National Billiards and Snooker Championship 2023: ਮਲਕੀਤ ਸਿੰਘ 6ਵਾਂ ਰੈੱਡ ਸਨੂਕਰ ਚੈਂਪੀਅਨ ਬਣਿਆ, ਅਡਵਾਨੀ ਚੌਥੇ ਸਥਾਨ 'ਤੇ ਰਿਹਾ
Published : Dec 10, 2023, 2:49 pm IST
Updated : Dec 10, 2023, 3:35 pm IST
SHARE ARTICLE
Malkeet Singh
Malkeet Singh

ਅਡਵਾਨੀ ਨੇ ਕਿਹਾ, ''ਮਲਕੀਤ ਨੇ ਆਪਣਾ ਸੰਜਮ ਬਣਾਈ ਰੱਖਿਆ ਅਤੇ ਅੰਤ 'ਚ ਮੈਨੂੰ ਹਰਾਇਆ

National Billiards and Snooker Championship 2023 Chennai News: ਮਲਕੀਤ ਸਿੰਘ ਇੱਥੇ ਚੱਲ ਰਹੀ ਰਾਸ਼ਟਰੀ ਬਿਲੀਅਰਡਸ ਅਤੇ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਆਰਐਸਪੀਬੀ ਦੇ ਸਹਿਯੋਗੀ ਈ ਪਾਂਡੁਰੰਗਈਆ ਨੂੰ ਹਰਾ ਕੇ ਨਵਾਂ ਰਾਸ਼ਟਰੀ 6 ਰੈੱਡ ਸਨੂਕਰ ਪੁਰਸ਼ ਚੈਂਪੀਅਨ ਬਣ ਗਿਆ।

ਮਲਕੀਤ ਸਿੰਘ ਨੇ ਸ਼ਨੀਵਾਰ ਨੂੰ 'ਬੈਸਟ ਆਫ 13' ਫਰੇਮ ਦੇ ਫਾਈਨਲ 'ਚ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ (ਆਰ.ਐੱਸ.ਪੀ.ਬੀ.) ਦੇ ਪਾਂਡੁਰੰਗਈਆ ਨੂੰ 7-5 ਨਾਲ ਹਰਾਇਆ। ਇਸ ਤੋਂ ਪਹਿਲਾਂ, ਉਸਨੇ ਸੈਮੀਫਾਈਨਲ ਵਿੱਚ ਪਛੜਨ ਤੋਂ ਬਾਅਦ ਵਾਪਸੀ ਕੀਤੀ ਅਤੇ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀਐਸਪੀਬੀ) ਦੇ ਮਜ਼ਬੂਤ ​​ਦਾਅਵੇਦਾਰ ਅਤੇ 26 ਵਾਰ ਦੇ ਆਈਬੀਐਸਐਫ ਵਿਸ਼ਵ ਚੈਂਪੀਅਨ ਪੰਕਜ ਅਡਵਾਨੀ ਨੂੰ 6-5 ਨਾਲ ਹਰਾਇਆ।

ਪਾਂਡੁਰੰਗਈਆ ਨੇ ਦੂਜੇ ਸੈਮੀਫਾਈਨਲ ਵਿਚ ਪੀਐਸਪੀਬੀ ਦੇ ਆਦਿਤਿਆ ਮਹਿਤਾ ਨੂੰ 6-4 ਨਾਲ ਹਰਾਇਆ ਸੀ। ਸਾਬਕਾ ਚੈਂਪੀਅਨ ਅਡਵਾਨੀ ਦੀ ਹਾਰ ਭਾਰਤੀ ਕਿਊ ਖੇਡ ਜਗਤ ਲਈ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਇਕ ਸਮੇਂ ਉਹ ਇਹ ਮੈਚ 5-3 ਨਾਲ ਜਿੱਤ ਚੁੱਕਾ ਸੀ। ਪਰ ਮਲਕੀਤ ਸਿੰਘ ਨੇ ਆਖ਼ਰੀ ਤਿੰਨ ਫਰੇਮ 59-0, 43-1, 67-13 ਨਾਲ ਜਿੱਤ ਕੇ ਟੂਰਨਾਮੈਂਟ ਦਾ ਪਾਸਾ ਪਲਟ ਦਿਤਾ। ਪਿਛਲੇ ਪੜਾਅ ਵਿਚ ਉਪ ਜੇਤੂ ਅਡਵਾਨੀ ਤੀਜੇ ਸਥਾਨ ਦੇ ਪਲੇਆਫ ਵਿਚ ਮਹਿਤਾ ਤੋਂ ਹਾਰ ਗਿਆ। ਅਡਵਾਨੀ ਨੇ ਕਿਹਾ, ''ਮਲਕੀਤ ਨੇ ਆਪਣਾ ਸੰਜਮ ਬਣਾਈ ਰੱਖਿਆ ਅਤੇ ਅੰਤ 'ਚ ਮੈਨੂੰ ਹਰਾਇਆ। 

ਮਹਿਲਾ 6 ਰੈੱਡ ਸਨੂਕਰ ਚੈਂਪੀਅਨਸ਼ਿਪ 'ਚ ਮੌਜੂਦਾ ਚੈਂਪੀਅਨ ਵਿਦਿਆ ਪਿੱਲਈ (ਕਰਨਾਟਕ) ਕੁਆਰਟਰ ਫਾਈਨਲ 'ਚ ਪਹੁੰਚ ਗਈ ਹੈ। ਉਨ੍ਹਾਂ ਤੋਂ ਇਲਾਵਾ ਮੌਜੂਦਾ ਆਈਬੀਐਸਐਫ ਵਿਸ਼ਵ ਅੰਡਰ-21 ਸਨੂਕਰ ਚੈਂਪੀਅਨ ਕੀਰਥਨਾ ਪਾਂਡੀਅਨ (ਕਰਨਾਟਕ) ਅਤੇ ਉਪ ਜੇਤੂ ਅਨੁਪਮਾ ਰਾਮਚੰਦਰਨ (ਤਾਮਿਲਨਾਡੂ) ਨੇ ਵੀ ਕੁਆਰਟਰ ਫਾਈਨਲ ਵਿਚ ਥਾਂ ਬਣਾਈ।

(For more news apart from National Billiards and Snooker Championship 2023, stay tuned to Rozana Spokesman)

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement