IPL 2024: ਮੁੱਲਾਂਪੁਰ ਸਟੇਡੀਅਮ ’ਚ ਆਹਮੋ-ਸਾਹਮਣੇ ਹੋਣਗੇ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ; ਟਿਕਟਾਂ ਦੀ ਵਿਕਰੀ ਸ਼ੁਰੂ
Published : Mar 10, 2024, 2:27 pm IST
Updated : Mar 10, 2024, 2:28 pm IST
SHARE ARTICLE
Punjab Kings VS Delhi Capitals IPL 2024 Match in Mullanpur Stadium
Punjab Kings VS Delhi Capitals IPL 2024 Match in Mullanpur Stadium

ਮੈਚ ਲਈ 15 ਮਾਰਚ ਤੋਂ ਮੁੱਲਾਂਪੁਰ 'ਚ ਅਭਿਆਸ ਸ਼ੁਰੂ ਕਰੇਗੀ ਪੰਜਾਬ ਕਿੰਗਜ਼ ਦੀ ਟੀਮ

IPL 2024: ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ 23 ਮਾਰਚ ਨੂੰ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿਚ ਆਈਪੀਐਲ ਮੈਚ ਖੇਡਿਆ ਜਾਵੇਗਾ। ਜਿਥੇ ਮੈਚ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਉਥੇ ਹੀ ਟਿਕਟਾਂ ਦੀ ਆਨਲਾਈਨ ਵਿਕਰੀ ਵੀ ਸ਼ੁਰੂ ਹੋ ਗਈ ਹੈ। ਮੈਚ ਨੂੰ ਲੈ ਕੇ ਕ੍ਰਿਕਟ ਪ੍ਰੇਮੀਆਂ 'ਚ ਭਾਰੀ ਉਤਸ਼ਾਹ ਹੈ।

ਟਿਕਟਾਂ ਦੀਆਂ ਕੀਮਤਾਂ ਦਾ ਐਲਾਨ ਪੰਜਾਬ ਕਿੰਗਜ਼ ਫਰੈਂਚਾਇਜ਼ੀ ਵਲੋਂ ਵੀ ਕੀਤਾ ਗਿਆ ਹੈ। ਟਿਕਟਾਂ ਲਈ ਆਨਲਾਈਨ ਮੁਫ਼ਤ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕ੍ਰਿਕਟ ਪ੍ਰੇਮੀਆਂ ਨੂੰ ਫ੍ਰੈਂਚਾਇਜ਼ੀ ਵਲੋਂ ਆਮ ਕੀਮਤ ਨਾਲੋਂ ਸਸਤੇ ਰੇਟ 'ਤੇ ਟਿਕਟਾਂ ਦਿਤੀਆਂ ਜਾ ਰਹੀਆਂ ਹਨ।

ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਮੁੱਲਾਂਪੁਰ ਸਟੇਡੀਅਮ ਵਿਚ ਆਈਪੀਐਲ ਮੈਚ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਇਸ ਮੈਚ ਲਈ ਪੰਜਾਬ ਕਿੰਗਜ਼ ਦੀ ਟੀਮ 15 ਮਾਰਚ ਤੋਂ ਮੁੱਲਾਂਪੁਰ 'ਚ ਅਭਿਆਸ ਸ਼ੁਰੂ ਕਰੇਗੀ, ਜਦਕਿ ਦਿੱਲੀ ਕੈਪੀਟਲਜ਼ ਦੀ ਟੀਮ ਮੈਚ ਤੋਂ 2 ਦਿਨ ਪਹਿਲਾਂ ਸ਼ਹਿਰ ਪਹੁੰਚ ਜਾਵੇਗੀ।

