ਹਰਭਜਨ ਸਿੰਘ ਨੇ ਦੱਸੀ ਗਿਲਕ੍ਰਿਸਟ ਦੀ ਇਹ ਗੱਲ, ਕਿਹਾ ਇਸ ਤੋਂ ਵੱਡੀ ਸ਼ਰਮਿੰਦਗੀ ਨਹੀਂ ਹੋ ਸਕਦੀ
Published : May 10, 2020, 11:28 am IST
Updated : May 10, 2020, 11:28 am IST
SHARE ARTICLE
Photo
Photo

ਆਸਟ੍ਰੇਲੀਆ ਦੇ ਮਹਾਨ ਦਿਗਜ਼ ਕ੍ਰਿਕਟਰ ਐਡਮ ਗਿਲਕ੍ਰਿਸਟ ਬੱਲੇਬਾਜ਼ ਹੋਣ ਦੇ ਨਾਲ-ਨਾਲ ਇਕ ਵਧੀਆ ਵਿਕਟਕੀਪਰ ਵੀ ਹਨ। ਉਸ ਨੇ ਆਪਣੀ ਟੀਮ ਲਈ 287 ਵਨਡੇ ਮੈਡ ਖੇਡੇ ਹਨ

ਚੰਡੀਗੜ੍ਹ  : ਆਸਟ੍ਰੇਲੀਆ ਦੇ ਮਹਾਨ ਦਿਗਜ਼ ਕ੍ਰਿਕਟਰ ਐਡਮ ਗਿਲਕ੍ਰਿਸਟ ਬੱਲੇਬਾਜ਼ ਹੋਣ ਦੇ ਨਾਲ-ਨਾਲ ਇਕ ਵਧੀਆ ਵਿਕਟਕੀਪਰ ਵੀ ਹਨ। ਉਸ ਨੇ ਆਪਣੀ ਟੀਮ ਲਈ 287 ਵਨਡੇ ਮੈਡ ਖੇਡੇ ਹਨ ਜਿਸ ਵਿਚ ਉਸ ਵੱਲੋਂ 35.9 ਦੀ ਔਸਤ ਨਾਲ 9,619 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਗਿਲਕ੍ਰਿਸਟ ਦੇ ਬਾਰੇ ਇਕ ਹੋਰ ਗੱਲ ਵੀ ਹੈ ਜਿਸ ਬਾਰੇ ਸ਼ਾਇਦ ਕੋਈ ਗੱਲ ਨਹੀਂ ਕਰਦਾ।

Harbhajan Singh Harbhajan Singh

ਕਿੰਗਜ਼ ਇਲੈਵਨ ਪੰਜਾਬ ਲਈ ਇੰਡੀਅਨ ਪ੍ਰੀਮੀਅਰ (IPL) ਲੀਗ ਵਿੱਚ ਉਸਨੇ ਇੱਕ ਟੀ -20 ਵਿਕਟ ਲਿਆ ਹੈ। ਹਰਭਜਨ ਨੇ ਯੂਟਿਊਬ ਸ਼ੋਅ “ਆਈਸੋਲੇਸ਼ਨ ਪ੍ਰੀਮੀਅਰ ਲੀਗ” ਵਿੱਚ ਇੱਕ ਇੰਟਰਵਿਊ ਦੌਰਾਨ ਇੱਹ ਪਲ ਯਾਦ ਕੀਤਾ ਹੈ। ਉਸ ਨੇ ਇਸ ਬਾਰੇ ਦੱਸਿਆ ਕਿਹਾ ਕਿ ਸਾਲ 2013 ਵਿਚ ਕਿੰਗਜ਼ ਇਲੈਵਨ ਪੰਜਾਬ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ ਅਤੇ ਮੁੰਬਈ ਇੰਡੀਅਨਜ਼ ਦੇ ਖਿਲਾਫ ਇੱਕ ਮੈਚ ਖੇਡ ਰਹੀ ਸੀ। ਜੋ ਕਿ ਗਿਲਕ੍ਰਿਸਟ ਦਾ ਆਖਰੀ ਮੈਚ ਸੀ।

photophoto

ਇਸ ਵਿਚ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਆਖਰੀ ਓਵਰ ਵਿਚ ਜਿੱਤਣ ਲਈ 51 ਦੌੜਾ ਚਾਹੀਦੀਆਂ ਸਨ, ਅਤੇ ਉਸ ਸਮੇਂ ਗਿਲਕ੍ਰਿਸਟ ਨੇ ਓਵਰ ਕਰਾਉਂਣ ਦਾ ਫੈਸਲਾ ਕੀਤਾ। ਸਾਰੇ ਹੀ ਹੈਰਾਨ ਰਹਿ ਗਏ ਜਦੋਂ ਉਸ ਨੇ ਆਪਣੀ ਪਹਿਲੀ ਗੇਂਦ ਤੇ ਹੀ ਹਰਭਜਨ ਸਿੰਘ ਨੂੰ ਆਊਟ ਕਰ ਦਿੱਤਾ । ਹਰਭਜਨ ਨੇ ਕਿਹਾ, ਕਿ ਜਦੋਂ ਗਿਲਕ੍ਰਿਸਟ ਮੇਰੇ ਸਾਹਮਣੇ ਬੋਲਿੰਗ ਕਰਵਾਉਂਣ ਆਇਆ ਤਾਂ ਉਸ ਸਮੇਂ ਮੈਂ ਸੋਚ ਰਿਹਾ ਸੀ

Harbhajan SinghHarbhajan Singh

ਕਿ ਮੈਂ ਇਸ ਨੂੰ ਰਨ ਮਾਰਾਂਗਾ ਅਤੇ ਮੈਂ ਆਸੇ-ਪਾਸੇ ਗ੍ਰਾਉਂਡ ਦਾ ਆਕਾਰ ਵੇਖਣ ਲੱਗਾ, ਮੈਂ ਸੋਚਿਆ ਕਿ ਮੈਂ ਹਰ ਗੇਂਦ ਤੇ ਛੱਕੇ ਲਗਾਵਾਂਗਾ, ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਮੈਂ ਉਸ ਦੀ ਪਹਿਲੀ ਗੇਂਦ ਤੇ ਹੀ ਆਊਟ ਹੋ ਗਿਆ। ਇਸ ਤੋਂ ਵੱਡੀ ਸ਼ਰਮਿੰਦਗੀ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਸੀ।

photophoto

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement