
ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਕਿਹਾ ਹੈ ਕਿ ਉਹ 2003-04 ਵਿਚ ਪਹਿਲੇ ਇੰਡੀਆ-ਏ-ਟੂਰ ਵਿਚ ਮਹਿੰਦਰ ਸਿੰਘ ਧੋਨੀ ਦੇ ਨਾਲ ਸੀ
ਨਵੀਂ ਦਿੱਲੀ: ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਕਿਹਾ ਹੈ ਕਿ ਉਹ 2003-04 ਵਿਚ ਪਹਿਲੇ ਇੰਡੀਆ-ਏ-ਟੂਰ ਵਿਚ ਮਹਿੰਦਰ ਸਿੰਘ ਧੋਨੀ ਦੇ ਨਾਲ ਸੀ ਅਤੇ 2004 ਤੋਂ (ਧੋਨੀ ਵਿਚ) ਕੁਝ ਵਾਲ ਸਫੈਦ ਹੋਣ ਤੋਂ ਇਲਾਵਾ ਕੁਝ ਨਹੀਂ ਬਦਲਿਆ। .
Dhoni
ਦਿਨੇਸ਼ ਕਾਰਤਿਕ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਧੋਨੀ ਨੂੰ ਮਿਲੇ ਸੀ ਤਾਂ ਸਾਬਕ ਕਪਤਾਨ ਕਾਫੀ ਸਾਦੇ ਵਿਅਕਤੀ ਸੀ ਅਤੇ ਉਹ ਅੱਜ ਵੀ ਉਸੇ ਤਰ੍ਹਾਂ ਹਨ।
ਦਿਨੇਸ਼ ਕਾਰਤਿਕ ਨੇ ਇਕ ਸ਼ੋਅ ਦੌਰਾਨ ਕਿਹਾ, '2003-2004 ਵਿਚ ਜਦੋਂ ਪਹਿਲਾਂ ਵਾਰ ਉਹਨਾਂ ਨਾਲ ਟੂਰ 'ਤੇ ਗਿਆ ਸੀ ਤਾਂ ਉਹ ਕਾਫੀ ਸਰਲ ਕਿਸਮ ਦੇ ਇਨਸਾਨ ਸਨ।
Dinesh Karthik
ਉਹ ਅਰਾਮ ਨਾਲ ਰਹਿੰਦੇ ਸੀ, ਉਹ ਹੁਣ ਵੀ ਉਸੇ ਤਰ੍ਹਾਂ ਹੀ ਹਨ'। ਦਿਨੇਸ਼ ਕਾਰਤਿਕ ਨੇ ਕਿਹਾ ਕਿ ਇਕ ਅੰਤਰ ਸਿਰਫ ਇਹ ਹੈ ਕਿ ਹੁਣ ਉਹਨਾਂ ਦੇ ਵਾਲ ਜ਼ਿਆਦਾ ਸਫੈਦ ਹੋ ਗਏ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੈਂ ਉਹਨਾਂ ਨੂੰ ਗੁੱਸਾ ਹੁੰਦੇ ਨਹੀਂ ਦੇਖਿਆ, ਨਾ ਹੀ ਮੈਂ ਉਹਨਾਂ ਨੂੰ ਅਪਣੇ ਗੁੱਸੇ ਦਾ ਇਜ਼ਹਾਰ ਕਰਦੇ ਹੋਏ ਦੇਖਿਆ।
Mahinder Singh Dhoni
ਸਿਰਫ ਦਿਨੇਸ਼ ਕਾਰਤਿਕ ਨੇ ਹੀ ਨਹੀਂ ਬਲਕਿ ਨਿਊਜ਼ੀਲੈਂਡ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੇ ਵੀ ਧੋਨੀ ਦੇ ਸ਼ਾਂਤ ਸੁਭਾਅ ਦੀ ਤਾਰੀਫ ਕੀਤੀ ਹੈ।