ਪੰਜਾਬ ਕਿੰਗਜ਼ ਫ੍ਰੈਂਚਾਈਜ਼ੀ ਦੇ ਅਨੁਸਾਰ, ਦੋ ਬਲਾਕਾਂ ਦੀ ਮੁਫਤ ਰਜਿਸਟ੍ਰੇਸ਼ਨ ਲਈ ਟਿਕਟਾਂ ਖਤਮ ਹੋ ਗਈਆਂ ਹਨ। ਜੇਕਰ ਕੋਈ ਇਨ੍ਹਾਂ ਦੋਵਾਂ ਬਲਾਕਾਂ ਲਈ ਟਿਕਟਾਂ ਖਰੀਦਣਾ ਚਾਹੁੰਦਾ ਹੈ ਤਾਂ ਉਸ ਨੂੰ ਆਮ ਕੀਮਤ 'ਤੇ ਹੀ ਟਿਕਟ ਮਿਲੇਗੀ। ਈਸਟ ਟੈਰੇਸ ਅਤੇ ਵੈਸਟ ਅੱਪਰ ਬਲਾਕ ਲਈ ਪ੍ਰੀ-ਰਜਿਸਟ੍ਰੇਸ਼ਨ ਟਿਕਟਾਂ ਖਤਮ ਹੋ ਗਈਆਂ ਹਨ।

ਮੁੱਲਾਂਪੁਰ ਵਿਚ ਮਹਾਰਾਜਾ ਯਾਦਵਿੰਦਰਾ ਕ੍ਰਿਕਟ ਸਟੇਡੀਅਮ ਦੇ ਨਿਰਮਾਣ ਤੋਂ ਬਾਅਦ ਇਥੇ ਪਹਿਲਾ ਮੈਚ ਖੇਡਿਆ ਜਾਵੇਗਾ। 38.20 ਏਕੜ ਵਿਚ ਬਣੇ ਇਸ ਸਟੇਡੀਅਮ ਵਿਚ 34 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਹ ਸਟੇਡੀਅਮ ਮੁਹਾਲੀ ਦੇ ਆਈਐਸ ਬਿੰਦਰਾ ਪੀਸੀਏ ਸਟੇਡੀਅਮ ਤੋਂ 3 ਗੁਣਾ ਵੱਡਾ ਹੈ ਜਿਸ ਦੀ ਸਮਰੱਥਾ ਲਗਭਗ 24 ਹਜ਼ਾਰ ਦਰਸ਼ਕਾਂ ਦੀ ਹੈ। ਕ੍ਰਿਕਟ ਪ੍ਰੇਮੀ ਮੁੱਲਾਂਪੁਰ ਦੇ ਸਟੇਡੀਅਮ 'ਚ ਸੰਤਰੀ, ਨੀਲੇ ਅਤੇ ਸੁਨਹਿਰੀ ਰੰਗ ਦੀਆਂ ਸੀਟਾਂ 'ਤੇ ਬੈਠ ਕੇ ਮੈਚ ਦੇਖ ਸਕਣਗੇ।

ਇਹ ਸਟੇਡੀਅਮ ਆਧੁਨਿਕ ਹੈਰਿੰਗਬੋਨ ਡਰੇਨੇਜ ਸਿਸਟਮ ਨਾਲ ਲੈਸ ਹੈ। ਇਹ ਨਵੀਨਤਾਕਾਰੀ ਪ੍ਰਣਾਲੀ ਮੀਂਹ ਤੋਂ ਬਾਅਦ ਸਿਰਫ 30 ਮਿੰਟਾਂ ਦੇ ਅੰਦਰ ਖੇਡ ਦੇ ਮੈਦਾਨ ਦੀ ਸਤ੍ਹਾ ਤੋਂ ਪਾਣੀ ਨੂੰ ਤੇਜ਼ੀ ਨਾਲ ਹਟਾਉਣ ਨੂੰ ਯਕੀਨੀ ਬਣਾਉਂਦੀ ਹੈ। ਇਸ ਤੋਂ ਇਲਾਵਾ ਰਵਾਇਤੀ ਮਿੱਟੀ ਦੇ ਉਲਟ ਇਹ ਸਟੇਡੀਅਮ ਰੇਤ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਇਥੇ ਅੰਤਰਰਾਸ਼ਟਰੀ ਪੱਧਰ ਦੇ ਦੋ ਡਰੈਸਿੰਗ ਰੂਮ ਹਨ, ਜੋ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਇਸ ਤੋਂ ਇਲਾਵਾ ਇਥੇ ਇਕ ਜਿਮਨੇਜ਼ੀਅਮ ਵੀ ਹੈ।

(For more Punjabi news apart from Punjab Kings VS Delhi Capitals IPL 2024 Match in Mullanpur Stadium, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement