Rishabh Pant News: ਰਿਸ਼ਭ ਪੰਤ ਦੀ ਵਾਪਸੀ ਨੂੰ ਲੈ ਕੇ ਸੌਰਵ ਗਾਂਗੁਲੀ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ
Published : Nov 10, 2023, 5:09 pm IST
Updated : Nov 10, 2023, 5:41 pm IST
SHARE ARTICLE
Rishabh Pant
Rishabh Pant

ਪੰਤ ਦੀ ਵਾਪਸੀ ਦੀ ਇਹ ਖਬਰ ਸੁਣ ਕੇ ਪੰਤ ਦੇ ਪ੍ਰਸ਼ੰਸਕਾਂ 'ਚ ਖੁਸ਼ੀ ਦਾ ਮਾਹੌਲ ਹੈ

Rishabh Pant News - ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਰਿਸ਼ਭ ਪੰਤ ਸੜਕ ਹਾਦਸੇ ਕਾਰਨ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਰਹੇ। ਰਿਸ਼ਭ ਪੰਤ ਆਈਪੀਐਲ ਫਰੈਂਚਾਇਜ਼ੀ ਦਿੱਲੀ ਕੈਪੀਟਲਜ਼ ਦਾ ਨਿਯਮਤ ਹਿੱਸਾ ਹੈ ਅਤੇ ਉਹਨਾਂ ਨੇ ਆਪਣੇ ਮਜ਼ਬੂਤ ਮੋਢਿਆਂ 'ਤੇ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਵੀ ਲਈ ਹੈ। ਰਿਸ਼ਭ ਪੰਤ ਸਾਲ 2022 'ਚ ਜ਼ਖਮੀ ਹੋ ਗਏ ਸਨ ਅਤੇ ਇਸ ਕਾਰਨ ਉਹ ਆਈ.ਪੀ.ਐੱਲ.2023 'ਚ ਟੀਮ 'ਚ ਸ਼ਾਮਲ ਨਹੀਂ ਹੋ ਸਕੇ ਸਨ

ਪਰ ਦਿੱਲੀ ਪ੍ਰਬੰਧਨ ਨੇ ਉਨ੍ਹਾਂ ਦੀ ਜਰਸੀ ਨੂੰ ਆਪਣੇ ਡਗ ਆਊਟ 'ਚ ਰੱਖਿਆ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਪੂਰੇ ਕਰਾਰ ਦੇ ਪੈਸੇ ਵੀ ਦੇ ਦਿੱਤੇ ਸਨ। ਸਾਬਕਾ ਭਾਰਤੀ ਕਪਤਾਨ ਅਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਆਈਪੀਐਲ ਫਰੈਂਚਾਇਜ਼ੀ ਦਿੱਲੀ ਕੈਪੀਟਲਜ਼ ਦੇ ਡਾਇਰੈਕਟਰ ਹਨ ਅਤੇ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਬਾਅਦ ਦਿੱਲੀ ਟੀਮ ਵਿਚ ਕਾਫੀ ਸੁਧਾਰ ਹੋਇਆ ਹੈ।

ਸੌਰਵ ਗਾਂਗੁਲੀ ਵੀ ਕੋਲਕਾਤਾ ਵਿਚ ਦਿੱਲੀ ਟੀਮ ਦੇ ਨਾਲ ਮੌਜੂਦ ਸਨ ਅਤੇ ਜਦੋਂ ਇੱਕ ਪੱਤਰਕਾਰ ਨੇ ਉਨ੍ਹਾਂ ਨਾਲ ਆਈਪੀਐਲ 2024 ਵਿਚ ਰਿਸ਼ਭ ਪੰਤ ਦੀ ਉਪਲਬਧਤਾ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ "ਰਿਸ਼ਭ ਪੰਤ ਤੇਜ਼ੀ ਨਾਲ ਠੀਕ ਹੋ ਰਿਹਾ ਹੈ ਅਤੇ ਆਈਪੀਐਲ ਦੇ ਆਉਣ ਵਾਲੇ ਸੀਜ਼ਨ ਵਿਚ, ਰਿਸ਼ਭ ਇੱਕ ਵਾਰ ਫਿਰ ਟੀਮ ਦੀ ਕਮਾਨ ਸੰਭਾਲਣਗੇ।" 

ਉਹਨਾਂ ਨੇ ਕਿਹਾ ਕਿ ਫਿਲਹਾਲ ਉਹ ਅਭਿਆਸ ਨਹੀਂ ਕਰਨਗੇ। ਅਸੀਂ ਪੰਤ ਨਾਲ ਟੀਮ ਨੂੰ ਲੈ ਕੇ ਚਰਚਾ ਕੀਤੀ ਸੀ ਅਤੇ ਉਹ ਟੀਮ ਦੇ ਕਪਤਾਨ ਹਨ। ਪੰਤ ਦੀ ਵਾਪਸੀ ਦੀ ਇਹ ਖਬਰ ਸੁਣ ਕੇ ਪੰਤ ਦੇ ਪ੍ਰਸ਼ੰਸਕਾਂ 'ਚ ਖੁਸ਼ੀ ਦਾ ਮਾਹੌਲ ਹੈ। ਰਿਸ਼ਭ ਪੰਤ ਨੂੰ ਸ਼ਾਨਦਾਰ ਬੱਲੇਬਾਜ਼ੀ ਕਰਦੇ ਦੇਖਣ ਲਈ ਹਰ ਕੋਈ ਬੇਤਾਬ ਹੈ।  

 

(For more news apart from Sourav Ganguly's big statement about Rishabh Pant's return in Cricket Ground , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement