
ਆਸਟਰੇਲੀਆ ਨੇ ਵਨ ਡੇ ਕ੍ਰਿਕਟ ਵਿਚ ਲਗਾਤਾਰ ਆਪਣੀ 18ਵੀਂ ਜਿੱਤ ਹਾਸਲ ਕੀਤੀ
ਨਵੀਂ ਦਿੱਲੀ : ਆਸਟਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ 3 ਮੈਚਾਂ ਦੀ ਲੜੀ ਦੇ ਤੀਜੇ ਇਕ ਦਿਨਾ ਮੈਚ ਵਿਚ ਸ਼੍ਰੀਲੰਕਾ ਮਹਿਲਾ ਟੀਮ ਨੂੰ 9 ਵਿਕਟਾਂ ਨਾਲ ਹਰਾ ਕੇ ਕਲੀਨ ਸਵੀਪ ਕੀਤਾ। ਇਸ ਜਿੱਤ ਦੇ ਨਾਲ ਆਸਟਰੇਲੀਆ ਲੜੀ 'ਤੇ ਕਬਜਾ ਕਰ ਲਿਆ ਅਤੇ ਇਕ ਦਿਨਾ ਕ੍ਰਿਕਟ ਵਿਚ ਲਗਾਤਾਰ 18 ਮੈਚ ਜਿੱਤਣ ਦਾ ਵਰਲਡ ਰਿਕਾਰਡ ਵੀ ਬਣਾ ਲਿਆ।
Australia women's cricket team record-breaking performance
ਸ਼੍ਰੀਲੰਕਾ ਨੇ ਪਹਿਲਾਂ ਖੇਡਦਿਆਂ 8 ਵਿਕਟਾਂ 'ਤੇ 195 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਆਸਟਰੇਲੀਆ ਨੇ ਏਲਿਸਾ ਹੀਲੀ ਦੇ ਸੈਂਕੜੇ ਦੀ ਬਦੌਲਤ ਸਿਰਫ 1 ਵਿਕਟ ਗੁਆ ਕੇ 26.5 ਓਵਰਾਂ ਵਿਚ ਹੀ ਟੀਚਾ ਹਾਸਲ ਕਰ ਲਿਆ। ਆਸਟਰੇਲੀਆਈ ਸਲਾਮੀ ਬੱਲੇਬਾਜ਼ ਏਲਿਸਾ ਹੀਲੀ ਨੇ 76 ਗੇਂਦਾਂ 'ਤੇ 112 ਦੌੜਾਂ ਬਣਾਈਆਂ। ਇਸ ਪਾਰੀ ਵਿਚ ਉਸ ਨੇ 15 ਬਿਹਤਰੀਨ ਚੌਕੇ ਲਗਾਏ ਜਦਕਿ 2 ਛੱਕੇ ਵੀ ਲਗਾਏ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟੀਮ ਦੀ ਓਪਨਰ ਜਯਾਂਗੀ ਨੇ ਬਿਹਤਰੀਨ ਬੱਲੇਬਾਜ਼ੀ ਕਰਦਿਆਂ ਸ਼ਾਨਦਾਰ ਸ਼ੈਂਕੜਾ ਲਾਇਆ ਸੀ। ਉਸ ਨੇ 124 ਗੇਂਦਾਂ ਦੀ ਪਾਰੀ ਵਿਚ 13 ਚੌਕੇ ਲਗਾਏ। ਦੂਜਾ ਇਸ ਪਾਰੀ ਦਾ ਸਰਵਉੱਚ ਸਕੋਰ 24 ਰਿਹਾ ਜੋ ਤੀਜੇ ਨੰਬਰ 'ਤੇ ਉਤਰੀ ਮਦਾਵੀ ਨੇ ਬਣਾਇਆ ਸੀ।
Australia women's cricket team record-breaking performance
ਆਸਟਰੇਲੀਆ ਨੇ ਇਸ ਮੈਚ ਵਿਚ ਜਿੱਤ ਦਰਜ ਕਰਨ ਦੇ ਨਾਲ ਹੀ ਵਨ ਡੇ ਕ੍ਰਿਕਟ ਵਿਚ ਲਗਾਤਾਰ ਆਪਣੀ 18ਵੀਂ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਬੇਲਿੰਡਾ ਕਲਾਰਕ ਦੀ ਅਗਵਾਈ ਵਿਚ ਆਸਟਰੇਲੀਆਈ ਟੀਮ ਨੇ 1997 ਤੋਂ ਲੈ ਕੇ 1999 ਤਕ ਲਗਾਤਾਰ 17 ਵਨ ਡੇ ਮੁਕਾਬਲਿਆਂ ਵਿਚ ਜਿੱਤ ਦਰਜ ਕੀਤੀ ਸੀ। ਆਸਟਰੇਲੀਆ ਨੇ ਵਨ ਡੇ ਸੀਰੀਜ਼ ਤੋਂ ਪਹਿਲਾਂ ਟੀ-20 ਸੀਰੀਜ਼ ਵਿਚ ਵੀ ਸ਼੍ਰੀਲੰਕਾ ਨੂੰ ਕਲੀਨ ਸਵੀਪ ਕੀਤਾ ਸੀ।