ਤਾਜ਼ਾ ਖ਼ਬਰਾਂ

Advertisement

ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾ ਕੇ ਲੜੀ ਕੀਤੀ ਅਪਣੇ ਨਾਂ

ਏਜੰਸੀ
Published Feb 11, 2019, 2:26 pm IST
Updated Feb 11, 2019, 2:26 pm IST
ਕੋਲਿਨ ਮੁਨਰੋ ਦੀ ਅਗੁਵਾਈ ਵਿਚ ਬੱਲੇਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ ਵੱਡੇ ਸਕੋਰ ਵਾਲੇ ਤੀਸਰੇ ਅਤੇ ਆਖ਼ਰੀ ਟੀ20.....
New Zealand win T20 Match
 New Zealand win T20 Match

ਹੈਮਿਲਟਨ : ਕੋਲਿਨ ਮੁਨਰੋ ਦੀ ਅਗੁਵਾਈ ਵਿਚ ਬੱਲੇਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ ਵੱਡੇ ਸਕੋਰ ਵਾਲੇ ਤੀਸਰੇ ਅਤੇ ਆਖ਼ਰੀ ਟੀ20 ਅੰਤਰ-ਰਾਸ਼ਟਰੀ ਮੈਚ ਵਿਚ ਭਾਰਤ ਨੂੰ 4 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ। ਇਸ ਦੇ ਨਾਲ ਹੀ ਭਾਰਤ ਦਾ ਲਗਾਤਾਰ 10 ਲੜੀਆਂ ਤੋਂ ਜਾਰੀ ਜੇਤੂ ਅਭਿਆਨ ਵੀ ਰੁੱਕ ਗਿਆ । ਭਾਰਤ ਨੇ ਪਿਛਲੀ ਟੀ20 ਲੜੀ 2017 ਵਿਚ ਵੈਸਟ-ਇੰਡੀਜ਼ ਵਿਰੁਧ ਗਵਾਈ ਸੀ। ਨਿਊਜ਼ੀਲੈਂਡ ਦੇ 213 ਦੌੜਾਂ ਦੇਟੀਚੇ ਦਾ ਪਿਛਾ ਕਰਦੇ ਹੋਏ ਭਾਰਤ ਦੇ ਵਿਜੈ ਸ਼ੰਕਰ (43), ਕਪਤਾਨ ਰੋਹਿਤ ਸ਼ਰਮਾ (38)

ਅਤੇ ਰਿਸ਼ਭ ਪੰਤ (28) ਦੀਆਂ ਪਾਰੀਆਂ ਦੇ ਬਾਵਜੂਦ 6 ਵਿਕਟਾਂ 'ਤੇ 208 ਦੌੜਾਂ ਹੀ ਬਣਾ ਸਕੇ। ਦਿਨੇਸ਼  ਕਾਰਤਿਕ (16ਗੇਂਦਾਂ ਵਿਚ ਨਾਬਾਦ 33, ਚਾਰ ਛੱਕੇ) ਅਤੇ ਕਰੁਨਾਲ ਪਾਂਡਿਆ (13ਗੇਂਦਾਂ ਵਿਚ 26, 2ਚੌਕੇ, 2 ਛੱਕੇ)  ਨੇ 7ਵੇਂ ਵਿਕਟ ਲਈ 4.4 ਓਵਰਾਂ ਵਿਚ 63 ਦੌੜਾਂ ਦੀ ਸਾਂਝਦਾਰੀ ਕੀਤੀ ਪਰ ਟੀਮ ਨੂੰ ਜਿੱਤ ਨਾ ਪ੍ਰਾਪਤ ਕਰਾ ਸਕੇ। ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ ਅਤੇ ਮਿਸ਼ੇਲ ਸੇਂਟਨਕਰ ਨੇ 27 ਅਤੇ 32 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ। (ਭਾਸ਼ਾ)

Advertisement