
ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਕਿਸੇ ਵੀ ਕਪਤਾਨ ਦਾ ਅਪਣਾ ਪਸੰਦੀਦਾ ਖਿਡਾਰੀ ਹੋਣਾ ਆਮ ਗੱਲ ਹੈ
ਨਵੀਂ ਦਿੱਲੀ: ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਕਿਸੇ ਵੀ ਕਪਤਾਨ ਦਾ ਅਪਣਾ ਪਸੰਦੀਦਾ ਖਿਡਾਰੀ ਹੋਣਾ ਆਮ ਗੱਲ ਹੈ ਤੇ ਜਦੋਂ ਗੱਲ ਮਹਿੰਦਰ ਸਿੰਘ ਧੋਨੀ ਦੀ ਆਉਂਦੀ ਹੈ ਤਾਂ ਉਹ ਸੁਰੇਸ਼ ਰੈਨਾ ਸੀ, ਜਿਸ ਨੂੰ ਇਸ ਸਾਬਕਾ ਭਾਰਤੀ ਕਪਤਾਨ ਦਾ ਸਮਰਥਨ ਹਾਸਲ ਸੀ।
File Photo
ਭਾਰਤ ਦੇ ਸੀਮਤ ਓਵਰਾਂ ਦੇ ਮਹਾਨ ਕ੍ਰਿਕਟਰਾਂ ਵਿਚੋਂ ਇਕ ਯੁਵਰਾਜ ਨੇ ਦੱਸਿਆ ਕਿ 2011 ਦੇ ਵਰਲਡ ਕੱਪ ਦੌਰਾਨ ਜਦੋਂ ਧੋਨੀ ਨੇ ਪਲੇਇੰਗ ਇਲੈਵਨ ਵਿਚ ਖਿਡਾਰੀਆਂ ਦੀ ਚੋਣ ਕਰਨੀ ਸੀ ਤਾਂ ਉਹਨਾਂ ਨੂੰ ਸਿਰਦਰਦੀ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਯੂਸੁਫ ਪਠਾਨ ਅਤੇ ਸੁਰੇਸ਼ ਰੈਨਾ ਵਿਚੋਂ ਕਿਸੇ ਇਕ ਨੂੰ ਚੁਣਨਾ ਸੀ।
Photo
ਯੁਵਰਾਨ ਨੇ ਕਿਹਾ ਕਿ ਉਸ ਸਮੇਂ ਰੈਨਾ ਨੂੰ ਧੋਨੀ ਦਾ ਕਾਫੀ ਸਮਰਥਨ ਹਾਸਿਲ ਸੀ ਕਿਉਂਕਿ ਕਪਤਾਨਾਂ ਦੇ ਵੀ ਪਸੰਸਦੀਦਾ ਖਿਡਾਰੀ ਹੁੰਦੇ ਹਨ। ਅਖੀਰ ਵਿਚ ਤਿੰਨ ਖਿਡਾਰੀਆਂ ਨੇ ਪਲੇਇੰਗ ਇਲੈਵਨ (ਹਾਲਾਂਕਿ ਪਠਾਨ ਨੂੰ ਟੂਰਨਾਮੈਂਟ ਦੌਰਾਨ ਪਲੇਇੰਗ ਇਲੈਵਨ ਤੋਂ ਹਟਾ ਦਿੱਤਾ ਗਿਆ ) ਵਿਚ ਥਾਂ ਬਣਾਈ ਅਤੇ ਯੁਵਰਾਜ ਦੀ ਭਾਰਤ ਨੂੰ ਖਿਤਾਬ ਦਿਵਾਉਣ ਵਿਚ ਅਹਿਮ ਭੂਮਿਕਾ ਰਹੀ।
File Photo
ਉਹਨਾਂ ਦੱਸਿਆ ਕਿ ਉਸ ਸਮੇਂ ਪਠਾਨ ਚੰਗਾ ਪ੍ਰਦਰਸ਼ਨ ਕਰ ਰਹੇ ਸੀ ਅਤੇ ਉਹ ਵੀ ਚੰਗਾ ਖੇਡ ਰਹੇ ਸੀ ਤੇ ਵਿਕੇਟ ਵੀ ਹਾਸਲ ਕਰ ਰਹੇ ਸੀ। ਜਦਕਿ ਸੁਰੇਸ਼ ਰੈਨਾ ਉਸ ਸਮੇਂ ਚੰਗੀ ਤਾਲ ਵਿਚ ਨਹੀਂ ਸੀ। ਯੁਵਰਾਜ ਨੇ ਕਿਹਾ, ‘ਉਸ ਸਮੇਂ ਸਾਡੇ ਕੋਲ ਖੱਬੇ ਹੱਥ ਦਾ ਸਪਿਨਰ ਨਹੀਂ ਸੀ ਅਤੇ ਮੈਂ ਵਿਕੇਟ ਹਾਸਲ ਕਰ ਰਿਹਾ ਸੀ, ਇਸ ਲਈ ਉਹਨਾਂ ਕੋਲ ਕੋਈ ਹੋਰ ਵਿਕਲਪ ਨਹੀਂ ਸੀ’।
File Photo
ਯੁਵਰਾਜ ਸਿੰਘ ਨੇ ਨੌਜਵਾਨ ਪ੍ਰਤਿਭਾ ਨੂੰ ਨਿਖਾਰਨ ਲਈ ਸੌਰਵ ਗਾਂਗੁਲੀ ਦੀ ਪ੍ਰਸ਼ੰਸਾ ਕੀਤੀ ਅਤੇ ਬੀਸੀਸੀਆਈ ਦੇ ਮੌਜੂਦਾ ਪ੍ਰਧਾਨ ਨੂੰ ਆਪਣਾ ਮਨਪਸੰਦ ਕਪਤਾਨ ਚੁਣਿਆ। ਉਹਨਾਂ ਕਿਹਾ, “ਦਾਦਾ ਮੇਰੇ ਮਨਪਸੰਦ ਕਪਤਾਨ ਹਨ। ਉਹਨਾਂ ਨੇ ਮੇਰਾ ਬਹੁਤ ਸਮਰਥਨ ਕੀਤਾ, ਸਭ ਤੋਂ ਵੱਧ। ਅਸੀਂ ਜਵਾਨ ਸੀ, ਇਸ ਲਈ ਉਹਨਾਂ ਨੇ ਵੀ ਪ੍ਰਤਿਭਾ ਨੂੰ ਨਿਖਾਰਿਆ ''।