਧ ਵਿਚ ਅਖ਼ਤਰ ਨੇ ਕਿਹਾ ਕਿ ਇਹ ਸਮਾਂ ਹੈ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਸੁਧਾਰ ਲਿਆਉਣ ਦਾ। ਅਸੀਂ ਖੇਡਾਂ ਰਾਹੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੰਗਾ ਰਿਸ਼ਤਾ ਕਾਇਮ ਕਰ ਸਕਦੇ ਹਾਂ।