
ਭਾਰਤੀ ਭਾਰ ਤੋਲਨ ਟੀਮ 5 ਸੋਨੇ ਦੇ, ਦੋ ਚਾਂਦੀ ਦੇ ਅਤੇ ਦੋ ਤਾਂਬੇ ਦੇ ਤਮਗੇ ਲੈ ਕੇ ਬੁਧਵਾਰ ਨੂੰ ਗੋਲਡ ਕੋਸਟ ਤੋਂ ਅਪਣੇ ਦੇਸ਼ ਪਰਤੇਗੀ।
ਭਾਰਤੀ ਭਾਰ ਤੋਲਨ ਟੀਮ 5 ਸੋਨੇ ਦੇ, ਦੋ ਚਾਂਦੀ ਦੇ ਅਤੇ ਦੋ ਤਾਂਬੇ ਦੇ ਤਮਗੇ ਲੈ ਕੇ ਬੁਧਵਾਰ ਨੂੰ ਗੋਲਡ ਕੋਸਟ ਤੋਂ ਅਪਣੇ ਦੇਸ਼ ਪਰਤੇਗੀ। ਇਸ ਖੇਡ ਵਿਚ ਭਾਰਤ ਤਮਗਾ ਸਾਰਣੀ ਵਿਚ ਅਵਲ ਰਿਹਾ। ਖੇਡਾਂ ਦੌਰਾਨ ਪੂਰਾ ਸਮਾਂ ਫਿਜ਼ੀਉ ਨਾਲ ਨਾ ਹੋਣ ਦੇ ਬਾਵਜੂਦ ਭਾਰਤੀ ਭਾਰ ਤੋਲਕਾਂ ਦਾ ਇਹ ਪ੍ਰਦਰਸ਼ਨ ਵਧੀਆ ਹੈ। ਅਭਿਆਸ ਸਤਰ ਦੌਰਾਨ ਹਰ ਭਾਰ ਤੋਲਕ ਕੋਲ ਕੋਚ ਨਹੀਂ ਸੀ ਕਿਉਂਕਿ ਨਾਲ ਆਏ ਕੋਚ ਨਿਤ ਮੁਕਾਬਲੇ ਵਾਲੀ ਥਾਂ 'ਤੇ ਰਹਿੰਦੇ ਸਨ। Commonwealth 2018 India weightlifters 5 golds successਹਰ ਸਾਲ 500 ਤੋਂ ਜ਼ਿਆਦਾ ਡੋਪ ਟੈਸਟ, ਵਿਸ਼ੇਸ਼ ਖ਼ੁਰਾਕ ਅਤੇ ਜਰਮਨੀ ਤੋਂ ਆਈ ਪੌਸ਼ਟਿਕ ਖ਼ੁਰਾਕ 21ਵੇਂ ਰਾਸ਼ਟਰਮੰਡਲ ਖੇਡਾਂ ਵਿਚ 5 ਸੋਨ ਤਮਗੇ ਜਿੱਤਣ ਵਾਲੇ ਭਾਰਤੀ ਵੇਟ ਲਿਫ਼ਟਰਾਂ ਦੀ ਸਫ਼ਲਤਾ ਦਾ ਰਾਜ ਹੈ।
Commonwealth 2018 India weightlifters 5 golds successਭਾਰਤ ਦੇ ਰਾਸ਼ਟਰੀ ਕੋਚ ਵਿਜੈ ਸ਼ਰਮਾ ਨੇ ਕਿਹਾ, ‘ਇਸ ਪ੍ਰਦਰਸ਼ਨ ਪਿਛੇ ਪਿਛਲੇ ਚਾਰ ਸਾਲ ਦੀ ਮਿਹਨਤ ਹੈ। ਅਸੀਂ ਸਿਖਲਾਈ ਦੇ ਤਰੀਕਿਆਂ 'ਚ ਬਦਲਾਅ ਕੀਤੇ ਅਤੇ ਖਿਡਾਰੀਆਂ ਦੇ ਖਾਣੇ ਵਿਚ ਵੀ।’
Commonwealth 2018 India weightlifters 5 golds successਭਾਰਤ ਲਈ ਮੀਰਾਬਾਈ ਚਾਨੂ (48 ਕਿਲੋ), ਸੰਜੀਦਾ ਚਾਨੂ (53 ਕਿਲੋ), ਸਤੀਸ਼ ਸ਼ਿਵਾਲਿੰਗਮ (77 ਕਿਲੋ), ਆਰ ਵੇਂਕਟ ਰਾਹੁਲ (85 ਕਿਲੋ) ਅਤੇ ਪੂਨਮ ਯਾਦਵ (69 ਕਿਲੋ) ਨੇ ਸੋਨ ਤਮਗੇ 'ਤੇ ਕਬਜਾ ਕੀਤਾ, ਜਦੋਂ ਕਿ ਪੀ. ਗੁਰੁਰਾਜਾ (56 ਕਿਲੋ) ਅਤੇ ਪ੍ਰਦੀਪ ਸਿੰਘ (105 ਕਿਲੋ) ਨੂੰ ਚਾਂਦੀ ਦੇ ਤਮਗੇ ਮਿਲੇ। ਵਿਕਾਸ ਠਾਕੁਰ (94 ਕਿਲੋ) ਅਤੇ ਦੀਵਾ ਲਾਠੇਰ (69 ਕਿਲੋ) ਨੇ ਤਾਂਬੇ ਦੇ ਤਮਗੇ ਜਿੱਤੇ।
Commonwealth 2018 India weightlifters 5 golds successਸ਼ਰਮਾ ਨੇ ਕਿਹਾ,‘ਇਨ੍ਹਾਂ ਬੱਚਿਆਂ ਨੇ ਪਿਛਲੇ ਚਾਰ ਸਾਲਾਂ ਵਿਚ ਨੈਸ਼ਨਲ ਕੈਂਪ ਤੋਂ 10-12 ਦਿਨਾਂ ਤੋਂ ਜ਼ਿਆਦਾ ਦੀ ਛੁੱਟੀ ਨਹੀਂ ਲਈ। ਕੋਚ ਨੇ ਇਹ ਵੀ ਕਿਹਾ ਕਿ ਡੋਪਿੰਗ ਤੋਂ ਨਿਬੜਨ ਲਈ ਵੀ ਕੜੇ ਕਦਮ ਚੁਕੇ ਗਏ। ਉਨ੍ਹਾਂ ਕਿਹਾ, ‘ਅਸੀਂ ਨੈਸ਼ਨਲ ਡੋਪਿੰਗ ਰੋਕੂ ਏਜੰਸੀ ਦੀ ਮਦਦ ਨਾਲ ਹਰ ਸਾਲ 500 ਤੋਂ ਜ਼ਿਆਦਾ ਡੋਪ ਟੈਸਟ ਕੀਤੇ, ਤੁਸੀਂ ਰਿਕਾਰਡ ਵੇਖ ਸਕਦੇ ਹੋ। ਅਸੀਂ ਡੋਪਿੰਗ ਨੂੰ ਲੈ ਕੇ ਖਿਡਾਰੀਆਂ ਦੇ ਮਨ ਵਿਚ ਡਰ ਪੈਦਾ ਕੀਤਾ।’
Commonwealth 2018 India weightlifters 5 golds successਉਨ੍ਹਾਂ ਕਿਹਾ, ‘ਖਿਡਾਰੀ ਧੋਖਾ ਕਿਉਂ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਖ਼ੁਰਾਕ ਚੰਗੀ ਨਹੀਂ ਹੁੰਦੀ। ਅਸੀਂ ਉਨ੍ਹਾਂ ਦੀ ਖ਼ੁਰਾਕ ਦਾ ਪੂਰਾ ਧਿਆਨ ਰਖਿਆ।’ ਭਾਰਤੀਆਂ ਦਾ ਪ੍ਰਦਰਸ਼ਨ ਭਾਵੇਂ ਹੀ ਰਾਸ਼ਟਰਮੰਡਲ ਖੇਡਾਂ ਵਿਚ ਯਾਦਗਾਰ ਰਿਹਾ। ਸ਼ਰਮਾ ਨੇ ਕਿਹਾ, ‘ਅਸੀਂ 105 ਕਿਲੋ ਵਿਚ ਵੀ ਪਦਕ ਜਿੱਤ ਸਕਦੇ ਸੀ ਪਰ ਗੁਰਦੀਪ ਸਿੰਘ ਦੀ ਕਮਰ ਵਿਚ ਤਕਲੀਫ਼ ਸੀ। ਅਸੀਂ ਅਧਿਕਾਰੀਆਂ ਨੂੰ ਲਿਖਿਆ ਹੈ ਕਿ ਭਵਿੱਖ ਵਿਚ ਅਜਿਹਾ ਨਹੀਂ ਹੋਣਾ ਚਾਹੀਦਾ, ਉਮੀਦ ਹੈ ਕਿ ਇਸ ਪ੍ਰਦਰਸ਼ਨ ਤੋਂ ਬਾਅਦ ਸਾਡੀ ਸੁਣੀ ਜਾਵੇਗੀ।’