
ਮਾਤਾ ਮਾਨ ਕੌਰ ਨੇ 100 ਤੇ 200 ਮੀਟਰ ਵਿਚ ਦੋ ਸੋਨ ਤਮਗੇ, ਜੈਵਲਿਨ ਥਰੋਅ ਵਿਚ ਇੱਕ ਗੋਲਡ ਮੈਡਲ ਅਤੇ ਸ਼ਾਟਪੁੱਟ ਵਿਚ ਸੋਨ ਤਮਗੇ ਜਿੱਤੇ ਹਨ
ਪਟਿਆਲਾ- ਪਟਿਆਲਾ ਸ਼ਹਿਰ ਦੀ ਵਸਨੀਕ 103 ਸਾਲਾ ਐਥਲੀਟ ਮਾਤਾ ਮਾਨ ਕੌਰ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਜਿਸ ਉਮਰ 'ਚ ਲੋਕਾਂ ਦੇ ਗੋਡੇ ਭਾਰ ਨਹੀਂ ਝਲਦੇ, ਉਸ ਉਮਰ ਵਿਚ ਦੌੜਾਂ 'ਚ ਗੋਲਡ ਮੈਡਲ ਜਿੱਤਣਾ ਸੱਚਮੁੱਚ ਇਕ ਮਹਾਨ ਪ੍ਰਾਪਤੀ ਹੈ। ਮਲੇਸ਼ੀਆ ਵਿਖੇ ਹੋਈ 21ਵੀਂ ਏਸ਼ੀਆ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮਾਤਾ ਮਾਨ ਕੌਰ ਨੇ 4 ਸੋਨ ਤਮਗੇ ਜਿੱਤੇ ਹਨ।
Mann Kaur
ਮਾਤਾ ਮਾਨ ਕੌਰ ਨੇ 100 ਤੇ 200 ਮੀਟਰ ਵਿਚ ਦੋ ਸੋਨ ਤਮਗੇ, ਜੈਵਲਿਨ ਥਰੋਅ ਵਿਚ ਇੱਕ ਗੋਲਡ ਮੈਡਲ ਅਤੇ ਸ਼ਾਟਪੁੱਟ ਵਿਚ ਸੋਨ ਤਮਗੇ ਜਿੱਤੇ ਹਨ। ਮਾਤਾ ਮਾਨ ਕੌਰ ਦੇ 82 ਸਾਲਾ ਸਪੁੱਤਰ ਗੁਰਦੇਵ ਸਿੰਘ ਨੇ ਆਪਣੀ ਮਾਂ ਨੂੰ ਅੰਤਰਰਾਸ਼ਟਰੀ ਦੌੜਾਕ ਬਣਾਉਣ ਲਈ ਕੋਚ ਦੀ ਭੂਮਿਕਾ ਅਦਾ ਕੀਤੀ ਹੈ।
ਮਲੇਸ਼ੀਆ ਵਿਖੇ ਹੋਈ 21ਵੀਂ ਏਸ਼ੀਆ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 4 ਸੋਨ ਤਮਗੇ ਜਿੱਤਣ 'ਤੇ ਮਾਤਾ ਮਾਨ ਕੌਰ ਜੀ ਨੂੰ ਲੱਖ-ਲੱਖ ਵਧਾਈ। 103 ਸਾਲਾਂ ਦੇ 'ਨੌਜਵਾਨ' ਮਾਤਾ ਜੀ ਨੇ ਮੁੜ ਸਾਬਤ ਕਰ ਦਿੱਤਾ ਹੈ ਕਿ ਜਿਉਣ ਦੇ ਉਤਸ਼ਾਹ ਨਾਲ ਭਰੇ ਲੋਕਾਂ ਲਈ ਉਮਰ, ਗਿਣਤੀ ਦੇ ਇੱਕ ਅੰਕ ਤੋਂ ਵੱਧ ਕੁਝ ਨਹੀਂ।#ManKaur #MannKaur pic.twitter.com/05oGaLbk0M
— Harsimrat Kaur Badal (@HarsimratBadal_) December 10, 2019
ਉਨ੍ਹਾਂ ਦੱਸਿਆ ਕਿ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 29 ਦੇਸ਼ਾਂ ਦੇ 35 ਸਾਲ ਤੋਂ ਵੱਧ ਵਾਲੇ 2500 ਖਿਡਾਰੀਆਂ ਨੇ ਹਿੱਸਾ ਲਿਆ ਸੀ।
Mann Kaur
ਦੌੜਾਂ 'ਚ ਮਾਤਾ ਮਾਨ ਕੌਰ ਨੇ 2 ਗੋਲਡ ਮੈਡਲ ਜਿੱਤ ਕੇ ਆਪਣੇ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਹੈ। ਮਾਤਾ ਮਾਨ ਕੌਰ ਦੀ ਇਸ ਪ੍ਰਾਪਤੀ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
Mann Kaur
ਉਨ੍ਹਾਂ ਲਿਖਿਆ, "ਮਲੇਸ਼ੀਆ ਵਿਖੇ ਹੋਈ 21ਵੀਂ ਏਸ਼ੀਆ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 4 ਸੋਨ ਤਮਗੇ ਜਿੱਤਣ 'ਤੇ ਮਾਤਾ ਮਾਨ ਕੌਰ ਜੀ ਨੂੰ ਲੱਖ-ਲੱਖ ਵਧਾਈ। 103 ਸਾਲਾਂ ਦੇ 'ਨੌਜਵਾਨ' ਮਾਤਾ ਜੀ ਨੇ ਮੁੜ ਸਾਬਤ ਕਰ ਦਿੱਤਾ ਹੈ ਕਿ ਜਿਉਣ ਦੇ ਉਤਸ਼ਾਹ ਨਾਲ ਭਰੇ ਲੋਕਾਂ ਲਈ ਉਮਰ, ਗਿਣਤੀ ਦੇ ਇੱਕ ਅੰਕ ਤੋਂ ਵੱਧ ਕੁਝ ਨਹੀਂ।"